ਕਹਾਣੀ ਸੰਗ੍ਰਹਿ ‘ਜੇਹਾ ਬੀਜੈ ਸੋ ਲੁਣੈ’ ਲੋਕ ਅਰਪਣ

1810

ਬਠਿੰਡਾ/ 18 ਜਨਵਰੀ/
ਅੱਧੀ ਸਦੀ ਤੋਂ ਸਾਹਿਤ, ਸੱਭਿਆਚਾਰ ਅਤੇ ਭਾਸ਼ਾ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾ ਰਹੀ ਸਥਾਨਿਕ ਪੰਜਾਬੀ ਸਾਹਿਤ ਸਭਾ ਰਜਿ: ਵੱਲੋਂ ਸ਼ਹਿਰ ਦੇ ਨਾਮਵਰ ਪੱਤਰਕਾਰ ਸ੍ਰੀ ਬਲਵਿੰਦਰ ਸਿੰਘ ਭੁੱਲਰ ਦੇ ਪਲੇਠੇ ਕਹਾਣੀ ਸੰਗ੍ਰਹਿ ‘ਜੇਹਾ ਬੀਜੈ ਸੋ ਲੁਣੈ’ ਨੂੰ ਲੋਕ ਅਰਪਣ ਕਰਨ ਅਤੇ ਸਭਾ ਦੇ ਕਾਰਜਕਾਰਨੀ ਮੈਂਬਰ ਅਮਰ ਸਿੰਘ ਸਿੱਧੂ ਦੁਆਰਾ ਬਣਾਈ ਗਈ ਟੈਲੀ ਫਿਲਮ ‘ਸਕੀਨਾ’ ਵਿਖਾਉਣ ਲਈ ਸਥਨਿਕ ਟੀਚਰਜ ਹੋਮ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰਬੁੱਧ ਪਾਠਕ ਤੇ ਸਮਾਜ ਸੇਵੀ ਸ੍ਰੀ ਹਰਬੰਸ ਸਿੰਘ ਬਰਾੜ ਸਨ ਅਤੇ ਪ੍ਰਧਾਨਗੀ ਉ¤ਘੇ ਕਹਾਣੀਕਾਰ ਸ੍ਰੀ ਹਰਜਿੰਦਰ ਸੂਰੇਵਾਲੀਆ ਨੇ ਕੀਤੀ। ਉਹਨਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਸ੍ਰਪਰਸਤ ਗੁਰਦੇਵ ਖੋਖਰ, ਪ੍ਰਧਾਨ ਜਸਪਾਲ ਮਾਨਖੇੜਾ, ਬਲਵਿੰਦਰ ਸਿੰਘ ਭੁੱਲਰ ਤੇ ਅਮਰ ਸਿੰਘ ਸਿੱਧੂ ਸਾਮਲ ਸਨ।
ਮੰਚ ਦਾ ਸੰਚਾਲਨ ਕਰਦਿਆਂ ਸਭਾ ਦੇ ਜਨਰਲ ਸਕੱਤਰ ਸ੍ਰੀ ਸੁਰਿੰਦਰਪ੍ਰੀਤ ਘਣੀਆਂ ਨੇ ਪ੍ਰਸਿੱਧ ਲੇਖਕ ਸ੍ਰ: ਗੁਰਬਚਨ ਸਿੰਘ ਭੁੱਲਰ ਦਾ ਵਧਾਈ ਸੰਦੇਸ ਪੜ ਕੇ ਸੁਣਾਇਆ। ਉਪਰੰਤ ਸ੍ਰੀ ਮਾਨਖੇੜਾ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆ ਕਹਿੰਦਿਆਂ ਸਭਾ ਦੀਆਂ ਪ੍ਰਾਪਤੀਆਂ ਬਾਰੇ ਵਿਚਾਰ ਸਾਂਝੇ ਕੀਤੇ। ਪ੍ਰਧਾਨਗੀ ਮੰਡਲ ਵੱਲੋਂ ਪੁਸਤਕ ਲੋਕ ਅਰਪਣ ਕਰਨ ਉਪਰੰਤ ਕਹਾਣੀ ਅਲੋਚਕ ਸ੍ਰੀ ਗੁਰਦੇਵ ਖੋਖਰ ਨੇ ‘ਜੇਹਾ ਬੀਜੈ ਸੋ ਲੁਣੈ’ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕਹਾਣੀਕਾਰ ਬੁਨਿਆਦੀ ਤੌਰ ਤੇ ਪੱਤਰਕਾਰ ਹੋਣ ਕਰਕੇ ਕਿਤਾਬ ਦਾ ਵਿਸ਼ਾਵਸਤੂ ਡੂੰਘੇ ਅਨਭਵ ਚੋਂ ਨਿਕਲਿਆ ਹੋਇਆ ਹੈ। ਉਹਨਾਂ ਕਿਹਾ ਕਿ ਲੇਖਕ ਨੇ ਆਪਣੀਆਂ ਕਹਾਣੀਆਂ ਵਿੱਚ ਕਿਸਾਨਾਂ, ਮਜਦੂਰਾਂ, ਦਲਿਤਾਂ, ਹੱਕ ਮੰਗਦੇ ਲੋਕਾਂ ਦੀ ਬਾਤ ਪਾਈ ਹੈ। ਵਿਅੰਗ ਲੇਖਕ ਹਰਦੀਪ ਢਿੱਲੋਂ, ਕਹਾਣੀਕਾਰ ਜਸਪਾਲ ਮਾਨਖੇੜਾ ਤੇ ਸੀਨੀਅਰ ਪੱਤਰਕਾਰ ਬਖਤੌਰ ਢਿੱਲੋਂ ਨੇ ਕਿਹਾ ਕਿ ਬਲਵਿੰਦਰ ਭੁੱਲਰ ਨੇ ਆਪਣੀਆਂ ਕਹਾਣੀਆਂ ਵਿੱਚ ਦਮਿਤ ਲੋਕਾਂ ਦੇ ਜੀਵਨ ਨੂੰ ਚਿਤਰਦਿਆਂ ਇਹਨਾਂ ਪਾਤਰਾਂ ਨੂੰ ਸੰਘਰਸ ਕਰਨ ਲਈ ਪਰੇਰਿਆ ਹੈ।
ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਹਰਬੰਸ ਸਿੰਘ ਬਰਾੜ ਨੇ ਕਿਹਾ ਕਿ ਲੇਖਕ ਕਲਾਕਾਰ ਦਾ ਅੰਦਰਲਾ ਮਨ ਘਾਹ ਵਰਗਾ ਹੁੰਦਾ ਹੈ, ਜੋ ਥੋੜਾ ਜਿਹਾ ਪਾਣੀ ਮਿਲਣ ਤੇ ਮੁੜ ਹਰਾ ਹੋ ਜਾਂਦਾ ਹੈ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਹਰਜਿੰਦਰ ਸੂਰੇਵਾਲੀਆ ਨੇ ਸਭਾ ਦੇ ਉ¤ਦਮ ਦੀ ਸਲਾਘਾ ਕਰਦਿਆਂ ਪੁਸਤਕ ਦੀ ਪ੍ਰਸੰਸਾ ਕੀਤੀ ਅਤੇ ਲੇਖਕ ਨੂੰ ਹੋਰ ਵਧੀਆ ਲਿਖਣ ਲਈ ਸਮਕਾਲੀ ਕਹਾਣੀ ਬਣਤਰ ਵੱਲ ਧਿਆਨ ਦੇਣ ਦਾ ਸੁਝਾਅ ਦਿੱਤਾ।
ਇਸ ਵਿਚਾਰ ਚਰਚਾ ਤੋਂ ਪਹਿਲਾਂ ਇੱਕ ਮਤੇ ਰਾਹੀ ਸਿੱਖਿਆ ਵਿਭਾਗ ਵੱਲੋਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਪੰਜ ਆਗੂਆਂ ਦੀਆਂ ਸੇਵਾਵਾਂ ਖਤਮ ਕਰਨ ਦੀ ਪੁਰਜੋਰ ਨਿੰਦਾ ਕਰਦਿਆਂ ਉਹਨਾਂ ਦੀਆਂ ਸੇਵਾਵਾਂ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ। ਇੱਕ ਸ਼ੋਕ ਮਤੇ ਰਾਹੀਂ ‘ਮਹਿਰਮ’ ਮੈਗਜੀਨ ਦੇ ਸੰਪਾਦਕ ਸ੍ਰੀ ਬੀ ਐ¤ਸ ਬੀਰ, ਨਾਵਲਕਾਰਾ ਅਤੇ ਤਰਕਸੀਲ ਕਾਰਕੁੰਨ ਵਰਿੰਦਰ ਕੌਰ ਪੰਨੂ, ਅਵਤਾਰ ਸਿੰਘ ਤਾਰੀ ਜੈਤੋ ਵਾਲਾ, ਪ੍ਰਵਾਸ਼ੀ ਕਵੀ ਸਾਥੀ ਲੁਧਿਆਣਵੀ ਅਤੇ ਡਾ: ਨਵਰਤਨ ਕਪੂਰ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੋਨਧਾਰ ਕੇ ਸਰਧਾਂਜਲੀ ਭੇਂਟ ਕੀਤੀ ਗਈ। ਇੱਕ ਹੋਰ ਮਤੇ ਰਾਹੀਂ ਟੀਚਰਜ ਹੋਮ ਟਰੱਸਟ ਦੀ ਮੈਨੇਜਮੈਂਟ ਤੋਂ ਸਮਾਗਮਾਂ ਲਈ ਵਰਤੇ ਜਾਂਦੇ ਹਾਲ ਦਾ ਕਿਰਾਇਆ ਵਾਜਬ ਵਸੂਲਣ ਦੀ ਮੰਗ ਕੀਤੀ ਗਈ, ਜਿਸਦਾ ਹਾਜਰੀਨ ਸਾਥੀਆਂ ਨੇ ਹੱਥ ਖੜੇ ਕਰਕੇ ਭਰਪੂਰ ਸਮਰਥਨ ਕੀਤਾ। ਸਮਾਗਮ ਦੇ ਦੂਸਰੇ ਸੈਸ਼ਨ ਵਿੱਚ ‘ਸਕੀਨਾ’ ਟੈਲੀ ਫਿਲਮ ਵਿਖਾਈ ਗਈ, ਜਿਸਦੀ ਦਰਸ਼ਕਾਂ ਨੇ ਭਰਪੂਰ ਪ੍ਰਸੰਸਾ ਕੀਤੀ। ਜਿਕਰਯੋਗ ਹੈ ਕਿ ਇਸ ਮੌਕੇ ਫਿਲਮ ਦੇ ਸਾਰੇ ਕਲਾਕਾਰ ਵੀ ਪੰਡਾਲ ਵਿੱਚ ਹਾਜਰ ਸਨ। ਇਸ ਮੌਕੇ ਪ੍ਰਿ: ਮੇਵਾ ਸਿੰਘ ਸੰਧੂ, ਇੰਜ: ਨਛੱਤਰ ਸਿੰਘ ਮਾਨ, ਸ੍ਰੀ ਵਾਹਿਗੁਰੂਪਾਲ ਸਿੰਸਘ, ਜੇ ਸੀ ਪਰਿੰਦਾ, ਗੁਰਦੇਵ ਸਿੰਘ ਬਾਂਡੀ ਨੇ ਸਭਾ ਨੂੰ ਆਰਥਿਕ ਸਹਾਇਤਾ ਵੀ ਭੇਂਟ ਕੀਤੀ। ਸਮਾਗਮ ਵਿੱਚ ਉਕਤ ਤੋਂ ਇਲਾਵਾ ਸੀ ਪੀ ਆਈ ਐਮ ਦੇ ਸੁਬਾਈ ਸਕੱਤਰ ਮੇਤ ਸੈਂਕੜੇ ਲੇਖਕ ਤੇ ਦਰਸਕ ਹਾਜਰ ;ਸਨ। ਅੰਤ ਸਿੰਘ ਅਮਨ ਦਾਤੇਵਾਸੀਆਂ ਨੇ ਸਭਨਾਂ ਦਾ ਧੰਨਵਾਦ ਕੀਤਾ।

 

 

Real Estate