ਲੋਕ ਸਭਾ 2019: ਵੋਟਾਂ ਦੌਰਾਨ ਚੋਣ ਕਮਿਸ਼ਨ ਦੀ ਬਾਬਿਆਂ ਦੇ ਡੇਰਿਆਂ ਤੇ ਰਹੇਗੀ ਨਜ਼ਰ

1193

2019 ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਲੱਗਦਾ ਹੈ ਕਿ ਸੂਬੇ ਵਿੱਚ ਇਹ ਚੋਣਾਂ ਸਾਫ਼–ਸੁਥਰੇ ਢੰਗ ਨਾਲ ਕਰਵਾਉਣ ਦੇ ਰਾਹ ਵਿੱਚ ਦੋ ਵੱਡੇ ਅੜਿੱਕੇ ਪੰਜਾਬ ਵਿਚਲੇ ਡੇਰੇ ਅਤੇ ਨਸ਼ੀਲੇ ਪਦਾਰਥ ਹਨ। ਸੀਈਓ ਦੇ ਦਫ਼ਤਰ ਨੇ ਇਸੇ ਲਈ ਭਾਰਤ ਦੇ ਚੋਣ ਕਮਿਸ਼ਨ ਨੂੰ ਆਖਿਆ ਹੈ ਕਿ ਇਹ ਚੋਣਾਂ ਮੁਕੰਮਲ ਹੋਣ ਤੱਕ ਤਿੰਨ ਆਈਏਐੱਸ, ਇੱਕ ਆਈਐੱਫ਼ਐੱਸ ਅਤੇ ਦੋ ਪੀਸੀਐੱਸ ਅਧਿਕਾਰੀਆਂ ਦੀ ਮੌਜੂਦਗੀ ਨੂੱ ਜ਼ਰੂਰ ਯਕੀਨੀ ਬਣਾਇਆ ਜਾਵੇ।
ਭਾਰਤ ਦੇ ਮੁੱਖ ਚੋਣ ਕਮਿਸ਼ਨ ਦੇ ਉੱਚ ਅਧਿਕਾਰੀਆਂ ਦੀ ਇੱਕ ਹਾਲੀਆ ਮੀਟਿੰਗ ਸੂਬਾਈ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਦੇ ਵੋਟਰਾਂ ਦੇ ਵਿਵਹਾਰ ਉੱਤੇ ਅਸਰ ਪਾਉਣ ਵਿੱਚ ਡੇਰਿਆਂ ਤੇ ਕੁਝ ਫਿਰਕਿਆਂ ਦੀ ਵੱਡੀ ਭੂਮਿਕਾ ਹੁੰਦੀ ਹੈ। ਕਮਿਸ਼ਨ ਸਾਹਵੇਂ ਇੱਕ ਦਸਤਾਵੇਜ਼ ਪੇਸ਼ ਕਰਦਿਆਂ ਸੂਬਾਈ ਅਧਿਕਾਰੀਆਂ ਨੇ ਕੇਂਦਰੀ ਕਮਿਸ਼ਨ ਨੂੰ ਇਹ ਵੀ ਸੁਝਾਅ ਦਿੱਤਾ ਕਿ ਅਜਿਹੇ ਡੇਰਿਆਂ ਦੇ ਸ਼ਰਧਾਲੂਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ; ਇਸ ਲਈ ਸੰਸਦੀ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਉਨ੍ਹਾਂ ਉੱਤੇ ਨਜ਼ਰ ਜ਼ਰੂਰ ਰੱਖੀ ਜਾਵੇ।
ਭਾਰਤੀ ਚੋਣ ਕਮਿਸ਼ਨ ਨੂੰ ਇਹ ਵੀ ਦੱਸਿਆ ਗਿਆ ਕਿ ਧਨ, ਸ਼ਰਾਬ, ਭੁੱਕੀ ਤੇ ਅਫ਼ੀਮ ਜਿਹੇ ਨਸ਼ਿਆਂ ਦੀ ਵਰਤੋਂ ਕੁਝ ਜ਼ਿਲ੍ਹਿਆਂ ਵਿੱਚ ਵੋਟਰਾਂ ਨੂੰ ਲਾਲਚ ਦੇਣ ਜਾਂ ਭਰਮਾਉਣ ਲਈ ਕੀਤੀ ਜਾਂਦੀ ਹੈ।
ਸੀਈਓ ਦਫ਼ਤਰ ਦੇ ਦਸਤਾਵੇਜ਼ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ੳੱਚ ਚੋਣਾਂ ਦੀ ਕੋਈ ਪ੍ਰਣਾਲੀਬੱਧ ਧੋਖਾਧੜੀ, ਹਿੰਸਾ, ਬੂਥਾਂ ਉੱਤੇ ਕਬਜ਼ੇ ਜਿਹੀ ਕੋਈ ਸਮੱਸਿਆ ਨਹੀਂ ਹੈ ਪਰ ਚੋਣਾਂ ਦੀਆਂ ਤਿਆਰੀਆਂ ਦੌਰਾਨ ਡੇਰਿਆਂ ਤੇ ਕੁਝ ਫਿਰਕਿਆਂ ਉੱਤੇ ਜ਼ਰੂਰ ਨਜ਼ਰ ਰੱਖੀ ਜਾਵੇ।

Real Estate