ਮਾਇਆਵਤੀ ਖੁਸਰਿਆਂ ਤੋਂ ਵੀ ਮਾੜੀ : ਬੀਜੇਪੀ ਦੀ ਮਹਿਲਾ ਨੇਤਾ ਦੇ ਵਿਗੜੇ ਬੋਲ

1104

Bjp  Mla Sadhana Singhਉਤਰ ਪ੍ਰਦੇਸ਼ ਵਿੱਚ ਮੁਗਲਸਰਾਏ ਵਿੱਚ ਭਾਰਤੀ ਜਨਤਾ ਪਾਰਟੀ ਦੀ ਵਿਧਾਇਕ ਸਾਧਨਾ ਸਿੰਘ ਨੇ ਬਸਪਾ ਮੁਖੀ ਮਾਇਆਵਤੀ ਬਾਰੇ ਚੰਦੌਲੀ ‘ਚ ਵਿਵਾਦਿਤ ਬਿਆਨ ਦਿੱਤਾ ਹੈ।
ਗੈਸਟ ਹਾਊਸ ਕਾਂਡ ਦੀ ਗੱਲ ਕਰਦੇ ਹੋਏ ਸਾਧਨਾ ਸਿੰਘ ਨੇ ਕਿਹਾ , ‘ ਸਾਨੂੰ ਸਾਬਕਾ ਮੁੱਖ ਮੰਤਰੀ ਨਾ ਤਾਂ ਔਰਤ ਲੱਗਦੀ ਹੈ ਅਤੇ ਨਾ ਪੁਰਸ਼ , ਇਹਨਾਂ ਨੂੰ ਆਪਣਾ ਸਨਮਾਨ ਹੀ ਸਮਝ ਨਹੀਂ ਆਉਂਦਾ । ਇੱਕ ਚੀਰਹਰਨ ਦਰੋਪਦੀ ਦਾ ਹੋਇਆ ਸੀ , ਉਸਨੇ ਦੁਸ਼ਾਸਨ ਤੋਂ ਬਦਲਾ ਲੈਣ ਦੀ ਪ੍ਰਤੀਕਿਰਿਆ ਲਈ , ਉਹ ਇੱਕ ਸਵੈਭਿਮਾਨੀ ਮਹਿਲਾ ਸੀ ।’
“ਅਤੇ ਇੱਕ ਅੱਜ ਦੀ ਔਰਤ ਹੈ, ਸਭ ਕੁਝ ਲੁਟ ਗਿਆ ਅਤੇ ਫਿਰ ਵੀ ਕੁਰਸੀ ਹਾਸਲ ਕਰਨ ਲਈ ਆਪਣੇ ਸਾਰੇ ਸਨਮਾਨ ਨੂੰ ਦਿੱਤਾ । ਅਜਿਹੀ ਮਹਿਲਾ ਮਾਇਆਵਤੀ ਜੀ ਦੀ ਅਸੀਂ ਇਸ ਪਰੋਗਰਾਮ ਦੇ ਮਾਧਿਅਮ ਦੇ ਆਲੋਚਨਾ ਕਰਦੇ ਹਾਂ , ਜੋ ਨਾਰੀ ਜਾਤ ਲਈ ਕਲਿੰਕ ਹੈ ।”
ਸਾਧਨਾ ਸਿੰਘ ਇੱਥੇ ਨਹੀਂ ਰੁੱਕੀ , ਉਸਨੇ ਬੋਲਦੇ ਹੋਏ ਹੋਰ ਵੀ ਇਤਰਾਜ਼ਯੋਗ ਸਬਦਾਵਲੀ ਦੀ ਵਰਤੋਂ ਕੀਤੀ ਅਤੇ ਕਿਹਾ , ‘ ਜਿਸਨੂੰ ਭਾਰਤੀ ਜਨਤਾ ਪਾਰਟੀ ਨੇਤਾਵਾਂ ਨੇ ਲੁੱਟਣ ਤੋਂ ਬਚਾਇਆ ਉਸ ਔਰਤ ਨੇ ਸੁੱਖ -ਸੁਵਿਧਾ, ਆਪਣੇ ਹਕੂਮਤ ਨੂੰ ਬਚਾਉਣ ਲਈ ਅਪਮਾਨ ਨੂੰ ਵੀ ਪੀ ਲਿਆ ।
” ਜਿਸ ਦਿਨ ਔਰਤ ਦਾ ਚੀਰਹਰਨ ਹੁੰਦਾ ਹੈ, ਉਸਦਾ ਬਲਾਊਜ ਫਟ ਜਾਵੇ , ਪੇਟੀਕੋਟ ਫਟ ਜਾਏ ,ਸਾੜੀ ਫਟ ਜਾਏ , ਉਹ ਔਰਤ ਸੱਤਾ ਦੇ ਲਈ ਅੱਗੇ ਆਉਂਦੀ ਹੈ ਤਾਂ ਉਹ ਕਲੰਕਿਤ ਹੈ, ਉਸਨੂੰ ਮਹਿਲਾ ਕਰਨ ਤੋਂ ਵੀ ਸੰਕੋਚ ਲੱਗਦਾ ਹੈ , ਉਹ ਕਿੰਨਰ ਤੋਂ ਵਧਤਰ ਹੈ ਕਿਉਂਕਿ ਉਹ ਨਾਂ ਤਾਂ ਨਰ ਹੈ ਅਤੇ ਹੀ ਮਹਿਲਾ ਹੈ।’
ਜਦੋਂ ਸਾਧਨਾ ਸਿੰਘ ਇਹ ਬਿਆਨ ਦੇ ਰਹੀ ਸੀ ਤਾਂ ਉਹਨਾ ਦੇ ਨਾਲ ਮੰਚ ;ਤੇ ਪਾਰਟੀ ਦੇ ਸੂਬਾ ਪ੍ਰਧਾਨ ਪੰਕਜ ਸਿੰਘ ਵੀ ਮੌਜੂਦ ਸਨ।
ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀ ਪਾਰਟੀ ਨੇ ਬੀਤੀ 12 ਜਨਵਰੀ ਨੂੰ ਆਮ ਚੋਣਾਂ ਲਈ ਸਮਝੌਤਾ ਕਰ ਲਿਆ ਹੈ।
ਸਾਧਨਾ ਸਿੰਘ ਦੇ ਇਸ ਬਿਆਨ ਆਲੋਚਨਾ ਸੁਰੂ ਹੋ ਗਈ ਹੈ। ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਇਸਨੂੰ ਬੇਹੱਦ ਸ਼ਰਮਨਾਕ ਕਰਾਰ ਦਿੱਤਾ ।
ਉਹਨਾਂ ਨੇ ਟਵੀਟ ਕੀਤਾ , ‘ ਮੁਗਲਸਰਾਏ ਦੀ ਭਾਜਪਾ ਵਿਧਾਇਕਾ ਨੇ ਜਿਸ ਤਰ੍ਹਾਂ ਦੀ ਇਤਰਾਜ਼ਯੋਗ ਸ਼ਬਦਾਵਲੀ ਸਰੀ ਮਾਇਆਵਤੀ ਜੀ ਦੇ ਲਈ ਵਰਤੀ ਹੈ , ਉਹ ਬੇਹੱਦ ਨਿੰਦਣਯੋਗ ਹੈ ਅਤੇ ਇਹ ਭਾਜਪਾ ਦੇ ਨੈਤਿਕ ਦਿਵਾਲੀਏਪਣ ਅਤੇ ਹਤਾਸ਼ਾ ਦਾ ਪ੍ਰਤੀਕ ਹੈ ਅਤੇ ਦੇਸ਼ ਦੀ ਮਹਿਲਾਵਾਂ ਦਾ ਵੀ ਅਪਮਾਨ ਹੈ। ‘
ਆਮ ਆਦਮੀ ਪਾਰਟੀ ਦੀ ਵਿਧਾਇਕਾ ਅਲਕਾ ਲਾਂਬਾ ਨੇ ਵੀ ਇਸ ਬਿਆਨ ਦੀ ਆਲੋਚਨਾ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਦੀ ਆਲੋਚਨਾ ਕੀਤੀ ਹੈ।

Real Estate