ਤੇਲ ਚੋਰੀ ਕਰਨ ਦੌਰਾਨ ਪਾਈਪਲਾਈਨ ‘ਚ ਧਮਾਕਾ : 73 ਮੌਤਾਂ ਦਰਜਨਾਂ ਜਖ਼ਮੀ

3745

ਮੈਕਸੀਕੋ ‘ਚ ਤੇਲ-ਗੈਸ ਪਾਈਪਲਾਈਨ ‘ਚ ਜ਼ਬਰਦਸਤ ਧਮਾਕਾ ਹੋਣ ਨਾਲ 73 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਦਰਜਨਾਂ ਹੋਰ ਜ਼ਖਮੀ ਤੇ ਕਈ ਲੋਕ ਲਾਪਤਾ ਹਨ। ਸਥਾਨਕ ਲੋਕ ਪਾਈਪਲਾਈਨ ‘ਚੋ ਤੇਲ ਚੋਰੀ ਕਰਨ ਲਈ ਇਕੱਠੇ ਹੋਏ ਸੀ ਤੇ ਜਦੋਂ ਕਿਸੇ ਕਾਰਨ ਕਰਕੇ ਅੱਗ ਲੱਗ ਗਈ ਤੇ ਇਹ ਵੱਡਾ ਹਾਦਸਾ ਵਾਪਰ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਕੁਝ ਲੋਕ ਪਾਈਪਲਾਈਨ ‘ਚੋਂ ਤੇਲ ਚੋਰੀ ਕਰਨ ਲਈ ਉਸ ‘ਚ ਕਿਸੇ ਨੁਕੀਲੀ ਚੀਜ਼ ਮਾਰ ਕੇ ਮੋਰੀ ਕਰ ਲਈ ਸੀ। ਜਿਉਂ ਜਿਉਂ ਤੇਲ ਵੱਧ ਆਉਣ ਲੱਗਾ ਤਾਂ ਲੋਕਾਂ ਦੀ ਭੀੜ ਜਮ੍ਹਾ ਹੁੰਦੀ ਗਈ ਤੇ ਧਮਾਕਾ ਹੋ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੈਕਸਿਕੋ ‘ਚ ਪਾਈਪਲਾਈਨ ‘ਚ ਧਮਾਕੇ ਦੀ ਨੌ ਸਾਲ ‘ਚ ਇਹ ਸਭ ਤੋਂ ਵੱਡੀ ਦੁਰਘਟਨਾ ਹੈ।

Real Estate