ਅਕਾਲੀਆਂ ਦੇ ਭਗਵੰਤ ਮਾਨ ਦੀ ਸ਼ਰਾਬ ਤੇ ਵਿਅੰਗ “ਸਾਡੇ ਕੋਲ ਪੱਕੀ ਸੂਚਨਾ , ਭਗਵੰਤ ਮਾਨ ਕੋਲੋਂ ਰਾਤ ਵੀ ਨਹੀਂ ਲੰਘੀ”

1127

ਅਜਨਾਲਾ ਪਹੁੰਚੇ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ‘ਆਪ’ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਵਲੋਂ ਸ਼ਰਾਬ ਛੱਡਣ ‘ਤੇ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਵਲੋਂ ਕਈ ਚੀਜ਼ਾਂ ਪ੍ਰੇਰਿਤ ਹੋ ਕੇ ਸਿਰਫ਼ ਕੁਝ ਦਿਨਾਂ ਲਈ ਹੀ ਛੱਡੀਆਂ ਜਾਂਦੀਆਂ ਹਨ। ਬਿਕਰਮ ਸਿੰਘ ਮਜੀਠੀਆ ਨੇ ਆਪ ਦੇ ਸਾਂਸਦ ਭਗਵੰਤ ਮਾਨ ਵੱਲੋਂ ਬੀਤੇ ਕੱਲ੍ਹ ਸ਼ਰਾਬ ਛੱਡਣ ਦੇ ਕੀਤੇ ਐਲਾਨ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਭਗਵੰਤ ਮਾਨ ਵੱਲੋਂ ਤਾਂ ਸ਼ਰਾਬ ਛੱਡਣ ਦਾ ਐਲਾਨ ਹੀ ਕੀਤਾ ਹੈ ਹਾਲਾਂਕਿ ਸ਼ਰਾਬ ਥੋੜਾ ਛੱਡੀ ਹੈ। ਉਨ੍ਹਾਂ ਇਹ ਵੀ ਕਿਹਾ ਸ਼ਰਾਬ ਦੇ ਦੁੱਖ ਕਾਰਨ ਹੀ ਉਨ੍ਹਾਂ ਦੇ ਪਰਿਵਾਰ ਵੱਲੋਂ ਭਗਵੰਤ ਮਾਨ ਨੂੰ ਛੱਡ ਦਿੱਤਾ ਸੀ ਅਤੇ ਉਹ ਹੁਣ ਡਰਾਮੇ ਕਰ ਰਿਹਾ ਹੈ।ਚੁਟਕੀ ਲੈਂਦਿਆਂ ਮਜੀਠੀਆ ਨੇ ਕਿਹਾ ਕਿ ਜੋ ਸਾਡੇ ਕੋਲ ਪੱਕੀ ਸੂਚਨਾ ਹੈ, ਉਸ ਮੁਤਾਬਕ ਭਗਵੰਤ ਮਾਨ ਕੋਲੋਂ ਰਾਤ ਵੀ ਨਹੀਂ ਲੰਘੀ। ਭਗਵੰਤ ਮਾਨ ਪਹਿਲਾਂ ਸ਼ਰਾਬੀ ਸ਼ੇਰ ਹੈ ਜਿਸ ਬਾਰੇ ਕੇਜਰੀਵਾਲ ਸਿਫਤ ਕਰਦੇ ਹਨ।

Real Estate