ਟਰੰਪ ਦੇ ਅਸਤੀਫੇ ਦੀ ਖ਼ਬਰ ਨਾਲ ਅਮਰੀਕਾ ‘ਚ ਵਿਕੀਆਂ ਵਾਸਿੰਗਟਨ ਪੋਸਟ ਦੀਆਂ ਨਕਲੀ ਕਾਪੀਆਂ

2787

ਵਾਸਿੰਗਟਨ : ਬੁੱਧਵਾਰ ਸਵੇਰੇ ਲੋਕਾਂ ਨੂੰ ਵਾਸਿੰਗਟਨ ਪੋਸਟ ਦੀ ਅਖ਼ਬਾਰ ਦੀਆਂ ਨਕਲੀ ਕਾਪੀ ਮੁਫ਼ਤ ਵੰਡੀਆਂ ਗਈ । ਇਸ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਸਤੀਫੇ ਦੀ ਖ਼ਬ਼ਰ ਮੁੱਖ ਪੰਨੇ ਦੀ ਛਪੀ ਸੀ । ਇਸ ਤੋਂ ਪਹਿਲਾਂ ਕਿ ਲੋਕ ਸਮਝ ਪਾਉਂਦੇ ਕਿ ਇਹ ਫੇਕ ਨਿਊਜ ਫੈਲਾਉਣ ਵਾਲੇ ਲੋਕਾਂ ਦੀ ਚਾਲ ਹੈ , ਇਹ ਖ਼ਬਰ ਪੂਰੇ ਅਮਰੀਕਾ ‘ਚ ਫੈਲ ਗਈ । ਸੋਸਲ ਮੀਡੀਆ ‘ਤੇ ਅਖ਼ਬਾਰ ਦੀ ਖ਼ਬਰ ਵਾਲੀ ਫੋਟੋ ਤੇਜੀ ਨਾਲ ਘੁੰਮਣ ਲੱਗੀ।
ਵਾਸਿ਼ੰਗਟਨ ਪੋਸਟ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਜਾਣਕਾਰੀ ਦਿੱਤੀ ਕਿ ਕੁਝ ਲੋਕਾਂ ਨੇ ਫਰਜ਼ੀ ਖ਼ਬਰਾਂ ਫੈਲਾਉਣ ਲਈ ਅਖ਼ਬਾਰ ਦੀਆਂ ਨਕਲੀ ਕਾਪੀਆਂ ਛਾਪ ਕੇ ਵੰਡੀਆਂ ਹਨ। ਅਖ਼ਬਾਰ ਨੇ ਲਿਖਿਆ , ‘ ਸਾਨੂੰ ਕੁਝ ਵੈੱਬਸਾਈਟਾਂ ਬਾਰੇ ਪਤਾ ਹੈ ਜੋ ਸਾਡੀ ਨਕਲ ਕਰਦੀਆਂ ਹਨ, ਪਰ ਉਹ ਸਾਡੇ ਨਾਲ ਨਹੀਂ ਜੁੜੀਆਂ ਹੋਈਆਂ। ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ।’
ਅਖ਼ਬਾਰ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਹਰ ਤਰ੍ਹਾਂ ਨਾਲ ਵਾਸਿ਼ੰਗਟਨ ਪੋਸਟ ਵਰਗਾ ਹੀ ਬਣਾਇਆ ਗਿਆ । ਡਿਜਾਇਨ ਅਤੇ ਸਾਈਜ਼ ਤੋਂ ਜਮਾਂ ਵਾਸਿੰ਼ਗਟਨ ਪੋਸਟ ਹੀ ਲੱਗਦਾ ਹੈ।
ਮੁੱਖ ਪੇਜ ‘ਤੇ ਹੈਡਲਾਈਨ 6 ਕਾਲਮ ਦੀ ਹੈ ਅਤੇ ਇਸ ਵਿੱਚ ਵੱਡੇ -ਵੱਡੇ ਅੱਖਰਾਂ ‘ਚ ਲਿਖਿਆ ‘ ਅਨਪ੍ਰੈਜੀਡੇਂਟੇਡ ‘ ਭਾਵ ,’ ਰਾਸ਼ਟਰਪਤੀ ਦੇ ਅਹੁਦੇ ਤੋਂ ਪਾਸੇ’ । ਇਸ ਵਿੱਚ ਰਾਸ਼ਟਰਪਤੀ ਟਰੰਪ ਦੀ ਗੁੱਸੇ ਵਿੱਚ ਸਿਰ ਝੁਕਾਏ ਦੀ ਫੋਟੋ ਲਾਈ ਹੈ। ਨਾਲ ਲਿਖਿਆ ,’ ਟਰੰਪ ਦੇ ਜਲਦਬਾਜੀ ਵਿੱਚ ਵਾਈਟ ਹਾਊਸ ਛੱਡਣ ਨਾਲ ਐਂਮਜਰੈਸੀ ਦਾ ਅੰਤ’
ਇਹ ਵੀ ਲਿਖਿਆ ,’ ਟਰੰਪ ਦਾ ਦੌਰ ਖਤਮ ਹੋਣ ਨਾਲ ਹੀ ਦੁਨੀਆ ਭਰ ਵਿੱਚ ਜਸ਼ਨ ਦਾ ਮਾਹੌਲ । ਹਾਲਾਂਕਿ, ਇਸ ਵਿੱਚ ਤਾਰੀਕ 1 ਮਈ 2019 ਲਿਖੀ ਸੀ , ਜਿਸ ਨੂੰ ਕੁਝ ਲੋਕਾਂ ਨੇ ਸੁਰੂਆਤ ਵਿੱਚ ਦੇਖ ਲਿਆ , ਪਰ ਬਹੁਤਿਆਂ ਦੀ ਸਮਝ ਨਹੀਂ ਆਇਆ।
ਹੈਰਾਨੀ ਇਸ ਗੱਲ ਦੀ , ਕਿ ਨਕਲੀ ਕਾਪੀਆਂ ਵਾਈਟ ਹਾਊਸ ਨੇੜੇ ਵੀ ਮੁਫ਼ਤ ਵੰਡੀਆਂ ਗਈਆਂ ।
ਸੋਸ਼ਲ ਮੀਡੀਆ ‘ਤੇ ਵਾਇਰਲ ਵੀਡਿਓ ਵਿੱਚ ਇੱਕ ਔਰਤ ਵਾਈਟ ਹਾਊਸ ਦੇ ਬਾਹਰ ਅਖ਼ਬਾਰ ਦੀਆਂ ਨਕਲੀ ਕਾਪੀਆਂ ਵੰਡਦੀ ਨਜ਼ਰ ਆ ਰਹੀ ਹੈ।

Real Estate