ਭਗਵੰਤ ਮਾਨ ਨੇ ਸ਼ਰਾਬ ਛੱਡਣ ਦੀ ਖਾਧੀ ਸਹੁੰ

955

ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਐਲਾਨ ਕੀਤਾ ਹੈ।ਦਰਾਸਲ ਆਪ ਪਾਰਟੀ ਦੀ ਬਰਨਾਲਾ ਵਿੱਚ 2019 ਲੋਕ ਸਭਾ ਦੀ ਪਹਿਲੀ ਰੈਲੀ ਸੀ ਜਿਸ ਦੌਰਾਨ ਭਗਵੰਤ ਨੇ ਇਹ ਸਹੁੰ ਚੱਕੀ ਕਿ ਉਹ ਹੁਣ ਕਦੇ ਵੀ ਸ਼ਰਾਬ ਨਹੀ ਪੀਣਗੇ। ਭਗਵੰਤ ਨੇ ਰੈਲੀ ‘ਚ ਆਪਣੀ ਮਾਂ ਦੇ ਸਾਹਮਣੇ ਸ਼ਰਾਬ ਛੱਡਣ ਦਾ ਵਾਅਦਾ ਕੀਤਾ। ਮਾਨ ਨੇ ਕਿਹਾ ਕਿ ਉਨ੍ਹਾਂ ਇਸ ਵਾਰ ਨਵੇਂ ਸਾਲ ‘ਤੇ ਅਹਿਦ ਲਿਆ ਕਿ ਜਿੱਥੇ ਜ਼ਿੰਦਗੀ ਵਿੱਚ ਹੋਰ ਚੀਜ਼ਾਂ ਛੱਡੀਆਂ, ਉੱਥੇ ਸ਼ਰਾਬ ਨੂੰ ਵੀ ਛੱਡਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਵੇਂ ਸਾਲ ਮੌਕੇ ਲਏ ਇਸ ਰੈਜ਼ੋਲਿਊਸ਼ਨ ਨੂੰ ਉਹ ਪੂਰੀ ਜ਼ਿੰਦਗੀ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਗੁਰਦੁਆਰਾ ਮਸਤੁਆਣਾ ਸਾਹਿਬ ਜਾ ਕੇ ਅਰਦਾਸ ਕਰਨਗੇ ਕਿ ਕਦੇ ਵੀ ਸ਼ਰਾਬ ਨੂੰ ਹੱਥ ਨਹੀਂ ਲਾਉਣਗੇ।
ਸ਼ਰਾਬ ਕਾਰਨ ਭਗਵੰਤ ਮਾਨ ਨੇ ਕਾਫੀ ਵਿਵਾਦ ਵੀ ਖੱਟੇ ਹਨ। ਸੰਸਦ ਤੋਂ ਲੈਕੇ ਬਰਗਾੜੀ ਮੋਰਚੇ ‘ਤੇ ਮਾਨ ਉੱਪਰ ਸ਼ਰਾਬ ਪੀਕੇ ਜਾਣ ਦੇ ਇਲਜ਼ਾਮ ਲੱਗੇ ਸਨ, ਜਿਨ੍ਹਾਂ ਦੇ ਵੀਡੀਓ ਵੀ ਵਾਇਰਲ ਹੋਏ ਸੀ।

Real Estate