ਰਾਮ ਰਹੀਮ ਨੂੰ ਸਜਾ ਅਤੇ ਦਲੇਰ ਸਾਥੀਆਂ ਦਾ ਸੰਘਰਸ

1670

ਸਤਨਾਮ ਦਾਊਂ 8528125021

ਸਿਰਸਾ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਦੀ ਸਾਂਝੀ ਖੇਤ ਦੀ ਬੱਟ ਪਿੰਡ ਖਾਨਪੁਰ ਕੋਹਰੀਆ ਜੀ ਟੀ ਰੋੜ ਨੇੜੇ ਪਿਪਲੀ ਹਰਿਆਣਾ ਦੇ ਸਾਇੰਸ ਮਾਸਟਰ ਅਤੇ ਤਰਕਸ਼ੀਲ ਆਗੂ ਮਾਸਟਰ ਬਲਵੰਤ ਸਿੰਘ ਨਾਲ ਲਗਦੀ ਸੀ। ਮਾਸਟਰ ਬਲਵੰਤ ਭੂਤ-ਪ੍ਰੇਤ ਆਦਿ ਵਾਲੇ ਮਾਨਸਿਕ ਰੋਗੀਆਂ ਦੀ ਮੁਫ਼ਤ ਕੌਂਸਲਿੰਗ ਕਰਿਆ ਕਰਦੇ ਸਨ ਅਤੇ ਤਰਕਸ਼ੀਲ ਕਿਤਾਬਾਂ ਲੋਕਾਂ ਨੂੰ ਪੜ੍ਹਨ ਨੂੰ ਦਿੰੱਦੇ ਸਨ। ਰਣਜੀਤ ਸਿੰਘ ਨੂੰ ਕਿਤਾਬ ‘ਦੇਵ ਪੁਰਸ਼ ਹਾਰ ਗਏ’ ਅਤੇ ਹੋਰ ਕਿਤਾਬਾਂ ਤੇ ਤਰਕਸ਼ੀਲ ਮੈਗਜ਼ੀਨ ਲਗਾਤਾਰ ਉਹ ਦਿੰੱਦੇ ਸਨ ਜਿਸ ਕਾਰਨ ਡੇਰੇ ਦੇ ਮੈਨੇਜਰ ਦੇ ਵਿਚਾਰ ਬਦਲ ਗਏ ਅਤੇ ਉਸਦਾ ਪ੍ਰਭਾਵ ਬਾਕੀ ਦੇ ਪਰਿਵਾਰ ਅਤੇ ਰਣਜੀਤ ਸਿੰਘ ਦੇ ਖੇਤ ਮਜ਼ਦੂਰਾਂ ਤੇ ਵੀ ਪਿਆ। ਕਿਉਂਕਿ ਰਣਜੀਤ ਸਿੰਘ ਦੀਆਂ ਭੈਣਾਂ ਵੀ ਡੇਰੇ ਦੀਆਂ ਸਾਧਵੀਆਂ ਸਨ ਇਸ ਲਈ ਡੇਰੇ ਵਾਲਿਆ ਨੂੰ ਸ਼ੱਕ ਸੀ ਕਿ ਰਣਜੀਤ ਸਿੰਘ ਦੇ ਵਿਚਾਰ ਬਦਲ ਗਏ ਹਨ ਅਤੇ ਉਸਦੀਆਂ ਭੈਣਾਂ ਡੇਰੇ ਨਾਲ ਜੁੜੀਆਂ ਹੋਈਆਂ ਸਨ ਇਸ ਲਈ ਰਣਜੀਤ ਸਿੰਘ ਦੀਆਂ ਭੈਣਾਂ ਨੇ ਹੀ ਉਹ ਗੁੱਪਤ ਚਿੱਠੀਆਂ ਲਿਖੀਆਂ ਹੋਣਗੀਆਂ ਪਰ ਅੱਜ ਤੱਕ ਚਿੱਠੀਆਂ ਲਿਖਣ ਵਾਲੀਆਂ ਸਾਧਵੀਆਂ ਬਾਰੇ ਸਹੀ ਜਾਣਕਾਰੀ ਸੀ ਬੀ ਆਈ ਕੋਲ ਵੀ ਨਹੀਂ ਹੈ। ਸਾਧਵੀਆਂ ਵੱਲੋ ਲਿਖੀ ਗਈ ਇੱਕ ਚਿੱਠੀ ਮਾਸਟਰ ਬਲਵੰਤ ਜੀ ਨੂੰ ਵੀ ਡਾਕ ਰਾਹੀਂ ਮਿਲ਼ੀ ਪਰ ਉਹ ਚਿਠੀ ਕਿਸੇ ਅਖਬਾਰ ਨੇ ਮੌਕੇ ਤੇ ਨਹੀਂ ਛਾਪੀ ਜਿਸ ਕਾਰਨ ਮਾਸਟਰ ਜੀ ਅਤੇ ਉਸ ਦੇ ਸਾਥੀਆਂ ਨੇ ਪੂਰੇ ਹਰਿਆਣੇ ਚ ਲੱਖਾਂ ਦੀ ਗਿਣਤੀ ਚ ਅੱਗੇ-ਅੱਗੇ ਫੋਟੋ ਸਟੇਟ ਕਰਵਾ ਕੇ ਉਹ ਚਿੱਠੀਆਂ ਲੋਕਾਂ ਵਿੱਚ ਵੰਡੀਆਂ। ਉਹਨਾਂ ਚਿੱਠੀਆਂ ਦੀ ਫੋਟੋ ਕਾਪੀਆਂ ਡੇਰਾ ਪ੍ਰੇਮੀਆਂ ਵੱਲੋਂ ਲੋਕਾਂ ਕੋਲੋਂ ਖੋਹੀਆ ਗਈਆਂ ਅਤੇ ਪ੍ਰੇਮੀ ਪੁੱਛਦੇ-ਪੁਛਾਉਂਦੇ ਮਾਸਟਰ ਬਲਵੰਤ ਤੱਕ ਵੀ ਪਹੁੰਚ ਗਏ ਸਨ।ਉਹਨਾਂ ਵਿੱਚੋਂ ਇੱਕ ਚਿੱਠੀ ਛਤਰਪਤੀ ਜੀ ਨੇ ਆਪਣੀ ਅਖਬਾਰ ਵਿੱਚ ਛਾਪ ਦਿੱਤੀ ਜਿਸ ਦਾ ਖਮਿਆਜ਼ਾ ਚਿੱਠੀਆਂ ਵੰਡਣ ਵਾਲੇ ਕਈ ਤਰਕਸ਼ੀਲ ਆਗੂਆਂ ਨੂੰ ਭੁਗਤਣਾ ਪਿਆ। ਕਈ ਤਰਕਸ਼ੀਲ ਆਗੂਆ ਉੱਤੇ ਜਾਨਲੇਵਾ ਹਮਲੇ ਹੋਏ ਅਤੇ ਮਾਸਟਰ ਰਾਜਾ ਰਾਮ ਹੰਡਿਆਇਆ ਜੋ ਤਰਕਸ਼ੀਲ ਆਗੂ ਸਨ ਨੂੰ ਵੀ ਬੁਰੀ ਤਰ੍ਹਾ ਮਾਰ-ਕੁੱਟ ਕੇ ਮਰਿਆ ਸਮਝ ਕੇ ਡੇਰੇ ਵਾਲੇ ਸੁਨਸਾਨ ਥਾਂ ਸੁੱਟ ਗਏ ਪਰ ਉਹਨਾਂ ਦੀ ਜਾਨ ਬਚ ਗਈ। ਪਰ ਦਲੇਰ ਪੱਤਰਕਾਰ ਛਤਰਪਤੀ ਜੀ ਡੇਰਾ ਸਿਰਸਾ ਦੇ ਗੁੰਡਿਆ ਤੋਂ ਆਪਣਾ ਬਚਾਅ ਨਹੀਂ ਕਰ ਸਕੇ ਉਹ ਇੱਕ ਰਾਜਨੀਤਿਕ ਆਗੂਆਂ ਦੇ ਖ਼ਾਸ ਅਤੇ ਬਹੁਤ ਉੱਚੀ ਪਹੁੰਚ ਵਾਲੇ ਬਾਬੇ ਰਾਮ ਰਹੀਮ ਨੂੰ ਨੰਗਾਂ ਕਰਦੇ ਹੋਏ ਆਪਣੇ ਪ੍ਰਾਣਾ ਦੀ ਆਹੂਤੀ ਦੇ ਗਏ। ਇਸੇ ਦੌਰਾਨ ਮਾਸਟਰ ਬਲਵੰਤ ਜੀ ਉੱਤੇ ਖ਼ਾਸ ਡੇਰਾ ਪ੍ਰੇਮੀਆਂ ਨੇ ਦਬਾਓ ਬਣਾਇਆ ਕੇ ਡੇਰੇ ਨੂੰ ਸ਼ੱਕ ਹੈ ਕੇ ਰਣਜੀਤ ਸਿੰਘ ਮੈਨੇਜਰ ਨੇ ਹੀ ਚਿੱਠੀਆਂ ਲਿਖੀਆਂ ਹਨ ਅਤੇ ਬਲਵੰਤ ਜੀ ਇਹ ਗੱਲ ਮੰਨ ਜਾਣ ਕਿ ਉਹਨਾਂ ਨੂੰ ਵੀ ਚਿੱਠੀ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਤੋਂ ਹੀ ਮਿਲੀ ਹੈ । ਪ੍ਰੇਮੀਆਂ ਨੇ ਇਸਦੇ ਸਿੱਟੇ ਭੁਗਤਣ ਲਈ ਤਿਆਰ ਰਹਿਣ ਲਈ ਵੀ ਕਿਹਾ ਅਤੇ ਇਹ ਵੀ ਕਿਹਾ ਕਿ ਮੈਨੇਜਰ ਰਣਜੀਤ ਸਿੰਘ ਅਤੇ ਬਲਵੰਤ ਨੂੰ ਵੀ ਸੋਧਿਆ ਜਾਵੇਗਾ। 2-3 ਬਾਰ ਪ੍ਰੇਮੀਆਂ ਦੇ ਗੁੰਡੇ ਮਾਸਟਰ ਬਲਵੰਤ ਨੂੰ ਮਾਰਨ ਲਈ ਉਹਨਾਂ ਦੇ ਫਾਰਮ ਹਾਊਸ ਵਿੱਚ ਚੱਲਦੇ ਕੌਂਸਲਿੰਗ ਸੈਂਟਰ ਵੀ ਆਏ ਪਰ ਹਮੇਸ਼ਾ ਹੀ ਮਾਸਟਰ ਜੀ ਕੋਲ ਦਰਜਣਾ ਮਰੀਜ ਅਤੇ ਉਹਨਾਂ ਦੇ ਰਿਸ਼ਤੇਦਾਰ ਬੈਠੇ ਹੁੰਦੇ ਸਨ ਅਤੇ ਮਾਸਟਰ ਜੀ ਸਕੂਲ ਵੀ ਲੁਕ ਛਿਪ ਕੇ ਜਾਂਦੇ ਸਨ ਜਿਸ ਕਾਰਨ ਡੇਰੇ ਦੇ ਗੁੰਡਿਆ ਕੋਲੋ ਉਹਨਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਓ ਰਿਹਾ। ਬਾਅਦ ਵਿੱਚ ਰਣਜੀਤ ਸਿੰਘ ਦਾ ਵੀ ਕਤਲ ਹੋ ਗਿਆ। ਕਿਉਂਕਿ ਰਣਜੀਤ ਸਿੰਘ ਇੱਕ ਰੱਜੇ-ਪੁੱਜੇ ਪਰਿਵਾਰ ਤੋਂ ਸੀ ਅਤੇ ਉਹਨਾਂ ਦਾ ਪਰਿਵਾਰ ਪਿੰਡ ਦੀ ਪੰਚਾਇਤੀ ਚੋਣਾਂ ਵਿੱਚ ਵੀ ਸਰਗਰਮ ਰਹਿੰਦਾ ਸੀ ਅਤੇ ਉਹ ਪੰਚ ਸਰਪੰਚ ਵੀ ਬਣਦੇ ਸਨ ਜਿਸ ਕਾਰਨ ਰਣਜੀਤ ਸਿੰਘ ਦੇ ਕਤਲ ਦਾ ਕੇਸ ਪਿੰਡ ਦੀ ਵਿਰੋੱਧੀ ਪਾਰਟੀ ਵਾਲਿਆ ਤੇ ਪੈ ਗਿਆ। ਬਾਅਦ ਵਿੱਚ ਮਾਸਟਰ ਬਲਵੰਤ ਨੇ ਹੀ ਬਿਆਨ ਦਿੱਤੇ ਕਿ ਇਹ ਕਤਲ ਡੇਰੇ ਪ੍ਰਬੰਧਕਾਂ ਨੇ ਕਰਵਾਇਆ ਹੈ ਨਾ ਕੇ ਰਣਜੀਤ ਸਿੰਘ ਦੀ ਪਿੰਡ ਵਿਚਲੀ ਵਿਰੋੱਧੀ ਧਿਰ ਵਾਲਿਆ ਨੇ ਅਤੇ ਨਾਲ ਹੀ ਬਲਵੰਞ ਜੀ ਵੱਲੋਂ ਧਮਕੀਆਂ ਦੇਣ ਵਾਲਿਆਂ ਦੇ ਹੁਲੀਏ ਵੀ ਦੱਸੇ ਜਿਸ ਕਾਰਨ ਉਹ ਕਾਤਲ ਫੜੇ ਗਏ ਤੇ ਕਾਤਲਾਂ ਨੇ ਰਣਜੀਤ ਸਿੰਘ ਦਾ ਕਤਲ ਕਰਨਾ ਮੰਨ ਵੀ ਲਿਆ। ਮਾਸਟਰ ਬਲਵੰਤ, ਰਾਜਾ ਰਾਮ ਹੰਡਿਆਇਆ ਆਦਿ ਨੇ ਦਹਾਕਿਆਂ ਤੱਕ ਇਸਦਾ ਖਮਿਆਜਾ ਵੀ ਭੁਗਤਿਆ ਪਰ ਉਹ ਗੁਮਨਾਮ ਰਹਿ ਕੇ ਕੇਸ ਦੀ ਪੈਰਵਾਈ ਚ ਹਿਸਾ ਪਾਉਂਦੇ ਰਹੇ। ਬਲਬੰਤ ਜੀ ਰਣਜੀਤ ਕਤਲ ਕੇਸ ਚ ਵੀ ਗਵਾਹ ਨੰਬਰ ਪੰਜ ਹਨ। ਪੱਤਰਕਾਰ ਵੀਰ ਛਤਰਪਤੀ ਜੀ ਅਤੇ ਉਸਦੇ ਸੰਘਰਸ਼ੀਲ ਸਾਥੀਆਂ ਨੂੰ ਸਲਾਮ।

Real Estate