ਖਹਿਰਾ ਦੀ ਵਿਧਾਇਕੀ ਰੱਦ ਕਰਾਵਾਉਣ ਸਪੀਕਰ ਕੋਲ ਪਹੁੰਚੀ ‘ਆਪ’

ਆਪ ਪਾਰਟੀ ਛੱਡ ਕੇ ਨਵੀਂ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਨੂੰ ਰੱਦ ਕਰਨ ਦੀ ਮੰਗ ਲੈ ਕੇ ਵਿਰੋਧੀ ਧਿਰ ਨੇਤਾ ਤੇ ਆਪ ਵਿਧਾਇਕ ਹਰਪਾਲ ਚੀਮਾ ਬੁੱਧਵਾਰ ਦੇਰ ਸ਼ਾਮ ਸਪੀਕਰ ਰਾਣਾ ਕੇਪੀ ਸਿੰਘ ਨੂੰ ਮਿਲਣ ਪਹੁੰਚੇ। ਹਰਪਾਲ ਚੀਮਾ ਨੇ ਸਪੀਕਰ ਤੋਂ ਮੰਗ ਕੀਤੀ ਕਿ ਖਹਿਰਾ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਨੂੰ ਖਤਮ ਕੀਤਾ ਜਾਵੇ ਕਿਉਂਕਿ ਉਹ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਨਹੀਂ ਰਹੇ। ਉਨ੍ਹਾਂ ਕਿਹਾ ਕਿ ਖਹਿਰਾ ਹੁਣ ਆਪਣੀ ਖੁਦ ਦੀ ਪਾਰਟੀ ਬਣਾ ਚੁੱਕੇ ਹਨ ਜਦਕਿ ਉਹ ਵਿਧਾਇਕ ਸਿਰਫ ਆਮ ਆਦਮੀ ਪਾਰਟੀ ਦੇ ਸਿਰ ‘ਤੇ ਹੀ ਬਣੇ ਸਨ। ਸਪੀਕਰ ਰਾਣਾ ਕੇ ਪੀ ਸਿੰਘ ਦਾ ਕਹਿਣਾ ਹੈ ਕਿ ਉਹ ਸੁਖਪਾਲ ਖਹਿਰਾ ਦਾ ਪੱਖ ਜਾਣਨ ਤੋਂ ਬਾਅਦ ਕਾਨੂੰਨੀ ਕਾਰਵਾਈ ਅਨੁਸਾਰ ਹੀ ਕੋਈ ਕਦਮ ਚੁੱਕਣਗੇ।

Real Estate