ਪ੍ਰਸਾਸਨ ਦੇ ਧਿਆਨ ’ਚ ਹੁੰਦਿਆਂ ਸਰੇਆਮ ਜਮੀਨ ਹੜੱਪੀ, ਗੂੰਗੇ ਕਿਸਾਨ ਦਾ ਕਤਲ ਕੀਤਾ ਤੇ ਲੜਕੀ ਦੀ ਅਸਮਤ ਲੁੱਟੀ

1850

 Manga Singhਦੋਵਾਂ ਸਰਕਾਰਾਂ ਦੇ ਪ੍ਰਸਾਸਨ ਦੀ ਨਲਾਇਕੀ ਜਾਂ ਕਥਿਤ ਦੋਸ਼ੀਆਂ ਨਾਲ ਹਮਦਰਦੀ
ਬਠਿੰਡਾ/ 18 ਜਨਵਰੀ/ ਬੀ ਐਸ ਭੁੱਲਰ
ਜੇ ਇਸ ਜਿਲੇ ਦੇ ਉਦੋਂ ਦੇ ਪ੍ਰਸਾਸਨ ਨੇ ਜਨਤਕ ਖਜ਼ਾਨੇ ਚੋਂ ਲਈ ਹੋਈ ਤਨਖਾਹ ਮੁਤਾਬਿਕ ਪ੍ਰਸਾਸਨਿਕ ਜੁਮੇਵਾਰੀ ਨਿਭਾਈ ਹੁੰਦੀ ਤਾਂ ਪਹਿਲਾਂ ਤੋਂ ਹੀ ਕੁਦਰਤੀ ਕਰੋਪੀ ਦੇ ਸ਼ਿਕਾਰ ਪਿੰਡ ਲਹਿਰਾ ਬੇਗਾ ਦੇ ਗੂੰਗੇ ਬੋਲੇ ਪਰਿਵਾਰ ਦੇ ਇੱਕ ਮੈਂਬਰ ਦਾ ਨਾ ਤਾਂ ਕਤਲ ਹੋਇਆ ਹੁੰਦਾ ਅਤੇ ਨਾ ਹੀ ਇੱਕ ਲੜਕੀ ਦੀ ਆਬਰੂ ਨਾਲ ਖਿਲਵਾੜ।
ਮਾਮਲਾ ਕੁਝ ਇਸ ਤਰਾਂ ਹੈ ਕਿ ਪਿੰਡ ਲਹਿਰਾ ਬੇਗਾ ਵਿੱਚ ਇੱਕ ਅਜਿਹਾ ਪਰਿਵਾਰ ਹੈ, ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਣ ਕਾਰਨ ਜੋ ਜਮਾਂਦਰੂ ਹੀ ਗੂੰਗੇ ਤੇ ਬੋਲਿਆਂ ਦੇ ਟੱਬਰ ਵਜੋਂ ਜਾਣਿਆਂ ਜਾਂਦਾ ਹੈ। ਕਈ ਅਫ਼ਤੇ ਪਹਿਲਾਂ ਇਸ ਪਰਿਵਾਰ ਦਾ ਇੱਕ ਮੈਂਬਰ ਮੰਗਾ ਉਰਫ ਮੰਗਤ ਸਿੰਘ ਗਾਇਬ ਹੋ ਗਿਆ ਸੀ। ਉਸਦੀ ਭਾਬੀ ਵੱਲੋਂ ਕੀਤੀ ਸਿਕਾਇਤ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵਿੱਢੇ ਅੰਦੋਲਨ ਦੇ ਚਲਦਿਆਂ ਥਾਨਾ ਨਥਾਨਾ ਦੀ ਪੁਲਿਸ ਨੇ 15 ਜਨਵਰੀ ਦੇ ਦਿਨ ਉਸਦੀ ਦੱਬੀ ਹੋਈ ਲਾਸ਼ ਉਸਦੇ ਹੀ ਖੇਤ ਵਿੱਚੋਂ ਬਰਾਮਦ ਕਰਵਾ ਲਈ ਸੀ।
ਇਸ ਮਾਮਲੇ ਵਿੱਚ ਇੱਕ ਮੁਅੱਤਲਸ਼ੁਦਾ ਪਟਵਾਰੀ ਜਗਜੀਤ ਸਿੰਘ ਉਰਫ ਜੱਗਾ, ਉਸਦਾ ਕਰਿੰਦਾ ਜਗਦੇਵ ਸਿੰਘ ਉਰਫ ਜੱਗਾ ਜੋ ਮੰਗਾ ਦੇ ਪਰਿਵਾਰ ਦਾ ਦੂਰ ਦਾ ਰਿਸਤੇਦਾਰ ਹੈ, ਪੀੜਤ ਪਰਿਵਾਰ ਦਾ ਸੀਰੀ ਅੰਤਰ ਸਿੰਘ ਉਰਫ਼ ਤੋਤਾ ਸਿੰਘ ਅਤੇ ਭੁੱਚੋ ਕਲਾਂ ਦੇ ਗੋਸ਼ਾ ਸਿੰਘ ਨੂੰ ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 302, 201, 420, 120ਬੀ, 506 ਅਤੇ 34 ਅਧੀਨ ਦੋਸ਼ੀ ਨਾਮਜਦ ਕਰਕੇ ਗਿਰਫਤਾਰ ਕਰ ਲਿਆ। ਐਫ ਆਈ ਆਰ ਮੁਤਾਬਿਕ ਇਸ ਕਤਲ ਦੀ ਵਜਾਹ ਰੰਜਸ ਕੁਝ ਅਰਸਾ ਪਹਿਲਾਂ ਦਾਣਾ ਮੰਡੀ ਲਈ ਪੀੜਤ ਪਰਿਵਾਰ ਦੀ ਇਕੁਆਇਰ ਕੀਤੀ ਹੋਈ ਜਮੀਨ ਦੇ ਮੁਆਵਜੇ ਦੀ ਮੋਟੀ ਰਕਮ ਪਟਵਾਰੀ ਜਗਜੀਤ ਸਿੰਘ ਤੇ ਉਸਦੇ ਕਰਿੰਦੇ ਜੱਗਾ ਸਿੰਘ ਵੱਲੋਂ ਹੜੱਪਣ ਤੋਂ ਇਲਾਵਾ ਧੋਖਾਦੇਹੀ ਨਾਲ ਪਟਵਾਰੀ ਨੇ ਪੀੜਤ ਪਰਿਵਾਰ ਦੀ ਇੱਕ ਏਕੜ ਜਮੀਨ ਆਪਣੀ ਮਾਂ ਦੇ ਨਾਂ ਤਬਦੀਲ ਕਰਾਉਣਾ ਹੈ।
ਇੱਥੇ ਹੀ ਬੱਸ ਨਹੀਂ, ਲਾਸ਼ ਦੀ ਬਰਾਮਦਗੀ ਤੋਂ ਬਾਅਦ ਪੀੜਤ ਪਰਿਵਾਰ ਨਾਲ ਸਬੰਧਤ ਇੱਕ ਲੜਕੀ ਨੇ ਪੁਲਿਸ ਕੋਲ ਦਰਜ਼ ਕਰਵਾਈ ਸਿਕਾਇਤ ਰਾਹੀਂ ਪਟਵਾਰੀ ਅਤੇ ਉਸਦੇ ਕਰਿੰਦੇ ਵੱਲੋਂ ਉਸਨੂੰ ਆਪਣੀ ਜਿਨਸੀ ਹਵਸ ਦਾ ਲਗਾਤਾਰ ਸ਼ਿਕਾਰ ਬਣਾਇਆ ਜਾ ਰਿਹਾ ਸੀ, ਇਹ ਖਦਸ਼ਾ ਵੀ ਪ੍ਰਗਟ ਕੀਤਾ ਹੈ ਕਿ ਸ਼ਾਇਦ ਉਹ ਗਰਭਵਤੀ ਵੀ ਹੋਵੇਗੀ। ਕਿਸੇ ਪਰਿਵਾਰ ਦੀ ਜਮੀਨ ਹੜੱਪਣ ਤੋਂ ਬਾਅਦ ਉਸਦੇ ਇੱਕ ਮੈਂਬਰ ਨੂੰ ਲਗਾਤਾਰ ਹਵਸ ਦਾ ਸਿਕਾਰ ਬਣਾਉਣ ਉਪਰੰਤ ਇੱਕ ਹੋਰ ਮੈਂਬਰ ਦੇ ਕਤਲ ਨੂੰ ਕੀ ਰੋਕਿਆ ਜਾ ਸਕਦਾ ਸੀ। ਪਹਿਲੀ ਨਜ਼ਰੇ ਹਰ ਇੱਕ ਦਾ ਜਵਾਬ ਅਸੰਭਵ ਹੋਵੇਗਾ, ਲੇਕਿਨ ਜੇਕਰ ਸਾਰੇ ਮਾਮਲੇ ਦੀ ਬਰੀਕੀ ਨਾਲ ਚੀਰਫਾੜ ਕੀਤੀ ਜਾਵੇ ਤਾਂ ਅਜਿਹਾ ਹੋਣਾ ਸੰਭਵ ਸੀ।
ਦਸ ਮਈ 1917 ਨੂੰ ਲਹਿਰਾ ਬੇਗਾ ਦੇ ਹੀ ਇੱਕ ਕਿਸਾਨ ਜਸਵੰਤ ਸਿੰਘ ਨੇ ਇਹ ਦੋਸ਼ ਲਾਉਂਦਿਆਂ ਪਟਵਾਰ ਹਲਕਾ ਸੇਮਾ ਦੇ ਪਟਵਾਰਖਾਨੇ ’ਚ ਜ਼ਹਿਰੀਲੀ ਦਵਾਈ ਪੀ ਕੇ ਖੁਦਕਸ਼ੀ ਕਰ ਲਈ ਸੀ, ਕਿ ਪਟਵਾਰੀ ਜਗਜੀਤ ਸਿੰਘ ਨੇ ਉਸਦੀ ਕੁਝ ਜਮੀਨ ਆਪਣੇ ਕਰੀਬੀ ਰਾਜ ਸਿੰਘ ਦੇ ਨਾਂ ਤਬਦੀਲ ਕਰਕੇ ਉਸਦਾ 34 ਲੱਖ ਰੁਪਏ ਦਾ ਮੁਆਵਜਾ ਰਲਮਿਲ ਕੇ ਹੜੱਪ ਲਿਆ। ਇਸ ਮਾਮਲੇ ਨੂੰ ਲੈ ਕੇ ਬੀ ਕੇ ਯੂ ਦੀ ਅਗਵਾਈ ਹੇਠ ਇਲਾਕੇ ਦੇ ਲੋਕਾਂ ਨੇ ਜਦ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸੰਘਰਸ ਸੁਰੂ ਕਰ ਦਿੱਤਾ, ਤਾਂ ਇਹ ਤੱਥ ਵੀ ਬੇਨਕਾਬ ਹੋ ਗਿਆ ਕਿ ਇਸ ਪਟਵਾਰੀ ਨੇ ਪਿੰਡ ਲਹਿਰਾ ਬੇਗਾ ਦੇ ਹੀ ਗੂੰਗਿਆਂ ਬੋਲਿਆਂ ਦੇ ਪਰਿਵਾਰ ਦੀ ਜਮੀਨ ਵੀ ਹੇਰਾਫੇਰੀ ਨਾਲ ਹੜੱਪ ਲਈ ਹੈ।
ਜਨਤਕ ਦਬਾਅ ਦੇ ਚਲਦਿਆਂ ਉਸ ਵੇਲੇ ਦੇ ਡਿਪਟੀ ਕਮਿਸਨਰ ਸ੍ਰੀ ਦੀਪਰਵਾ ਲਾਕੜਾ ਨੇ ਇਸ ਮਾਮਲੇ ਦੀ ਪੜਤਾਲ ਲਈ ਨਾਇਬ ਤਹਿਸੀਲਦਾਰ ਨਥਾਨਾ ਦੀ ਡਿਊਟੀ ਲਾ ਦਿੱਤੀ। ਪੜਤਾਲ ਦੌਰਾਨ ਜਦ ਤਹਿਸੀਲਦਾਰ ਨੇ ਇਹ ਪਾਇਆ ਕਿ ਪੀੜਤ ਪਰਿਵਾਰ ਦੇ ਦੋਵਾਂ ਭਰਾਵਾਂ ਨੂੰ ਨਾ ਤਾਂ ਸੁਣਦਾ ਹੈ ਅਤੇ ਨਾ ਹੀ ਉਹ ਬੋਲ ਸਕਦੇ ਹਨ। ਇਸਦੀ ਤਸਦੀਕ ਮੈਡੀਕਲ ਅਫਸਰ ਨਥਾਨਾ ਡਾ: ਐਸ ਪੀ ਸਿੰਘ ਤੋਂ ਕਰਵਾਈ, ਬੋਲਣ ਤੇ ਸੁਣਨ ਤੋਂ ਅਸਮਰੱਥ ਹੋਣ ਦੀ ਮੌਖਿਕ ਮੁਆਇਨਾ ਲਿਖਤੀ ਰਿਪੋਰਟ ਪੇਸ਼ ਕਰਦਿਆਂ ਡਾਕਟਰ ਨੇ ਈ ਐਨ ਟੀ ਸਪੈਸਲਿਸਟ ਦਾ ਮਸਵਰਾ ਲੈਣ ਦੀ ਵੀ ਸਿਫ਼ਾਰਸ ਕੀਤੀ ਸੀ।

Real Estate