ਪੜ੍ਹੋ ਕਿਹੜਾ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੂੰ ਮੁੱਖ ਮੰਤਰੀ ਵਜੋਂ ਦੇਖਣਾਂ ਚਹੁੰਦਾ ?

1479

ਕਾਂਗਰਸ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੱਲੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਆਉਂਦੇ ਕੁਝ ਮਹੀਨਿਆਂ ਵਿਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਦੇਖਣ ਦੇ ਦਿੱਤੇ ਬਿਆਨ ਦੀ ਰਾਜਸੀ ਹਲਕਿਆਂ ਵਿਚ ਚਰਚਾ ਛਿੜੀ ਹੋਈ ਹੈ।ਕਸਬਾ ਘੁਮਾਣ ਵਿਚ ਹੋਏ ਇਸ ਸਮਾਗਮ ਵਿੱਚ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਉਨ੍ਹਾਂ ਦਾ ਛੋਟਾ ਭਰਾ ਅਤੇ ਹਲਕਾ ਕਾਦੀਆਂ ਤੋਂ ਵਿਧਾਇਕ ਫਤਹਿਜੰਗ ਬਾਜਵਾ ਵੀ ਮੌਜੂਦ ਸਨ।
ਰਾਜ ਸਭਾ ਮੈਂਬਰ ਬਾਜਵਾ ਤੇ ਉਨ੍ਹਾਂ ਦਾ ਭਰਾ ਫਤਹਿਜੰਗ ਬਾਜਵਾ ਇਤਿਹਾਸਕ ਕਸਬਾ ਘੁਮਾਣ ਵਿਚ ਖੇਡ ਮੇਲੇ ’ਚ ਸ਼ਿਰਕਤ ਕਰਨ ਆਏ ਸਨ। ਇਸੇ ਦੌਰਾਨ ਵਿਧਾਇਕ ਲਾਡੀ ਨੇ ਬਾਜਵਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਪੰਜਾਬ ਦਾ ਸੰਭਾਵੀ ਮੁੱਖ ਮੰਤਰੀ ਦੱਸਿਆ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਬਾਜਵਾ ਛੇਤੀ ਹੀ ਪੰਜਾਬ ਦੇ ਮੁੱਖ ਮੰਤਰੀ ਬਣਨ। ਇਸ ਤੇ ਬਾਜਵਾ ਨੇ ਕਿਹਾ ਲਾਡੀ ਇੱਕ ਸ਼ਰੀਫ਼ ਇਨਸਾਨ ਹੈ ਉਨ੍ਹਾਂ ਕੋਈ ਮਾੜੀ ਗੱਲ ਨਹੀਂ ਕਹੀ। ਉਨ੍ਹਾਂ ਕਿਹਾ ਕਿ ਵਿਧਾਇਕ ਲਾਡੀ ਨੇ ਪਿਆਰ ਜਤਾਉਂਦਿਆਂ ਉਕਤ ਗੱਲ ਬੋਲੀ ਹੈ ਤੇ ਇਸ ਨਾਲ ਪਾਰਟੀ ਅੰਦਰ ਕੋਈ ਪਾਟੋ-ਧਾੜ ਵਰਗੀ ਗੱਲ ਨਹੀਂ ।

Real Estate