ਜੀਰਾ ਦੀ ਮੁੜ ਬਹਾਲੀ ਦੀਆਂ ਖ਼ਬਰਾਂ , ਹਾਲੇ ਅਧਿਕਾਰਤ ਬਿਆਨ ਨਹੀਂ ਆਇਆ

1138

ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਲੈ ਕੇ ਪੰਜਾਬ ਭਵਨ ਪਹੁੰਚੇ ,ਜਿੱਥੇ ਕਿ ਕੁਲਬੀਰ ਸਿੰਘ ਜ਼ੀਰਾ ਦੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਮੀਟਿੰਗ ਹੋਈ।ਮੀਟਿੰਗ ਬਾਅਦ ਹੁਣ ਆਈਆਂ ਖ਼ਬਰਾਂ ਅਨੁਸਾਰ ਜ਼ੀਰਾ ਦੀ ਮੁਅੱਤਲੀ ਵਾਪਸ ਲੈ ਲਈ ਗਈ ਹੈ । ਪਰ ਇਸ ਦਾ ਸਧਿਕਾਰਤ ਬਿਆਨ ਨਹੀਂ ਆਇਆ ਹੈ । ਮੀਟਿੰਗ ਮਗਰੋਂ ਜੀਰਾ ਨੇ ਕਿਹਾ ਕਿ ਮੈ ਆਪਣੀ ਗੱਲ ਰੱਖ ਦਿੱਤੀ ਹੈ ਪਾਰਟੀ ਜੋ ਫੈਸਲਾ ਕਰੇਗੀ ਮੈਨੂੰ ਮਨਜੂਰ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਾਡੀ ਘਰ ਦੀ ਹੀ ਗੱਲ ਸੀ।

Real Estate