ਅਨੁਮੀਤ ਹੀਰਾ ਸੋਢੀ ਨੇ ਫਿਰੋਜਪੁਰ ਤੋਂ ਚੋਣਾਂ ਲੜਨ ਦੀ ਇੱਛਾ ਪ੍ਰਗਟ ਕੀਤੀ

Anumit Hira Sodhiਪਰਮਿੰਦਰ ਸਿੱਧੂ

ਪੰਜਾਬ ਦੀ ਰਾਜਨੀਤੀ ‘ਚ ਇੱਕ ਉਭਰਦਾ ਹੋਇਆ ਨਾਂਅ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਨੁਮੀਤ ਹੀਰਾ ਸੋਢੀ ਨੇ ਹਾਲ ਹੀ ‘ਚ ਇੱਕ ਇੰਟਰਵਿਊ ‘ਚ ਫਿਰੋਜਪੁਰ ਖੇਤਰ ਤੋਂ ਲੋਕਸਭਾ ਟਿਕਟ ਦੇ ਲਈ ਚੋਣਾਂ ਲੜਨ ਦੀ ਇੱਛਾ ਪ੍ਰਗਟ ਕੀਤੀ ਹੈ। ਜਿਕਰਯੋਗ ਹੈ ਕਿ ਫਿਰੋਜਪੁਰ ਅਨੁਮੀਤ ਸੋਢੀ ਦਾ ਘਰੇਲੂ ਖੇਤਰ ਵੀ ਹੈ।

ਅਨੁਮੀਤ ਹੀਰਾ ਸੋਢੀ ਨੇ ਯੂਥ ਕਾਂਗਰਸ ਵਾਈਸ ਪ੍ਰਧਾਨ ਦੇ ਰੂਪ ‘ਚ ਆਪਣੀ ਰਾਜਨੀਤਕ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਪਿਛਲੇ 20 ਸਾਲਾਂ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੁਚੇਤ ਮੈਂਬਰ ਹਨ। ਫਿਰੋਜਪੁਰ ਤੋਂ ਸਭ ਨਾਲੋਂ ਸੰਭਾਵਿਤ ਅਤੇ ਪਸੰਦੀਦਾ ਉਮੀਦਵਾਰ ਹੋਣ ਦੇ ਨਾਤੇ ਸੋਢੀ ਨੇ ਕਿਹਾ, ‘ਫਿਰੋਜਪੁਰ ਦੀ ਸੀਟ ਜਿੱਤਣ ‘ਚ ਕਾਂਗਰਸ ਪਾਰਟੀ 1989 ਤੋਂ ਹੁਣ ਤੱਕ ਜਿੱਤਣ ‘ਚ ਫੇਲ੍ਹ ਰਹੀ ਹੈ। ਪਰ ਸ਼ਿਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਅੰਦਰੂਨੀ ਕਲੇਸ਼ਾਂ ਦੇ ਕਾਰਨੀ ਵਿਰੋਧੀ ਪਾਰਟੀਆਂ ਇੱਥੇ ਸੰਘਰਸ਼ ਕਰ ਰਹੀਆਂ ਹਨ ਅਤੇ ਸਾਨੂੰ ਹੁਣ ਇੱਕ ਨਿਸ਼ਚਿਤ ਜਿੱਤ ਆਉਂਦੀ ਹੋਈ ਦਿਖਾਈ ਦੇ ਰਹੀ ਹੈ।

ਫਿਰੋਜਪੁਰ ‘ਚ ਕਾਂਗਰਸ ਦੀ ਜਿੱਤ ਦੇ ਬਾਰੇ ‘ਚ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ, ‘ਲੋਕਸਭਾ ਦੇ ਸਾਬਕਾ ਸਪੀਕਰ ਬਲਰਾਮ ਜਾਖੜ ਨੇ ਇਸ ਸੀਟ ‘ਤੇ 1980 ਅਤੇ 1985 ‘ਚ ਲਗਾਤਾਰ ਜਿੱਤ ਹਾਸਿਲ ਕੀਤੀ ਸੀ। ਹੁਣ 30 ਸਾਲਾਂ ਦੇ ਲੰਮੇਂ ਅੰਤਰਾਲ ਤੋਂ ਬਾਅਦ ਸਾਨੂੰ ਆਸ ਹੈ ਕਿ ਕਾਂਗਰਸ ਨੂੰ ਫਿਰੋਜਪੁਰ ਤੋਂ ਫਿਰ ਤੋਂ ਆਪਣੀ ਸੀਟ ਹਾਸਿਲ ਹੋਵੇਗੀ।

ਖੇਡ ਅਤੇ ਨੌਜਵਾਨ ਮਾਮਲਿਆਂ ਦੇ ਮੰਤਰੀ ਅਤੇ ਅਨੁਮੀਤ ਹੀਰਾ ਸੋਢੀ ਦੇ ਪਿਤਾ ਰਾਣਾ ਗੁਰਮੀਤ ਸਿੰਘ ਸੋਢੀ ਨੇ ਫਿਰੋਜਪੁਰ ਹਲਕੇ ਤੋਂ ਅਨੁਮੀਤ ਅਤੇ ਖੁਦ ਨੂੰ ਦੋਵਾਂ ਨੂੰ ‘ਜਿੱਤਣ ਵਾਲੇ ਉਮੀਦਵਾਰ’ ਦੇ ਰੂਪ ‘ਚ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਹ ਹਾਈ ਕਮਾਂਡ ਨੂੰ ਆਪਣੈ ‘ਇੱਕ – ਪਰਿਵਾਰ’ ਉਤੇ ਮੁੜ ਵਿਚਾਰ ਕਰਨ ਦੇ ਲਈ ਕਹਿਣਗੇ। ਤਾਂ ਕਿ ਸਿਰਫ ਮੰਤਰੀਆਂ ਅਤੇ ਸਾਂਸਦਾਂ ਨਾਲ ਰਿਸ਼ਤੇਦਾਰੀ ਮਾਤਰ ਨਾਲ ਯੋਗ ਉਮੀਦਵਾਰਾਂ ਨੂੰ ਟਿਕਟ ਮਿਲਣ ਦਾ ਮੌਕਾ ਮਿਲਣ ‘ਚ ਕੋਈ ਗਲਤੀ ਨਾ ਹੋਵੇ।

Real Estate