ਏ ਸੀ ਕਮਰਿਆਂ ‘ਚ ਬੈਠ ਕੇ ਖੇਡੀ ਜਾ ਰਹੀ ਹੈ ਰਾਮ ਮੰਦਰ ਦੀ ਰਾਜਨੀਤੀ : ਪ੍ਰਕਾਸ਼ ਰਾਜ

892
 ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਮ ਮੰਦਰ ਮੁੱਦੇ ‘ਤੇ ਦੇਸ਼ ‘ਚ ਸਿਆਸਤ ਗਰਮਾ ਰਹੀ ਹੈ। ਆਰ ਐੱਸ ਐੱਸ ਅਤੇ ਕਾਂਗਰਸ ਨੇਤਾਵਾਂ ਤੋਂ ਬਾਅਦ ਅਭਿਨੇਤਾ ਪ੍ਰਕਾਸ਼ ਰਾਜ ਨੇ ਰਾਮ ਮੰਦਰ ਮੁੱਦੇ ‘ਤੇ ਬਿਆਨ ਦਿੱਤਾ ਹੈ। ਭਾਜਪਾ ਨੂੰ ਘੇਰਦੇ ਹੋਏ ਪ੍ਰਕਾਸ਼ ਰਾਜ ਨੇ ਕਿਹਾ ਕਿ ਦਿੱਲੀ ਅਤੇ ਲਖਨਊ ਦੇ ਏ ਸੀ ਕਮਰਿਆਂ ‘ਚ ਰਾਮ ਮੰਦਰ ਮੁੱਦੇ ‘ਤੇ ਰਾਜਨੀਤੀ ਦਾ ਖੇਡ ਖੇਡਿਆ ਜਾ ਰਿਹਾ ਹੈ। ਬੈਂਗਲੁਰੂ ਸੈਂਟਰ ਲੋਕ ਸਭਾ ਸੀਟ ਤੋਂ ਆਜ਼ਾਦ ਦੇ ਰੂਪ ‘ਚ ਚੋਣ ਲੜਨ ਜਾ ਰਹੇ ਅਦਾਕਾਰ ਪ੍ਰਕਾਸ਼ ਰਾਜ ਨੇ ਕਿਹਾ ਕਿ ਰਾਮ ਮੰਦਰ ਨੂੰ ਲੈ ਕੇ ਕੋਈ ਠੋਸ ਰਣਨੀਤੀ ਨਹੀਂ ਹੈ। ਇਸ ਮੁੱਦੇ ‘ਤੇ ਕੇਵਲ ਰਾਜਨੀਤੀ ਹੋ ਰਹੀ ਹੈ। ਪ੍ਰਕਾਸ਼ ਰਾਜ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਾਓ ਅਤੇ ਅਯੁੱਧਿਆ ‘ਚ ਜਾ ਕੇ ਦੇਖੋ ਕਿ ਉਥੇ ਦੇ ਲੋਕ ਕਿਸ ਤਰ੍ਹਾਂ ਸੜਕਾਂ ‘ਤੇ ਰਹਿਣ ਨੂੰ ਮਜਬੂਰ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਇਹੀ ਰਾਮ ਰਾਜ ਉਹ ਲਿਆਉਣਾ ਚਾਹੁੰਦੇ ਹਨ। ਹਾਲਾਂਕਿ ਉਨ੍ਹਾਂ ਨੇ ਭਾਜਪਾ ਦਾ ਨਾਂਅ ਨਹੀਂ ਲਿਆ, ਪਰ ਇਸ਼ਾਰਿਆਂ ਇਸ਼ਾਰਿਆਂ ‘ਚ ਉਨ੍ਹਾਂ ਨੇ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਜਾਣਕਾਰੀ ਹੈ ਕਿ ਰਾਮ ਮੰਦਰ ਮੁੱਦੇ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ 29 ਜਨਵਰੀ ਨੂੰ ਹੋਣੀ ਹੈ। ਰਾਮ ਮੰਦਰ ਨਿਰਮਾਣ ਨੂੰ ਲੈ ਕੇ ਲਗਾਤਾਰ ਹਿੰਦੂ ਪ੍ਰੀਸ਼ਦ ਅਤੇ ਆਰ ਐੱਸ ਐੱਸ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ।
ਪ੍ਰਕਾਸ਼ ਰਾਜ ਨੇ ਹਾਲ ਹੀ ‘ਚ ਲੋਕ ਸਭਾ ਚੋਣ ਲੜਨ ਦਾ ਐਲਾਨ ਕੀਤਾ ਸੀ। ਉਨ੍ਹਾ ਕਿਹਾ ਸੀ ਕਿ ਉਹ ਬੈਂਗਲੁਰੂ ਸੈਂਟਰ ਤੋਂ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਦੇ ਰੂਪ ‘ਚ ਚੋਣ ਲੜਨਗੇ। ਪ੍ਰਕਾਸ਼ ਰਾਜ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਲਗਾਤਾਰ ਆਲੋਚਨਾ ਕਰਦੇ ਰਹੇ ਹਨ।
Real Estate