ਕਾਂਗਰਸੀ ਹੋਏ ਛਿੱਤਰੋ-ਛਿੱਤਰੀ

963

ਕੁਲਦੀਪ ਰਾਠੌਰ ਦੀ ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਜੋਂ ਤਾਜਪੋਸ਼ੀ ਮੌਕੇ ਸ਼ਿਮਲਾ ‘ਚ ਪਾਰਟੀ ਨਾਲ ਸਬੰਧਤ ਦੋ ਰਵਾਇਤੀ ਧੜੇ ਆਪਸ ਵਿੱਚ ਭਿੜ ਗਏ। ਰਾਠੌਰ ਨੂੰ ਸੁਖਵਿੰਦਰ ਸਿੰਘ ਸੁੱਖੂ ਦੀ ਥਾਂ ਨਵਾਂ ਪ੍ਰਧਾਨ ਥਾਪਿਆ ਗਿਆ ਹੈ। ਰਾਠੌਰ, ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਕਰੀਬੀ ਦੱਸੇ ਜਾਂਦੇ ਹਨ। ਹਿਮਾਚਲ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸਦਰਮੁਕਾਮ ’ਤੇ ਕੁਲਦੀਪ ਰਾਠੌਰ ਵੱਲੋਂ ਨਵੇਂ ਪ੍ਰਦੇਸ਼ ਮੁਖੀ ਵਜੋਂ ਅਹੁਦਾ ਸੰਭਾਲਣ ਦੀ ਦੇਰ ਸੀ ਕਿ ਪਾਰਟੀ ਦੇ ਦੋ ਰਵਾਇਤੀ ਧੜੇ ਇਕ ਦੂਜੇ ਨਾਲ ਖਹਿਬੜ ਪਏ। ਇਨ੍ਹਾਂ ’ਚੋਂ ਇਕ ਧੜਾ ਹਿਮਾਚਲ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੂ ਨਾਲ ਸਬੰਧਤ ਸੀ ਜਦੋਂਕਿ ਦੂਜੇ ਧੜੇ ਵਿੱਚ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਹਮਾਇਤੀ ਸ਼ਾਮਲ ਸਨ। ਖਿੱਚ-ਧੂਹ ਦੌਰਾਨ ਕੁਝ ਕਾਂਗਰਸੀ ਵਰਕਰ ਜ਼ਖ਼ਮੀ ਵੀ ਹੋ ਗਏ।

Real Estate