ਰੁੱਸੇ ਨੂੰ ਮਨਾਉਣ ਤਾਂ ਕੋਈ ਬਾਦਲ ਤੋਂ ਸਿੱਖੇ

1469

ਲੰਘੇ ਸ਼ਨੀਵਾਰ ਨੂੰ ਬਠਿੰਡਾ ਦੇ ਚਾਰ ਅਕਾਲੀ ਕਾਰਪੋਰੇਸ਼ਨ ਮੈਂਬਰਾਂ ਨੇ ਸ਼੍ਰੋਮਣੀ ਅਕਾਲੀ ਦਲ(ਬਾਦਲ) ਨੂੰ ਅਲਵਿਦਾ ਆਖ ਪਾਰਟੀ ਤੋਂ ਅਸਤੀਫ਼ਾ ਦਿੱਤਾ ਸੀ। ਅਸਤੀਫ਼ੇ ਦੇਣ ਵਾਲੇ ਕਾਰਪੋਰੇਸ਼ਨ ਮੈਂਬਰਾਂ ‘ਚ ਹਰਮੰਦਰ ਸਿੰਘ, ਰਾਜਿੰਦਰ ਸਿੰਘ ਸਿੱਧੂ, ਨਿਰਮਲ ਸਿੰਘ ਸੰਧੂ ਤੇ ਬਲਜੀਤ ਸਿੰਘ ਸ਼ਾਮਲ ਸਨ। ਚਾਰਾਂ ਕਾਰਪੋਰੇਸ਼ਨ ਮੈਂਬਰਾਂ ਦੇ ਅਸਤੀਫਿਆਂ ਤੋਂ ਬਾਅਦ ਬੁੱਧਵਾਰ ਨੂੰ ਅਕਾਲੀ ਦਲ ਦੇ ਬਾਬਾ ਪ੍ਰਕਾਸ਼ ਸਿੰਘ ਬਾਦਲ ਇਹਨਾਂ ਕਾਰਪੋਰੇਸ਼ਨ ਮੈਂਬਰਾਂ ‘ਚੋਂ ਇੱਕ ਨਿਰਮਲ ਸਿੰਘ ਸੰਧੂ ਦੇ ਘਰ ਜਾ ਪਹੁੰਚੇ,ਬਾਦਲ ਦੇ ਪਹੁੰਚਦਿਆਂ ਹੀ ਬਾਗੀ ਹੋਏ ਕੌਂਸਲਰ ਦੇ ਤੇਵਰ ਹੀ ਬਦਲ ਗਏ। ਬਾਗੀ ਹੋਏ ਕੌਂਸਲਰ ਨੇ ਜਿਥੇ ਖੁਦ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀ, ਉਥੇ ਹੀ ਵੱਡੇ ਬਾਦਲ ਅੱਗੇ ਇਹੋ ਜਿਹੀ ਕਿਸੇ ਵੀ ਗੱਲ ਹੋਣ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਉਹ ਅਜੇ ਵੀ ਅਕਾਲੀ ਦਲ ਦਾ ਹੀ ਹਿੱਸਾ ਹਨ ਅਤੇ ਰਹਿਣਗੇ।ਇਸ ਤੋਂ ਪਹਿਲਾਂ ਵੀ ਪ੍ਰਕਾਸ ਸਿੰਘ ਬਾਦਲ ਦੀ ਆਪਣੇ ਵਰਕਰ ਨੂੰ ਮਨਾਉਣ ਦੀ ਆਡੀਓ ਵਾਇਰਲ ਹੋਈ ਸੀ ।

Real Estate