ਪੜ੍ਹੋ 37 ਲੱਖ ਫ਼ਾਲੋਅਰਜ਼ ਵਾਲੇ ਰਾਮ ਰਹੀਮ ਦਾ ਟਵਿਟਰ ਖਾਤਾ ਕਿਉਂ ਹੋਇਆ ਬੰਦ?

1017

ਪਹਿਲਾਂ 20 ਸਾਲ ਤੇ ਹੁਣ ਉਮਰ ਕੈਦ ਦੀ ਸਜ਼ਾ ਪਾ ਚੁੱਕੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਅਧਿਕਾਰਤ ਬਣੇ ਟਵਿੱਟਰ ਖਾਤੇ ਤੇ ਲਗਭਗ 37 ਲੱਖ ਤੋਂ ਵੀ ਵੱਧ ਫ਼ਾਲੋਅਰਜ਼ ਸਨ ਪਰ ਖਾਸ ਗੱਲ ਇਹ ਹੈ ਕਿ ਰਾਮ ਰਹੀਮ ਖੁੱਦ ਕਿਸੇ ਨੂੰ ਵੀ ਫ਼ੋਲੋ ਨਹੀਂ ਕਰਦਾ ਸੀ। ਪਹਿਲੀ ਵਾਰ ਸਾਧਵੀਆਂ ਦੇ ਬਲਾਤਕਾਰ ਮਾਮਲੇ ਚ ਸਜ਼ਾ ਮਿਲਣ ਮਗਰੋਂ ਰਾਮ ਰਹੀਮ ਦਾ ਟਵਿਟਰ ਖ਼ਾਤਾ ਭਾਰਤ ਚ ਕਾਨੂੰਨੀ ਕਾਰਨਾਂ ਕਰਕੇ ਬੰਦ ਕਰ ਦਿੱਤਾ ਗਿਆ। ਡੇਰਾ ਸਿਰਸਾ ਦੇ ਲਗਭਗ 5 ਕਰੋੜ ਪ੍ਰੇਮੀ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਬਾਬਾ ਜਿਸ ਪਾਰਟੀ ਵੱਲ ਇਸ਼ਾਰਾ ਕਰਦਾ ਹੈ, ਉਸੇ ਪਾਰਟੀ ਨੂੰ ਡੇਰਾ ਸਮਰਥਕਾਂ ਦੀ ਵੋਟ ਜਾਂਦੀ ਹੈ। ਰਾਮ ਰਹੀਮ ਦੀ ਬਕਾਇਦਾ ਇੱਕ ਸਿਆਸੀ ਵਿੰਗ ਬਣੀ ਹੋਈ ਹੈ। ਜਿਸ ਦੇ ਇਸ਼ਾਰੇ ਤੇ ਕਈ ਸੂਬਿਆਂ ਦੇ ਮੰਤਰੀ ਅਤੇ ਰਸੂਖ਼ਦਾਰ ਲੀਡਰ ਬਾਬੇ ਦੇ ਦਰਬਾਰ ਚ ਸਿਰ ਝੁਕਾਉਂਦੇ ਹਨ।ਰਾਮ ਰਹੀਮ ਦੀ ਗਿਣਤੀ ਉਨ੍ਹਾਂ ਕੁਝ ਗਿਣੇ ਚੁਣੇ ਬਾਬਿਆਂ ਚ ਹੁੰਦੀ ਹੈ ਜਿਸਨੂੰ ਜ਼ੈੱਡ ਪਲੱਸ ਸਕਿਊਰਟੀ ਮਿਲੀ ਹੋਈ ਸੀ।

Real Estate