ਨੇਪਾਲ ਨੇ ਬੰਦ ਕੀਤੇ 2000,500 ਤੇ 200 ਵਾਲੇ ਭਾਰਤੀ ਨੋਟ

3808

ਨੇਪਾਲ ਦੇ ਕੇਂਦਰੀ ਬੈਂਕ ਨੇ 2000 ਰੁਪਏ, 500 ਰੁਪਏ ਅਤੇ 200 ਰੁਪਏ ਦੇ ਭਾਰਤੀ ਨੋਟਾਂ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਹੈ। ਇਸ ਨਾਲ ਨੇਪਾਲ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ। ਖ਼ਬਰਾਂ ਅਨੁਸਾਰ, ਨੇਪਾਲ ਨੈਸ਼ਨਲ ਬੈਂਕ ਨੇ ਐਤਵਾਰ ਨੂੰ ਸਰਕੂਲਰ ਜਾਰੀ ਕਰਕੇ ਨੇਪਾਲੀ ਯਾਤਰੀਆਂ, ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ 100 ਰੁਪਏ ਤੋਂ ਜ਼ਿਆਦਾ ਮੁੱਲ ਦੇ ਭਾਰਤੀ ਮੁਦਰਾ ਨੂੰ ਰੱਖਣ ਜਾਂ ਵਪਾਰ ਕਰਨ ਲਈ ਪਾਬੰਦੀ ਲਗਾ ਦਿੱਤੀ ਹੈ। ਕੇਂਦਰੀ ਬੈਂਕ ਨੇ ਕਿਹਾ ਕਿ 200 ਰੁਪਏ, 500 ਰੁਪਏ ਅਤੇ 2,000 ਰੁਪਏ ਦੇ ਭਾਰਤੀ ਨੋਟਾਂ ਨੂੰ ਨਹੀਂ ਰੱਖਿਆ ਜਾ ਸਕੇਗਾ। ਨਵੇਂ ਨਿਯਮਾਂ ਦੇ ਤਹਿਤ, ਨੇਪਾਲ ਦੇ ਨਾਗਰਿਕ ਇਨ੍ਹਾਂ ਨੋਟਾਂ ਨੂੰ ਭਾਰਤ ਤੋਂ ਇਲਾਵਾ ਹੋਰ ਕਿਸੇ ਦੇਸ਼ ਵਿੱਚ ਵੀ ਨਹੀਂ ਲੈ ਕੇ ਜਾ ਸਕਦੇ ਹਨ।

Real Estate