ਮਸਲਾ : ਕੁਲਬੀਰ ਜ਼ੀਰਾ ,ਆਈ ਜੀ ਛੀਨਾ ਬਨਾਮ ਫੁਰਮਾਨ ਸਿੰਘ

977

ਪ੍ਰਗਟਜੀਤ ਸੰਧੂ

ਜ਼ੀਰਾ ਹਲਕਾ ਤੋ ਕਾਂਗਰਸ ਦੇ ਵਿਧਾਇਕ ਸ੍ਰ ਕੁਲਬੀਰ ਸਿੰਘ ਜ਼ੀਰਾ ਦੇ DIG ਮੁਖਵਿੰਦਰ ਸਿੰਘ ਛੀਨਾ ਅਤੇ ਸ਼ਰਾਬ ਦੇ ਠੇਕੇਦਾਰ ਫੁਰਮਾਨ ਸਿੰਘ ਤੇ ਸੰਗੀਨ ਇਲਜ਼ਾਮਾਂ ਤੋ ਬਾਅਦ ਠੇਕੇਦਾਰ ਫੁਰਮਾਨ ਸਿੰਘ ਨੇ ਕੁਝ ਇੰਕਸ਼ਾਫ ਕੀਤੇ ਹਨ ।
ਪਤਾ ਨਹੀ ਇਸ ਮਸਲੇ ਵਿੱਚ ਸੱਚਾ ਕੌਣ ਹੈ ਪਰ ਜਿੱਥੇ ਕੁਲਬੀਰ ਦੇ ਇਲਜ਼ਾਮ ਚਰਚਾ ਵਿੱਚ ਹਨ ਉੱਥੇ ਫੁਰਮਾਨ ਸਿੰਘ ਦੀ ਗੱਲ ਵਿੱਚ ਵੀ ਦਮ ਲੱਗਦਾ ਹੈ ।
ਮੇਰਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੁਝ ਵੀ ਲੈਣਾ ਦੇਣਾ ਨਹੀ ਅਤੇ ਨਾ ਮੈ ਕੁਲਬੀਰ ਦੇ ਵਿਰੋਧ ਵਿੱਚ ਹਾ ਅਤੇ ਨਾ ਹੀ ਹੱਕ ਵਿੱਚ ਹਾ ।
ਫੁਰਮਾਨ ਸਿੰਘ ਨੇ ਦਾਹਵਾ ਕੀਤਾ ਹੈ ਕਿ ਕੁਲਬੀਰ ਜ਼ੀਰਾ ਨੇ ਪਿਛਲੇ ਸਾਲ ਮੇਰੇ ਕੋਲੋ ਫ਼ਿਲਮੀ ਸਟਾਈਲ ਹਫ਼ਤੇ ਦੀ ਤਰਜ਼ ਤੇ ਨਕਦ ਪੰਦਰਾ ਲੱਖ ਰੁਪੈ ਲਏ ਹਨ ਅਤੇ ਸਾਢੇ ਤਿੰਨ ਲੱਖ ਦੀ ਸ਼ਰਾਬ ਕਿਸੇ ਰਿਸ਼ਤੇਦਾਰ ਦੇ ਫੰਕਸ਼ਨ ਤੇ ਲਈ ਸੀ ।
ਫੁਰਮਾਨ ਸਿੰਘ ਦਾ ਕਹਿਣਾ ਹੈ ਕਿ ਇਸ ਵਾਰ ਸਾਲ ਦੇ ਸ਼ੁਰੂਵਾਤ ਵਿੱਚ
ਮੈ ਕੁਲਬੀਰ ਜ਼ੀਰਾ ਨੂੰ ਕਹਿ ਦਿੱਤਾ ਸੀ ਕਿ ਇਸ ਵਾਰ ਪੈਸੇ ਨਹੀ ਦੇ ਸਕਦਾ ਤੁਸੀ ਮੇਰੇ ਨਾਲ ਹਿੱਸਾ ਰੱਖ ਲਵੋ ਪਰ ਏਦਾ ਮੈ ਪੈਸੇ ਨਹੀ ਭਰ ਸਕਦਾ ।
ਕਹਿੰਦਾ ਕੁਲਬੀਰ ਸਿੰਘ ਨੇ ਕਿਹਾ ਕੋਈ ਗੱਲ ਨਹੀ ਤੁਸੀ ਕੰਮ ਕਰੋ ਪਰ ਥੋੜੇ ਸਮੇਂ ਬਾਅਦ ਐਮ ਐਲ ਏ ਸਾਹਿਬ ਨੇ ਮੇਰੇ ਕੋਲੋਂ ਫਿਰ 50 ਲੱਖ ਦੀ ਮੰਗ ਰੱਖ ਦਿੱਤੀ ਤਾਂ ਮੈ ਮਨਾ ਕਰ ਦਿੱਤਾ ।
ਪਰ ਕੁਲਬੀਰ ਜ਼ੀਰਾ ਨੇ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਮੇਰੇ ਤੇ ਆਪਣੇ ਆਹੁੰਦੇ ਦੀ ਵਰਤੋਂ ਨਾਲ ਕਈ ਪਰਚੇ ਦਰਜ ਕਰਵਾ ਦਿੱਤੇ
ਜਿਸ ਲਈ ਮੈ DIG ਸਾਹਿਬ ਕੋਲ ਅਰਜ਼ੀ ਦਿੱਤੀ ਤਾ ਜਾਂਚ ਤੋ ਬਾਅਦ ਉਹਨਾ ਉਹ ਝੂਠੇ ਪਰਚੇ ਰੱਦ ਕਰ ਦਿੱਤੇ ।
ਮਸਲਾ ਈਗੋ ਦਾ ਬਣ ਗਿਆ ਫੁਰਮਾਨ ਨੇ ਇੱਥੋ ਤੱਕ ਕਿਹਾ ਕਿ ਮੈਨੂੰ ਗੈਂਗਸਟਰਾ ਦੀਆ ਧਮਕੀਆ ਆਉਣੀਆ ਸ਼ੁਰੂ ਹੋ ਗਈਆ ਮੇਰੀ ਗੱਡੀ ਤੇ ਫਾਇਰਿੰਗ ਤੱਕ ਵੀ ਕਰਵਾਈ ਗਈ ਪਰ ਜਦੋਂ ਝੂਠੇ ਪਰਚੇ ਰੱਦ ਹੋ ਗਏ ਤਾ MLA ਸਾਹਿਬ ਤਹਿਸ਼ ਵਿੱਚ ਆਕੇ ਮੁਖਵਿੰਦਰ ਛੀਨੇ ਤੇ ਵੀ ਨਸ਼ਾ ਵਿਕਾਉਣ ਦੇ ਇਲਜਾਮ ਲਾਉਣੇ ਸ਼ੁਰੂ ਕਰ ਦਿੱਤੇ ਹਨ ।
ਫੁਰਮਾਨ ਸਿੰਘ ਨੇ ਏਥੋਂ ਤੱਕ ਵੀ ਕਹਿ ਦਿੱਤਾ ਕਿ ਕੁਲਬੀਰ ਸਿੰਘ ਗੁਰਦੁਆਰੇ ਸੌਹੁੰ ਚੁੱਕ ਲਵੇ ਕਿ ਉਸਨੇ ਮੇਰੇ ਕੋਲੋਂ 15 ਲੱਖ ਬਿਨਾ ਕਿਸੇ ਵਜਾ ਤੋ ਨਹੀ ਲਿਆ ਅਤੇ ਹੁਣ ਫਿਰ 50 ਲੱਖ ਨਹੀ ਮੰਗ ਰਿਹਾ ।
ਮੈ ਕਿਸੇ ਦੇ ਗਲਤ ਜਾ ਸਹੀ ਹੋਣ ਦੀ ਹਾਮੀ ਨਹੀ ਭਰ ਰਿਹਾ ਪਰ ਜਿਸ ਤਰਾਂ ਕਾਂਗਰਸ ਪਾਰਟੀ ਨੇ ਕੁਲਬੀਰ ਨੂੰ ਪਾਰਟੀ ਵਿੱਚੋਂ ਬਰਤਰਫ ਕੀਤਾ ਹੈ ਲੱਗਦਾ ਅੰਦਰਲੀ ਕਹਾਣੀ ਬਾਰੇ ਪਾਰਟੀ ਜਾਣਦੀ ਹੈ । ਬਾਕੀ ਜੇ ਫੁਰਮਾਨ ਕੁਲਬੀਰ ਸਿੰਘ ਵੱਲੋਂ ਪੈਸੇ ਲੈਣ ਦੇ ਝੂਠੇ ਇਲਜਾਮ ਲਾ ਰਿਹਾ ਹੈ ਤਾ ਕੁਲਬੀਰ ਨੂੰ ਫੁਰਮਾਨ ਸਿੰਘ ਤੇ ਕੋਰਟ ਵਿੱਚ ਕੇਸ ਕਰਨਾ ਚਾਹੀਦਾ ਹੈ । ਜੇ ਸਿਰਫ ਮੀਡੀਆ ਵਿੱਚ ਰੌਲਾ ਪਾਉਣਾ ਹੈ ਤਾ ਫਿਰ ਫੁਰਮਾਨ ਦੀ ਗੱਲ ਨੂੰ ਝੂਠਾ ਨਹੀ ਕਿਹਾ ਜਾ ਸਕਦਾ ।
ਇਕ ਗੱਲ ਜ਼ਰੂਰ ਹੈ ਭਾਵੇ ਕੁਲਬੀਰ ਨੂੰ ਸਟੇਜ ਤੇ ਸ਼ਰੇਆਮ ਲਗਾਏ ਇਲਜਾਮਾ ਕਰਕੇ ਪਾਰਟੀ ਨੇ ਬਰਤਰਫ ਕੀਤਾ ਹੈ ਪਰ ਸ਼ੋਸ਼ਲ ਮੀਡੀਆ ਤੇ ਉਹ ਕੁਲਬੀਰ ਜ਼ੀਰਾ ਤੋ ਪੰਜਾਬ ਦਾ ਹੀਰਾ ਵੀ ਕਹਾਉਣ ਲੱਗ ਪਿਆਂ ਹੈ ।

Real Estate