ਮਿਸ਼ਨ 2019 : ਮਾਰਚ ਦੇ ਪਹਿਲੇ ਹਫ਼ਤੇ ਚੋਣਾਂ ਦਾ ਐਲਾਨ ਹੋ ਸਕਦਾ

1074

Mission 2019ਲੋਕ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਮਾਰਚ ਦੇ ਪਹਿਲੇ ਹਫ਼ਤੇ ਕੀਤਾ ਜਾ ਸਕਦਾ ਹੈ। ਸੂਤਰਾਂ ਦੇ ਮੁਤਾਬਿਕ ਚੋਣ ਕਮਿਸ਼ਨ ਇਹ ਵਿਉਂਤ ਕਰ ਰਿਹਾ ਹੈ ਕਿ ਚੋਣਾਂ ਦੇ ਕਿੰਨੇ ਪੜਾਅ ਹੋਣੇ ਚਾਹੀਦੇ । ਮੌਜੂਦਾ ਲੋਕ ਸਭਾ ਦਾ ਕਾਰਜਕਾਲ 3 ਜੂਨ ਨੂੰ ਖਤਮ ਹੋ ਰਿਹਾ ਹੈ।
ਉਮੀਦ ਹੈ ਮਾਰਚ ਵਿੱਚ ਚੋਣਾਂ ਦਾ ਐਲਾਨ ਹੋ ਸਕਦਾ ਹੈ।
ਇਸ ਗੱਲ ਸੰਭਾਵਨਾ ਹੈ ਕਿ ਚੋਣ ਕਮਿਸ਼ਨ ਦੇ ਨਾਲ ਨਾਲ ਆਂਧਰਾ ਪ੍ਰਦੇਸ਼ , ਉੜੀਸਾ , ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵੀ ਕਰਵਾ ਲਵੇ। ਚੋਣ ਕਮਿਸ਼ਨ ਜੰਮੂ- ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਵੀ ਕਰਾ ਸਕਦਾ ਹੈ , ਕਿਉਂ ਉੱਥੇ ਰਾਸ਼ਟਰਪਤੀ ਰਾਜ ਲਾਗੂ ਹੈ। ਅਜਿਹੀ ਸਥਿਤੀ ‘ਚ 6 ਮਹੀਨੇ ਦੇ ਵਿੱਚ ਵਿੱਚ ਚੋਣਾਂ ਕਰਵਾਉਣੀਆਂ ਲਾਜ਼ਮੀ ਹੁੰਦੀਆਂ ਹਨ।
ਨਵੰਬਰ 2018 ਵਿੱਚ ਜੰਮੂ ਕਸ਼ਮੀਰ ਵਿਧਾਨ ਸਭਾ ਭੰਗ ਕਰ ਦਿੱਤੀ ਸੀ । ਇੱਥੇ ਚੋਣਾਂ ਕਰਾਏ ਜਾਣ ਦੀ ਸਮਾਂ ਸੀਮਾ ਮਈ ਤੱਕ ਹੈ। ਅਜਿਹੇ ਵਿੱਚ ਲੋਕ ਸਭਾ ਚੋਣਾਂ ਦੇ ਨਾਲ ਵਿਧਾਨ ਸਭਾ ਚੋਣਾਂ ਵੀ ਹੋ ਸਕਦੀਆਂ ਹਨ।

Real Estate