ਕੱਚੇ ਰਾਹਾਂ ਦਾ ਸਫ਼ਰ

Kamelਓ ਖੜਜਾ ਭਾਗਾਂ ਆਲੀਏ ,,ਸੰਧੂਰੇ ਨੇ ਬੁਚਕਰ ਮਾਰ ਕੇ ਬੋਤੀ ਦਰਵਾਜ਼ੇ ਚ ਰੋਕ ਲਈ,,,,ਡਹੀ ਲਾਕੇ ਘੋੜੀ ਚੋਂ ਕੁੰਡੇ ਕੱਢ ਕੇ ਤੰਗ ਖੋਲਤਾ ,,ਬੋਤੀ ਦੀ ਥੂਹ ਤੋਂ ਘੋੜੀ ਲਾਹ ਕੇ ਪੜਛਤੀ ਤੇ ਟੰਗ ਤੀ,,ਬੋਤੀ ਦੀ ਮਹਾਰ ਫ਼ੜਕੇ ਕਿੱਲੇ ਨਾਲ ਵਲੇਵਾਂ ਦੇਤਾ ,,ਛੋਲਿਆਂ ਦੀਆਂ ਟਾਟਾਂ ਦਾ ਰੁਗ ਭਰਕੇ ਤੇ ਥਬੀ ਭੱਖੜੇ ਦੀ ਖੁਰਲੀ ਚ ਪਾਤੀ,, ਲੈ ਛਕਲਾ ਮੇਰਾ ਸ਼ੇਰ, ਬੋਤੀ ਦੀ ਧੌਣ ਪਲੂਸ ਕੇ ਮੋਹ ਨਾਲ ਲਲਕਰਾ ਮਾਰਿਆ,, ਅੰਗਣ ਚ ਲੱਗੀ ਬਰਕੈਨ ਨਾਲ ਦੋਹੇਂ ਜੋੜੇ ਝਾੜਕੇ ਫੇਰ ਪੈਰਾਂ ਚ ਪਾ ਲਏ,, ਨਲਕੇ ਤੋਂ ਪਾਣੀ ਦੀ ਚੂਲੀ ਭਰਕੇ ਹੱਥ ਸੁੱਚੇ ਕੀਤੇ,,ਕੰਧੋਲੀ ਕੋਲ ਪਈ ਮੱਟੀ ਚੋਂ ਪਾਣੀ ਦੀ ਗੜਵੀ ਭਰਕੇ ਆਂਦਰਾਂ ਠਾਰੀਆਂ,, ਬੋਲਦੀ ਨੀ ਜਲ ਕੁਰੇ ,ਮੈਂ ਦਿਆਲੋ ਕੋਲੇ ਨਾ ਗੇੜਾ ਕੱਢ ਆਵਾਂ,ਜੰਗੀਰਾਨੇ ਆਲਾ ਪਰਾਉਣਾ ਲਾਂਭਾ ਦਿੰਦਾ ਸੀ ਨੰਦੇ ਦੇ ਭੋਗ ਆਲੇ ਦਿਨ,, ਸਬਾਤ ਚ ਗਲੋਟੇ ਟੇਰਦੀ ਜਲ ਕੁਰ ਤੋਂ ਸੰਧੂਰੇ ਨੇ ਸਲਾਹ ਮੰਗੀ,,,,ਜੇ ਖੇਤ ਬੰਨੇ ਦਾ ਨਿਬੜਿਆ ਤਾਂ ਜਾਇਆ,ਪਰਾਰ ਅੱਸੂ ਦੇ ਗਏ ਹੋਏ ਆਂ ਜਦੋਂ ਨੈਬਾ ਹੋਇਆ ਸੀ ਦਿਆਲੋ ਕੋਲੇ,ਹੁਣ ਤਾਂ ਸੁੱਖ ਨਾਲ ਰੁੜ੍ਹਿਆ ਫਿਰਦਾ ਹੋਊ,,ਜਲ ਕੁਰ ਨੇ ਦੋ ਸਾਲਾਂ ਦੀ ਵਿੱਥ ਬਾਰੇ ਸੋਚ ਕੇ ਹਾਮੀ ਭਰਤੀ,,ਫੇਰ ਐ ਕਰ ਇਕ ਖੱਦਰ ਦਾ ਕੁੜਤਾ ਤੇ ਤੇੜ ਬੰਨ੍ਹਣ ਨੂੰ ਚਾਦਰਾ ਝੋਲੇ ਚ ਪਾ ਦੇ,ਮੈਂ ਰੰਗੇ ਛੀਂਬੇ ਤੋਂ ਨਿਕਰਾਂ ਫੜ ਲਿਆਵਾਂ ਕੈ ਦਿਨ ਹੋਗੇ ਸਿਉਣੀਆ ਦਿੱਤੀਆਂ ਨੂੰ,,,ਜਲ ਕੁਰ ਜਾਣ ਦੀ ਤਿਆਰੀ ਕਰਨ ਲਗ ਪਈ ,ਵੱਡੇ ਮੁੰਡੇ ਬੋਘੜ ਦੇ ਦੋ ਉੱਚੇ ਝੱਗੇ ਵੀ ਝੋਲੇ ਚ ਪਾ ਤੇ ਵੀ ਨੈਬਾ ਪਾ ਲਿਆ ਕਰੂ,, ਪੁਰਾਣੇ ਵੇਲਿਆਂ ਚ ਲੋਕ ਇਕ ਦੂਜੇ ਦੇ ਲੀੜੇ ਮੰਗ ਤੰਗ ਕੇ ਡੰਗ ਟਪਾ ਲੈਂਦੇ ਸੀ,,ਕੁੜਤੇ ਚਾਦਰੇ ਪੱਗਾਂ ਦੁਪੱਟੇ ਤੰਬੀਆਂ ਘੱਗਰੇ ਆਦਿ ਨੂੰ ਬਦਲ ਬਦਲ ਕੇ ਕੱਚੇ ਰੰਗ ਦੇਕੇ ਸ਼ੌਂਕ ਪੂਰੇ ਜਾਂਦੇ ਸੀ,,ਸੰਧੂਰੇ ਨੇ ਆਕੇ ਪਿੰਡੇ ਪਾਣੀ ਪਾਇਆ,,ਨਵੀਆਂ ਸਿਉਂਤੀਆਂ ਫੁੱਲਾਂ ਆਲੀਆਂ ਨਿਕਰਾਂ ਚੋਂ ਇਕ ਪਾ ਲਈ ਤੇ ਇਕ ਝੋਲੇ ਚ ਰੱਖ ਲਈ,,ਰੱਬ ਦਾ ਨਾਂ ਲੈਕੇ ਪਾਤੇ ਚਾਲੇ ਜੰਗੀਰਾਨੇ ਨੂੰ,,ਜਾਂਦਾ ਹੋਇਆ ਗਾਲਾ ਕਰਦੀ ਬੋਤੀ ਨੂੰ ਥਾਪੀ ਦੇ ਗਿਆ,,ਜਲ ਕੁਰ ਦਰਵਾਜ਼ੇ ਚ ਮਗਰ ਦੇਖਣ ਆਈ ਗਲੀ ਚ ਜਾਂਦੇ ਸੰਧੂਰੇ ਨੂੰ ਪਰ ਬੋਲੀ ਕੁਛ ਨਾ,ਸੰਧੂਰੇ ਨੇ ਕਿਹਾ ਹੋਇਆ ਸੀ ਕਿ ਗਰਾਂ ਜਾਂਦੇ ਬੰਦੇ ਨੂੰ ਮਗਰੋਂ ਬੋਲ ਨੀ ਮਾਰੀਦਾ ਮਾੜਾ ਹੁੰਦਾ,,,,ਸੰਧੂਰਾ ਸਿਧ ਪੱਧਰਾ ਬੰਦਾ ਸੀ ,ਨਾ ਵਲ ਨਾ ਛਲ,,ਹਰੇਕ ਨੂੰ ਹੱਥ ਚੱਕ ਕੇ ਲੰਘਦਾ ਜਦੋਂ ਕੋਈ ਟਕਰਦਾ,, ਕਿਰਤੀ ਬੰਦਾ ,ਦੋਵੇਂ ਹੱਥ ਜੋੜਕੇ ਰੱਬ ਦਾ ਸ਼ੁਕਰਾਨਾ ਕਰਕੇ ਖਾਣ ਵਾਲਾ,,ਨਾ ਕਿਸੇ ਨੂੰ ਮੰਦਾ ਬੋਲਣਾ ਨਾ ਗਾਲ ਦੁਪੜ ਕੱਢਣੀ,,ਓਹਨਾਂ ਵੇਲਿਆਂ ਚ ਲੋਕ ਤੁਰਕੇ ਜਾਂਦੇ ਸੀ ਜਾਂ ਬੋਤੀਆਂ ਗੱਡਿਆਂ ਤੇ,, ਕੱਚੇ ਰਾਹ ਸੀ ਨਾ ਸੜਕਾਂ ਨਾ ਕੋਈ ਬੱਸ ਮੋਟਰ,,ਸੰਧੂਰਾ ਵੀ ਬਾਜਰੇ ਤੋਂ ਤੋਤੇ ਉਡਾਉਂਦਾ ਚਲੋਚਾਲ ,,ਰਾਹ ਜਾਂਦੇ ਨੂੰ ਲੋਕ ਖ਼ੈਰ ਸੁਖ ਪੁੱਛ ਲੈਦੇ ਸੀ ਭਾਵੇਂ ਜਾਣ ਪਛਾਣ ਨਾ ਹੁੰਦੀ,,ਬਲਦ ਵਾਲੇ ਓਕੜੂ ਕਰਾਹੇ ਨਾਲ ਟਿੱਬਾ ਪੱਧਰਾ ਕਰਦੇ ਇਕ ਜੱਟ ਭਰਾ ਨੇ ਵੀ ਸੰਧੂਰੇ ਨੂੰ ਲੱਸੀ ਦੀ ਬਾਟੀ ਪਿਆਤੀ,, ਏਨੇ ਬਹਾਨੇ ਨਾਲੇ ਆਪ ਦਮ ਲੈ ਲਿਆ ਨਾਲੇ ਬਲਦਾਂ ਨੂੰ ਸਾਹ ਆ ਗਿਆ,, ਸੰਧੂਰੇ ਨੇ ਲਵੇਰੀ ਦੇ ਪਾਟੇ ਥਣਾਂ ਦੀ ਦਵਾਈ ਦੱਸਤੀ,, ਸਰੋਂ ਦੇ ਤੇਲ ਚ ਮੂਲੀ ਉਬਾਲ ਕੇ ਲਾਉਣ ਨਾਲ ਥਣ ਮਲਾਈ ਵਰਗੇ ਹੋ ਜਾਂਦੇ ਐ,,,,,,,,, ਦੁਪਹਿਰਾ ਢਲ ਗਿਆ,, ਸੰਗਤ ਆਲੇ ਰਕਬੇ ਚ ਆਕੇ ਇਕ ਝਲਾਰ ਚੱਲੀ ਜਾਂਦੀ ਸੀ,,ਸੰਧੂਰੇ ਨੇ ਸੂਰਜ ਦੀ ਟਿੱਕੀ ਵੇਖ ਕੇ ਲੱਖਣ ਲਾਇਆ ,ਟੈਮ ਨਾਲ ਉਪੜ ਜਾਂਗੇ,, ਨਾਲੇ ਦਸ ਮਿੰਟ ਦਮ ਲੈ ਲਵਾਂ ਨਾਲੇ ਚਾਰ ਬੁੱਕ ਪਾਣੀ ਦੇ ਪਿੰਡੇ ਪਾ ਲਵਾਂ,,ਓਪਰੀ ਪੈੜ ਚਾਲ ਸੁਣਕੇ ਬੋਤੀ ਨੇ ਕੰਨ ਚੱਕਲੇ,, ਸੰਧੂਰੇ ਨੇ ਸੋਚਿਆ ਜਾਨਵਰ ਦਾ ਕੀ ਐ ਡਰ ਜੇ,,ਪਰਾਂ ਹੋਕੇ ਕੱਚੇ ਖਾਲ ਦੀ ਵੱਟ ਤੇ ਬਹਿ ਕੇ ਨਹਾਉਣ ਲੱਗ ਗਿਆ,, ਨਹਾ ਕੇ ਪਿੰਡਾ ਪੂੰਝ ਕੇ ਤੇੜ ਚਾਦਰਾ ਬੰਨ੍ਹ ਲਿਆ,,ਗਿੱਲੀ ਨਿੱਕਰ ਮੋਢੇ ਤੇ ਟੰਗ ਲੀ ਸੋਚਿਆ ਹਵਾ ਲੱਗ ਕੇ ਸੁੱਕ ਜੂ,, ਰਾਹ ਚ ਕਿਤੇ ਖੜ੍ਹ ਕੇ ਫੇਰ ਪਾ ਲੂ,, ਏਨੇ ਨੂੰ ਪਿੱਛੋਂ ਇਕ ਗੱਡਾ ਆ ਗਿਆ,, ਸੰਗਤ ਤਾਈ ਗੱਡੇ ਆਲੇ ਨਾਲ ਸੀਗਾ ਕਰ ਲਿਆ,, ਗੱਡੇ ਆਲੇ ਭਾਈ ਦਾ ਘਰ ਪਿੰਡ ਦੀ ਫਿਰਨੀ ਤੇ ਸੀ,,ਸੰਧੂਰਾ ਉਤਰ ਕੇ ਪਿੰਡ ਵਿਚ ਦੀ ਹੋ ਗਿਆ,, ਆਥਣ ਦਾ ਵੇਲਾ ਸੀ,,ਖੂਹ ਤੇ ਰੌਣਕ ਲੱਗੀ ਪਈ,,, ਝਿਉਰ ਬੋਕਾ ਗੇੜੀ ਜਾਂਦੇ ਸੀ,,ਪਿੰਡ ਦੀਆਂ ਬਹੂਆਂ ਤੇ ਕੁੜੀਆਂ ਪਾਣੀ ਦੇ ਤੌੜੇ ਭਰੀ ਜਾਣ,, ਲੋਕ ਪਸ਼ੂਆਂ ਨੂੰ ਪਾਣੀ ਪਿਆਈ ਜਾਣ,, ਸੰਧੂਰਾ ਖੂਹ ਕੋਲ ਦੀ ਲੰਘਣ ਲੱਗਿਆ ਤਾਂ ਗਹਾਂ ਚਿੱਕੜ ਵੇਖ ਕੇ ਚਾਦਰਾ ਤਹਾਂ ਲੱਕ ਨਾਲ ਵਲ੍ਹੇਟ ਲਿਆ,,ਚੇਤਾ ਰਿਹਾ ਨਾ ਵੀ ਨਿੱਕਰ ਤਾਂ ਮੋਢੇ ਤੇ ਟੰਗੀ ਫਿਰਦਾ,,,ਪਿੰਡ ਦੀਆਂ ਬੁੜੀਆਂ ਦੀ ਨਿਗ੍ਹਾ ਪਈ ਤਾਂ ਇਕ ਦੂਜੀ ਦੇ ਹੁੱਜਾਂ ਮਾਰਨ,,ਬੂਹ ਨੀ ਬਾਬੇ ਦੇ ਤੇੜ ਤਾਂ ਕੁਛ ਵੀ ਨੀ,ਮੂੰਹ ਚ ਚੁੰਨੀਆਂ ਦੇ ਪੱਲੇ ਚੱਬਦੀਆਂ ਹਸਣ ਨਾਲ਼ੇ ਘੁਸਰ ਮੁਸਰ ਕਰਨ,,ਸੰਧੂਰੇ ਨੇ ਸੋਚਿਆ ਵੀ ਨਵੀ ਫੁੱਲਾਂ ਆਲੀ ਨਿੱਕਰ ਦੇਖ ਕੇ ਝੇਡਾਂ ਕਰਦੀਆਂ,, ਓ ਭਾਈ ਕੁੜੀਓ ਹਸਦੀਆਂ ਕੀ ਓ ,ਐਹੇ ਜੀ ਇਕ ਹੋਰ ਵੀ ਐ ਝੋਲੇ ਚ ।
Real Estate