ਬਰਗਾੜੀ ਦੇ ਤਿੰਨ ਪਿੰਡਾਂ ਵਿੱਚ ‘ਸੀਚੇਵਾਲ ਮਾਡਲ’ ਰਾਹੀ ਹੋਵੇਗੀ ਗੰਦੇ ਪਾਣੀਆਂ ਦੀ ਨਿਕਾਸੀ

ਮਾਲਵੇ ਦੇ ਪਿੰਡ ਬਰਗਾੜੀ ਦੇ ਗੰਦੇ ਪਾਣੀ ਦੀ ਵੱਡੀ ਸਮਸਿਆ ਨੂੰ ਹੱਲ ‘ਸੀਚੇਵਾਲ ਮਾਡਲ’ ਰਾਹੀ ਕੀਤਾ ਜਾਵੇਗਾ। ਬਰਗਾੜੀ ਪਿੰਡ ਦੇ ਪਹਿਲੀਵਾਰ ਸਰਪੰਚ ਬਣੇ ਪ੍ਰੀਤਪਾਲ ਸਿੰਘ ਨੇ ਸੀਚੇਵਾਲ ਦਾ ਦੌਰਾ ਕਰਕੇ ‘ਸੀਚੇਵਾਲ ਮਾਡਲ’ ਦੀਆਂ ਬਾਰੀਕੀਆਂ ਨੂੰ ਸਮਝਿਆ। ਉਨ੍ਹਾਂ ਦਸਿਆ ਕਿ ਪਿੰਡ ਦੀ ਸਭ ਤੋਂ ਵੱਡੀ ਸਮੱਸਿਆ ਗੰਦੇ ਪਾਣੀਆਂ ਦੀ ਨਿਕਾਸੀ ਦੀ ਹੈ। ਪਿੰਡ ਵਿੱਚ ਤਿੰਨ ਛੱਪੜ ਹਨ ਤੇ ਇੱਕ ਵੱਡਾ ਛੱਪੜ ਹੈ ਜਿਹੜਾ ਕਿ ਤਿੰਨ ਏਕੜ ਵਿੱਚ ਫੈਲਿਆ ਹੋਇਆ ਹੈ।ਇੱਥੇ ਹੀ ੮੦ ਫੀਸਦੀ ਗੰਦਾ ਪਾਣੀ ਇੱਕਠਾ ਹੁੰਦਾ ਹੈ।
ਇਸ ਮੌਕੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਬਰਗਾੜੀ ਪਿੰਡ ਵਿੱਚ ਸੀਚੇਵਾਲ ਮਾਡਲ ਤਹਿਤ ਗੰਦੇ ਪਾਣੀਆਂ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ ਤੇ ਟੈਕਨੀਕਲ ਟੀਮ ਬਰਗਾੜੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਸ ਦੀਆਂ ਸੇਵਾਵਾਂ ਦੇਵੇਗੀ ਤੇ ਇਸ ਦਾ ਨਕਸ਼ਾ ਬਣਾ ਕੇ ਪਾਣੀ ਦੀ ਢਾਲਣ ਮੁਤਾਬਿਕ ਇਸ ਨੂੰ ਖੇਤੀ ਦੇ ਯੋਗ ਬਣਾਇਆ ਜਾਵੇਗਾ। ਛੱਪੜ ਦੁਆਲੇ ਬੂਟੇ ਲਗਾ ਕੇ ਇਸ ਨੂੰ ਹਰਿਆ-ਭਰਿਆ ਵੀ ਬਣਾਇਆ ਜਾਵੇਗਾ। ਸੰਤ ਸੀਚੇਵਾਲ ਨੇ ਦਸਿਆ ਕਿ ਇਸ ਮਾਡਲ ਨਾਲ ਪੰਜਾਬ ਦੇ ਪਿੰਡਾਂ ਦੀ ਕਾਇਆ ਕਲਪ ਹੋ ਸਕਦੀ ਹੈ।
ਇਸ ਮੌਕੇ ਬਰਗਾੜੀ ਦੇ ਹੀ ਰਹਿਣ ਵਾਲੇ ਆਈ।ਜੀ ਜਤਿੰਦਰ ਸਿੰਘ ਔਲਖ ਨੇ ਵੀ ਸੰਤ ਸੀਚੇਵਾਲ ਨਾਲ ਗੰਦੇ ਪਾਣੀਆਂ ਦੀ ਇਸ ਸਮਸਿਆ ਨੂੰ ਹੱਲ ਕਰਨ ਲਈ ਵਿਚਾਰ ਵਟਾਂਦਰਾ ਕੀਤਾ।ਸਰਪੰਚ ਪ੍ਰੀਤਪਾਲ ਸਿੰਘ ਨੇ ਦਸਿਆ ਕਿ ਬਰਗਾੜੀ ਦੀਆਂ ਤਿੰਨ ਪੰਚਾਇਤਾਂ ਹਨ।ਇੱਥੇ ਤਿੰਨ ਛੱਪੜ ਹਨ ਜਿਹੜੇ ਮੀਂਹ ਪੈਣ ‘ਤੇ ਉਛੱਲ ਕੇ ਬਾਹਰ ਆ ਜਾਂਦੇ ਹਨ।ਸੀਚੇਵਾਲ ਮਾਡਲ ਦੀ ਉਨ੍ਹਾਂ ਨੇ ਕਾਫ਼ੀ ਚਰਚਾ ਸੁਣੀ ਸੀ ਤੇ ਇਸ ਕਾਮਜਾਬ ਮਾਡਲ ਨੂੰ ਵੱਡੀ ਅਬਾਦੀ ਵਾਲੇ ਪਿੰਡਾਂ ਵਿੱਚ ਗੰਦੇ ਪਾਣੀਆਂ ਦੇ ਨਿਕਾਸ ਦੀ ਸਮਸਿਆ ਬਣੀ ਰਹਿੰਦੀ ਹੈ। ਸਰਪੰਚ ਬਣ ਕੇ ਪਿੰਡ ਦੀ ਇਸ ਮੁੱਖ ਸਮਸਿਆ ਨੂੰ ਹੱਲ ਕਰਨ ਨੂੰ ਪਹਿਲ ਦਿੱਤੀ ਹੈ ।

Real Estate