ਰਾਮ ਰਹੀਮ , ਛਤਰਪਤੀ ਦਾ ਸਾਧਵੀ ਵਾਲੀ ਚਿੱਠੀ ਛਾਪਣ ਕਰਕੇ ਹੀ ਦੁਸ਼ਮਣ ਨਹੀਂ ਬਣਿਆ, ਹੋਰ ਵੀ ਗੱਲਾਂ ਨੇ

1215

ਸੰਜੀਵ ਮਹਾਜਨ / ਅਮਿਤ ਸ਼ਰਮਾ
ਪੱਤਰਕਾਰ ਰਾਮ ਚੰਦਰ ਛੱਤਰਪਤੀ ਦੀ 2002 ਵਿੱਚ ਹੋਈ ਹੱਤਿਆ ਦੇ 16 ਸਾਲ ਬਾਅਦ ਸੀਬੀਆਈ ਅਦਾਲਤ ਨੇ ਵੀਰਵਾਰ ਨੂੰ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਸਣੇ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ । ਆਮ ਤੌਰ ‘ਤੇ ਚਰਚਾ ਹੈ ਕਿ ਡੇਰਾ ਨਾਲ ਛੱਤਰਪਤੀ ਦੀ ਦੁਸ਼ਮਣੀ ਸਾਧਵੀਆਂ ਦੇ ਯੋਨ ਸੋਸ਼ਣ ਦਾ ਮਾਮਲਾ ਸਾਮਹਣੇ ਲਿਆਉਣ ਤੋਂ ਬਾਅਦ ਹੋਈ ਸੀ , ਪਰ ਅਜਿਹਾ ਨਹੀਂ ਸੀ ।
ਦਰਅਸਲ , 1998 ਵਿੱਚ ਡੇਰੇ ਵੱਲੋਂ ਸ਼ਰਧਾਲੂਆਂ ਨੂੰ ਸਿਰਸਾ ਬੱਸ ਸਟੈਂਡ ਤੋਂ ਡੇਰਾ ਲਿਆਉਣ ਲਈ ਆਪਣੀਆਂ ਗੱਡੀਆਂ ਚਲਾਈਆਂ ਜਾਂਦੀਆਂ ਸਨ । ਡੇਰੇ ਨਾਲ ਲੱਗਦੇ ਪਿੰਡ ਬੇਗੂ ਦਾ ਇੱਕ ਬੱਚਾ ਗੱਡੀ ਨਾਲ ਐਕਸੀਡੈਂਟ ‘ਚ ਮਰਿਆ ਗਿਆ । ਇਸ ਕਾਰਨ ਪਿੰਡ ਵਾਸੀਆਂ ਨੇ ਸੜਕ ਜਾਮ ਕਰ ਦਿੱਤੀ ਸੀ । ਲੋਕਾਂ ਦੀ ਮੰਗ ਸੀ ਕਿ ਡੇਰੇ ਪ੍ਰਬੰਧਕਾਂ ਦੇ ਖਿਲਾਫ਼ ਮਾਮਲਾ ਦਰਜ ਹੋਵੇ । ਖ਼ਬਰ ਮੀਡੀਆ ਤੱਕ ਆ ਗਈ । ਇਸ ਦੌਰਾਨ ਡੇਰੇ ਦੇ ਲੋਕ ਵੀ ਜਮਾ ਹੋ ਗਏ । ਪੱਤਰਕਾਰਾਂ ਨੂੰ ਧਮਕਾਇਆ ਗਿਆ ਤਾਂ ਪੁਲੀਸ ਵਿੱਚ ਬਾਰੇ ਵਿੱਚ ਸਿ਼ਕਾਇਤ ਕੀਤੀ ਗਈ । ਸਿ਼ਕਾਇਤ ਕਰਨ ਵਾਲਿਆਂ ‘ਚ ਰਾਮ ਚੰਦਰ ਛੱਤਰਪਤੀ ਮੋਹਰੀ ਸਨ ।
ਇਸ ਮਾਮਲੇ ਵਿੱਚ ਪ੍ਰਸ਼ਾਸਨ ਦੇ ਦਖਲ ਨਾਲ ਸਮਝੌਤਾ ਹੋਇਆ ਤਾਂ ਡੇਰਾ ਮੈਨੇਜਮੈਂਟ ਨੇ ਮਾਫੀ ਮੰਗੀ । ਇਸ ਉਪਰ 5 ਪੱਤਰਕਾਰਾਂ ਦੀ ਕਮੇਟੀ ਨੇ ਦਸਤਖਤ ਕੀਤੇ , ਜਿੰਨ੍ਹਾਂ ਵਿੱਚ ਸਭ ਤੋਂ ਪਹਿਲਾਂ ਛੱਤਰਪਤੀ ਸਨ । ਇਸ ਕਾਰਨ ਉਹ ਡੇਰੇ ਵਾਲਿਆਂ ਦੀ ਅੱਖ ‘ਤੇ ਚੜ੍ਹ ਗਏ ਸਨ।
2001 ਵਿੱਚ ਕੁਝ ਲੋਕਾਂ ਨੇ ਡੇਰੇ ਦੇ ਖਿਲਾਫ਼ ਤਤਕਾਲੀ ਮੁੱਖ ਮੰਤਰੀ ਬੰਸੀ ਲਾਲ ਨੂੰ ਮੰਗ ਪੱਤਰ ਦਿੱਤਾ। ਇਸ ਵਿੱਚ ਵੀ ਛੱਤਰਪਤੀ ਨੇ ਹੀ ਲੋਕਾਂ ਦੀ ਮੰਗ ਨੂੰ ਮੁੱਖ ਮੰਤਰੀ ਅੱਗੇ ਰੱਖਿਆ ਸੀ । ਇਸ ਦੌਰਾਨ ਕਾਰਵਾਈ ਵੀ ਹੋਈ ਸੀ । ਛੱਤਰਪਤੀ , ਫਿਰ ਡੇਰਾ ਪ੍ਰਬੰਧਕਾਂ ਦੀ ਨਜ਼ਰ ‘ਚ ਆ ਗਏ ਸਨ ।
2001 ਵਿੱਚ ਡੇਰਾ ਪ੍ਰਬੰਧਾਂ ਲੈ ਕੇ ਖ਼ਬਰਾਂ ਲੱਗੀਆਂ ਤਾਂ ਡੇਰਾ ਮੈਨੇਜਮੈਂਟ ਨੇ ਛੱਤਰਪਤੀ ਨੂੰ ਡਰਾਉਣਾ ਸੁਰੂ ਕਰ ਦਿੱਤਾ ।
ਮਈ 2002 ਵਿੱਚ ਸਾਧਵੀਆਂ ਵੱਲੋਂ ਭੇਜੀ ਗਈ ਚਿੱਠੀ ਸਾਹਮਣੇ ਆ ਗਈ । 1998 ਵਿੱਚ ਡੇਰੇ ਵੱਲੋਂ ਪੱਤਰਕਾਰਾਂ ਨੂੰ ਡਰਾਉਣ ਤੋਂ ਬਾਅਦ ਕਿਸੇ ਨੇ ਇਸ ਖ਼ਬਰ ਨੂੰ ਆਪਣੇ ਅਖਬਾਰਾਂ ਜਾਂ ਟੀਵੀ ਮਾਧਿਆਮ ਨਾਲ ਸਾਹਮਣੇ ਨਹੀਂ ਲਿਆਂਦਾ ਤਾਂ ਛੱਤਰਪਤੀ ਨੇ ਇਸ ਨੂੰ ‘ਪੂਰਾ ਸੱਚ’ ਵਿੱਚ ਪ੍ਰਕਾਸਿ਼ਤ ਕਰ ਦਿੱਤਾ। ਇਸਦੇ ਅਗਲੇ ਦਿਨ ਹੀ ਛੱਤਰਪਤੀ ਨੂੰ ਧਮਕੀ ਭਰੀਆਂ ਫੋਨ ਕਾਲਾਂ ਆਉਣੀਆਂ ਸੁਰੂ ਹੋ ਗਈਆਂ । ਛੱਤਰਪਤੀ ਦਾ ਦਫ਼ਤਰ ਰੇਲਵੇ ਫਾਟਕ ਦੇ ਨੇੜੇ ਦਿੱਲੀ ਹਾਈਵੇ ‘ਤੇ ਸੀ , ਜਿੱਥੇ ਲੋਕਾਂ ਨੇ ਬਾਹਰ ਆ ਕੇ ਉਹਨਾਂ ਨੂੰ ਧਮਕਾਇਆ ।
ਇਸ ਮਗਰੋਂ ਡੇਰੇ ਦੇ ਪ੍ਰੇਮੀਆਂ ਨੇ ਫਤਿਆਬਾਦ , ਸਿਰਸਾ ਅਤੇ ਰਤੀਆ ਸਮੇਤ ਕਈ ਥਾਵਾਂ ‘ਤੇ ਪੱਤਰਕਾਰਾਂ ਨੂੰ ਧਮਕਾਇਆ। ਚਿੱਠੀ ਵੰਡਣ ਦੇ ਦੋਸ਼ਾਂ ਵਿੱਚ ਕਈ ਲੋਕਾਂ ਨਾਲ ਅਨਿਆ ਕੀਤਾ ਗਿਆ ਅਤੇ ਉਹ ਖ਼ਬਰਾਂ ਵੀ ਪ੍ਰਕਾਸਿ਼ਤ ਹੋਈਆਂ ।
ਇਸ ਤੋਂ ਬਾਅਦ ਡੇਰੇ ਵੱਲੋਂ ਅਦਾਲਤ ਵਿੱਚ ਸੀਬੀਆਈ ਇਨਕੁਆਰੀ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਗਈ , ਜਿਸ ਨੂੰ ਕੋਰਟ ਨੇ ਰੱਦ ਕਰ ਦਿੱਤਾ । ਇਸ ਮਾਮਲੇ ਨੂੰ ਛੱਤਰਪਤੀ ਨੇ ਆਪਣੇ ਅਖ਼ਬਾਰ ਵਿੱਚ ਲਿਖਿਆ । ਅਗਲੇ ਦਿਨ ਹੀ ਘਰੋਂ ਆਵਾਜ਼ ਮਾਰ ਕੇ ਛੱਤਰਪਤੀ ਨੂੰ ਗੋਲੀ ਮਾਰ ਦਿੱਤੀ ਗਈ । ਇਸ ਤੋਂ ਪਹਿਲਾਂ ਦੋਸ਼ੀ ਕਿਸ਼ਨ ਲਾਲ ਨੇ ਕਾਫੀ ਵਾਰ ਉਹਨਾਂ ਧਮਕੀਆਂ ਦਿੱਤੀਆਂ ਸਨ।
ਰਾਮ ਚੰਦਰ ਛੱਤਰਪਤੀ ਨੇ ਧਮਕੀਆਂ ਮਿਲਣ ਤੋਂ ਬਾਅਦ ਸਿਰਸਾ ਦੇ ਪ੍ਰਸ਼ਾਸਨ ਅਤੇ ਪੁਲੀਸ ਨੂੰ ਸਿ਼ਕਾਇਤ ਕੀਤੀ ਸੀ , ਪਰ ਪ੍ਰਸ਼ਾਸਨ ਅਤੇ ਪੁਲੀਸ ਵੱਲੋਂ ਡੇਰਾ ਮੁਖੀ ਦੀ ਪਹੁੰਚ ਕਾਰਨ ਨਾ ਕੋਈ ਕਾਰਵਾਈ ਕੀਤੀ ਗਈ । ਨਾ ਹੀ ਪ੍ਰਸ਼ਾਸਨ ਅਤੇ ਉਸਨੂੰ ਸੁਰੱਖਿਆ ਦਿੱਤੀ ਗਈ ।
ਛੱਤਰਪਤੀ ਦੇ ਵੱਡੇ ਪੁੱਤਰ ਅੰਸ਼ਲ ਛੱਤਰਪਤੀ ਨੇ ਦੱਸਿਆ ਕਿ ਡੇਰਾ ਮੁਖੀ ਦਾ ਇਸ ਤਰ੍ਹਾਂ ਦਬਦਬਾ ਸੀ ਕਿ ਪੁਲੀਸ ਨੂੰ ਰਾਮ ਚੰਦਰ ਨੇ ਜੋ ਬਿਆਨ ਹਸਪਤਾਲ ‘ਚ ਨੋਟ ਕਰਵਾਏ ਸਨ , ਉਹਨਾਂ ਵਿੱਚ ਗੁਰਮੀਤ ਰਾਮ ਰਹੀਮ ਦਾ ਨਾਂਮ ਸੀ , ਪਰ ਉਸਨੂੰ ਕਾਰਵਾਈ ਦੌਰਾਨ ਕੱਢ ਦਿੱਤਾ ਗਿਆ । ਇਸ ਤੋਂ ਬਾਅਦ ਸੀਬੀਆਈ ਜਾਂਚ ਦੇ ਲਈ ਅਦਾਲਤ ‘ਚ ਅਪੀਲ ਕੀਤੀ ਗਈ। ਅਦਾਲਤ ਵਿੱਚ ਪੁਲੀਸ ਸਬ ਇੰਸਪੈਕਟਰ ਨੇ ਕਿਹਾ ਕਿ ਇਸ ਦੌਰਾਨ ਹਸਪਤਾਲ ਵਿੱਚ ਕੋਈ ਵੀ ਨਹੀਂ ਸੀ , ਆਈਸੀਯੂ ਵਿੱਚ ਵੀ ਕੋਈ ਨਹੀਂ ਸੀ । ਪਰ ਡਾਕਟਰਾਂ ਅਤੇ ਸਾਡੇ ਬਿਆਨਾਂ ‘ਚ ਸਾਹਮਣੇ ਆਇਆ ਕਿ ਆਈਸੀਯੂ ਵਿੱਚ ਡਾਕਟਰ ਅਤੇ ਅਸੀਂ ਮੌਜੂਦ ਸਾਂ । ਉੱਥੇ ਤਿੰਨ ਬੈੱਡ ਲੱਗੇ ਹੋਏ ਸਨ।

Real Estate