ਫੰਡਿੰਗ ਮਾਮਲੇ ‘ਚ ਜੱਗੀ ਜੌਹਲ ਤੇ ਉਸਦੇ ਸਾਥੀ ਨੂੰ ਮਿਲੀ ਜ਼ਮਾਨਤ,ਪਰ ਜੇਲ੍ਹ ਚੋਂ ਬਾਹਰ ਆਉਣਾ ਹਾਲੇ ਮੁਸ਼ਕਿਲ

1286

ਹਿੰਦੂ ਆਗੂਆਂ ਦੇ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਅਤੇ ਉਸਦੇ ਸਾਥੀ ਤਲਜੀਤ ਸਿੰਘ ਨੂੰ ਫ਼ਰੀਦਕੋਟ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਜਾਣਕਾਰੀ ਅਨੁਸਾਰ ਅੱਤਵਾਦੀ ਗਤੀਵਿਧੀਆਂ ਵਿੱਚ ਫੰਡਿਗ ਦੇ ਇਲਜ਼ਾਮਾਂ ਹੇਠ ਕੈਦ ਬਿਟ੍ਰਿਸ਼ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਅਤੇ ਉਸਦੇ ਸਾਥੀ ਤਲਜੀਤ ਸਿੰਘ ਨੂੰ ਸਟੇਟ ਸ਼ਪੈਸ਼ਲ ਸੈੱਲ ਵੱਲੋਂ 90 ਦਿਨਾਂ ‘ਚ ਜਾਂਚ ਮੁਕੰਮਲ ਨਾ ਕੀਤੇ ਜਾਣ ਮਗਰੋਂ ਜ਼ਮਾਨਤ ਮਿਲ ਗਈ ਹੈ। ਇਹ ਜ਼ਮਾਨਤ ਫਰੀਦਕੋਟ ਦੇ ਥਾਣਾ ਬਾਜ਼ਾਖਾਨਾ ‘ਚ ਦਰਜ ਮਾਮਲੇ ‘ਚੋਂ ਮਿਲੀ ਹੈ ਹਾਲਾਂਕਿ, ਜੱਗੀ ਜੌਹਲ ਜੇਲ੍ਹ ‘ਚੋਂ ਬਾਹਰ ਨਹੀਂ ਆ ਸਕੇਗਾ, ਕਿਉਂਕਿ ਉਨ੍ਹਾਂ ਖ਼ਿਲਾਫ਼ ਲੁਧਿਆਣਾ ਤੇ ਮੋਗਾ ‘ਚ ਵੀ ਮਾਮਲੇ ਦਰਜ ਹਨ।

Real Estate