ਟਰੰਪ ਦੀ ‘ਕੰਧ ਦੀ ਅੜੀ’ ਨੂੰ ਲੈ ਕੇ ਸਰਕਾਰ ਦਾ ਸ਼ੱਟਡਾਊਨ

3170

ਅਮਰੀਕਾ ‘ਚ ਸੈਂਕੜੇ ਮੁਲਾਜ਼ਮ, ਅਮਰੀਕੀ ਸਦਰ ਡੋਨਲਡ ਟਰੰਪ ਦੀ ‘ਕੰਧ ਦੀ ਅੜੀ’ ਨੂੰ ਲੈ ਕੇ ਫੰਡਾਂ ਦੀ ਘਾਟ ਦੇ ਚੱਲਦਿਆਂ ਸਰਕਾਰ ਦੀ ਆਰਜ਼ੀ ਤਾਲਾਬੰਦੀ (ਸ਼ੱਟਡਾਊਨ) ਮਗਰੋਂ ਬਿਨਾਂ ਤਨਖਾਹਾਂ ਤੋਂ ਕੰਮ ਕਰਨ ਲਈ ਮਜਬੂਰ ਹਨ। ਪਿਛਲੇ ਤਿੰਨ ਹਫ਼ਤਿਆਂ ਤੋਂ ਜਾਰੀ ਆਰਜ਼ੀ ਤਾਲਾਬੰਦੀ ਕਰਕੇ ਅਹਿਮ ਵਿਭਾਗਾਂ ’ਚ ਕੰਮ ਕਰਦੇ ਅੱਠ ਲੱਖ ਤੋਂ ਵੱਧ ਸੰਘੀ ਮੁਲਾਜ਼ਮ ਕੰਮ ਛੱਡਣ ਲਈ ਮਜਬੂਰ ਹੋ ਗਏ ਹਨ।
ਆਰਜ਼ੀ ਤਾਲਾਬੰਦੀ ਨਾਲ ਜੂਝ ਰਹੇ ਵ੍ਹਾਈਟ ਹਾਊਸ ਨੇ ਸੰਘੀ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਦੀ ਅਗਲੀ ਆਖਰੀ ਤਰੀਕ ਨੇੜੇ ਆਉਂਦਿਆਂ ਵੇਖ ਇਸ ਜਮੂਦ ਨੂੰ ਖ਼ਤਮ ਕਰਨ ਲਈ ਨਵਾਂ ਤਰੀਕਾ ਅਪਣਾਇਆ ਹੈ। ਵ੍ਹਾਈਟ ਹਾਊਸ ਵੱਲੋਂ ਹੁਣ ਸਦਨ ਦੀ ਮੁਖੀ ਨੈਨਸੀ ਪੈਲੋਸੀ ਨੂੰ ਦਰਕਿਨਾਰ ਕਰਕੇ ਪਾਰਟੀ ਦੇ ਹੋਰਨਾਂ ਮੈਂਬਰਾਂ ਤੇ ਸੰਸਦ ਮੈਂਬਰਾਂ ਨਾਲ ਰਾਬਤੇ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਧਰ ਅਮਰੀਕੀ ਸਦਰ ਨੇ ਕਿਹਾ ਕਿ ਤਾਲਾਬੰਦੀ ਅਜੇ ਹੋਰ ਲੰਮੀ ਖਿੱਚ ਸਕਦੀ ਹੈ। ਟਰੰਪ ਤਾਲਾਬੰਦੀ ਤੋਂ 25ਵੇਂ ਦਿਨ ਵੀ ਕੰਧ ਲਈ 5.7 ਅਰਬ ਡਾਲਰ ਦੀ ਮੰਗ ਲਈ ਬਜ਼ਿੱਦ ਹਨ। ਉਧਰ ਡੈਮੋਕਰੈਟਸ ਦਾ ਕਹਿਣਾ ਹੈ ਕਿ ਸਰਕਾਰੀ ਕੰਮਕਾਜ ਬਹਾਲ ਹੋਣ ਮਗਰੋਂ ਹੀ ਪਾਰਟੀ ਸਰਹੱਦੀ ਸੁਰੱਖਿਆ ਦੇ ਮੁੱਦੇ ’ਤੇ ਚਰਚਾ ਲਈ ਤਿਆਰ ਹੋਵੇਗੀ।

Real Estate