ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਯੂਨੀਵਰਸਿਟੀ ਫਿਰੋਜਪੁਰ ਕੈਪਸ ਵਿੱਚ 7ਵੀਂ ਕਨਵੋਕੇਸ਼ਨ

1735

ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਯੂਨੀਵਰਸਿਟੀ ਫਿਰੋਜਪੁਰ ਕੈਪਸ ਵਿੱਚ 7ਵੀਂ ਕਨਵੋਕੇਸ਼ਨ ਵਿੱਚ ਪ੍ਰੋਫੈਸਰ ਡਾ ਅਜੈ ਕੁਮਾਰ ਸ਼ਰਮਾਂ ਵਾਈਸ ਚਾਂਸਲਰ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਕੈਂਪਸ ਡਾਇਰੈਕਟਰ ਡਾ ਟੀਐੱਸ ਸਿੱਧੂ ਨੇ ਸਟੇਜ ਤੋਂ 2018-19 ਦੀ ਸਲਾਨਾ ਰਿਪੋਰਟ ਪੜ੍ਹੀ ਤੇ ਕੈਂਪਸ ਦੇ ਵਿਕਾਸ ਬਾਰੇ ਸਟਾਫ ਤੇ ਸਟੂਡੈਂਟਾਂ ਨੂੰ ਜਾਣਕਾਰੀ ਦਿੱਤੀ। ਡਾ ਅਜੈ ਕੁਮਾਰ ਸ਼ਰਮਾਂ ਨੇ ਕਿਹਾ ਕਿ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ ਬਹੁਤ ਸਾਰੇ ਨਵੇਂ ਵਿਸ਼ੇ ਸੁ਼ਰੂ ਕੀਤੇ ਗਏ ਹਨ ਜੋ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਲਈ ਸਹਾਈ ਸਿੱਧ ਹੋਣਗੇ।
ਵਾਈਸ ਚਾਂਸਲਰ ਨੇ ਲੜਕੀਆਂ ਦੇ ਹੋਸਟਲ ਦਾ ਦੌਰਾ ਵੀ ਕੀਤਾ ਤੇ ਪੌਦਾ ਵੀ ਲਗਾਇਆ । ਕੈਂਪਸ ਡਾਇਰੈਕਟਰ ਡਾ ਟੀਐੱਸ ਸਿੱਧੂ ਨੇ ਵਾਈਸ ਚਾਂਸਲਰ ਡਾ ਅਜੈ ਕੁਮਾਰ ਸਰਮਾਂ ਦਾ ਕੈਂਪਸ ਆਉਣ ਤੇ ਧੰਨਵਾਦ ਕੀਤਾ ਤੇ ਸਟਾਫ ਤੇ ਵਿਦਿਆਰਥੀਆਂ ਨੂੰ ਵੀ 7ਵੀਂ ਕਨਵੋਕੇਸ਼ਨ ਸਫਲ ਬਣਾਅੁਣ ਤੇ ਮੁਬਾਰਕਬਾਦ ਦਿੱਤੀ ।ਇਹ ਜਾਣਕਾਰੀ ਲੈਫ ਰਾਣਾ ਹਰਵਿੰਦਰਪਾਲ ਸਿੰਘ ਏ ਆਰ ਓ ਨੇ ਫਿਰੋਜਪੁਰ ਤੋਂ ਦਿੱਤੀ ।

Real Estate