ਹੁਣ ਲੋਕ ਤੈਅ ਕਰਨਗੇ ਚੋਣਾਂ ਦਾ ਚੋਣ ਏਜੰਡਾ, ਵਿਧਾਇਕ ਲੋਕਾਂ ਦੇ ਨੌਕਰ-ਲੋਕ ਆਵਾਜ਼

1709

ਲੁਧਿਆਣਾ, ੧੫ ਜਨਵਰੀ (ਪਰਮਿੰਦਰ ਸਿੰਘ ਸਿੱਧੂ) ਸਿਆਸੀ ਆਗੂਆਂ ਦੀ ਗੈਰਜੁਮੇਵਾਰੀ ਦੇ ਕਾਰਨ ਪੰਜਾਬ ਤਾਂ ਦੋ ਲੱਖ ਕਰੋੜ ਕਰਜ਼ੇ ਦੇ ਹੇਠ ਆ ਗਿਆ ਪਰ ਸਿਆਸੀ ਆਗੂਆਂ ਦੇ ਕਾਰੋਬਾਰ ਅਰਬਾਂ ਤੱਕ ਪੁੱਜਗੇ ਪਰ ਹੁਣ ਪੰਜਾਬ ਦੇ ਜਾਗਦੇ ਲੋਕ ਇਹਨਾਂ ਸਿਆਸੀ ਆਗੂਆਂ ਦੀ ਮਨਮਾਨੀਆਂ ਨਹੀਂ ਚੱਲਣ ਦੇਣਗੇ। ਇਹ ਵਿਚਾਰ ਪੰਜਾਬੀ ਭਵਨ ਲੁਧਿਆਣਾ ਦੇ ਵਿਚ ਹੋਈ ਇੱਕ ਭਰਵੀਂ ਸਭਾ ਦੌਰਾਨ ਵੱਖ ਵੱਖ ਜਿਲਿਆਂ ਤੋਂ ਪੁਜੇ ਪੰਜਾਬ ਦੇ ਹਿਤੈਸ਼ੀਆਂ ਨੇ ਪ੍ਰਗਟ ਕੀਤੇ। ਇਸ ਮੌਕੇ ਅਸੂਲ ਮੰਚ ਪੰਜਾਬ ਦੇ ਕਨਵੀਨਰ ਬਲਵਿੰਦਰ ਸਿੰਘ ਨੇ ਪੁੱਜੇ ਆਗੂਆਂ ਨੂੰ ਜੀ ਆਇਆ ਆਖਦਿਆ ਹੋਇਆ ਪੰਜਾਬ ਦੇ ਸਮੁੱਚੇ ਇਤਿਹਾਸ ਤੇ ਚਾਨਣਾ ਪਾਉਂਦਿਆ ਕਿਹਾ ਕਿ ਪੰਜਾਬ ਅਤੇ ਦੇਸ਼ ਨੂੰ ਲੋਕਾਂ ਨੇ ਬਚਾਉਣਾ ਹੈ, ਕਿਉਂਕਿ ਲੋਕ ਹੀ ਇਸ ਦੇ ਮਾਲਕ ਹਨ। ਕਾਮਰੇਡ ਤਰਸੇਮ ਜੋਧਾਂ ਨੇ ਕਿਹਾ ਕਿ ਅੱਜ ਪੰਜਾਬ ਸਿਆਸੀ ਆਗੂਆਂ ਦੇ ਕਾਰਨ ਇਸ ਹਦ ਤੀਕ ਪੁੱਜ ਗਿਆ ਕਿ ਪੰਜਾਬ ਦਾ ਹਰ ਵਰਗ ਪੀੜਤ ਹੈ। ਪ੍ਰੋ। ਜਗਮੋਹਨ ਸਿੰਘ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਗਲਾ ਵਿਚ ਫਾਂਸੀਆਂ ਪਾਉਣ ਦੀ ਬਜਾਏ ਮੈਦਾਨਾਂ ਵਿਚ ਆਓ। ਸਮਾਗਮ ਦੀ ਪ੍ਰਧਾਨਗੀ ਕਰਦਿਆ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ। ਸਰਦਾਰਾ ਸਿੰਘ ਜੋਹਲ ਨੇ ਕਿਹਾ ਕਿ ਅਸੀਂ ਭਾਵੇਂ ਨਦੀਆਂ ਨਾਲਿਆ ਦੇ ਵਾਂਗ ਵੱਖ-ਵੱਖ ਜਥੇਬੰਦੀਆਂ ਵਿਚ ਕੰਮ ਕਰਦੇ ਹਾਂ ਸਾਡਾ ਮਕਸਦ ਸਮੁੰਦਰ ਤੱਕ ਪੁੱਜਣਾ ਹੈ। ਅਸੀਂ ਇਕ ਦਿਨ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਇਕ ਮੰਚ ਇਕੱਠੇ ਕਰਕੇ ਇਹਨਾਂ ਸਿਆਸੀ ਪਾਰਟੀਆਂ ਦੇ ਆਗੂ ਮਜ਼ਬੂਰ ਕਰਾਂਗੇ ਕਿ ਉਹ ਪੰਜਾਬ ਦੇ ਹਿੱਤਾਂ ਲਈ ਸੋਚਣ। ਇਸ ਤੋਂ ਬਿਨਾ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਮਰ ਰਿਹਾ, ਖੁਰ ਰਿਹੀ ਤੇ ਉਜੜ ਰਿਹਾ ਹੈ ਪਰ ਸਿਆਸੀ ਆਗੂ ਨੀਰੋ ਦੀ ਬੰਸਰੀ ਵਜਾ ਰਹੇ ਹਨ। ਪੰਜਾਬ ਦੀ ਜੁਆਨੀ ਬੇਰੁਜ਼ਗਾਰ ਹੋਈ ਸੜਕਾਂ, ਦਫਤਰਾਂ ਤੇ ਸਿਆਸੀ ਆਗੂਆਂ ਦੇ ਬੂਹਿਆਂ ਤੇ ਧਰਨੇ ਦੇ ਰਹੀ ਹੈ। ਕਿਸਾਨ, ਮਜ਼ਦੂਰ ਕੇ ਨੌਜੁਆਨ ਹਰ ਦਿਨ ਖੁਦਕੁਸ਼ੀ ਕਰ ਰਿਹਾ ਹੈ। ਮਰਨਰੇਗਾ ਸਕੀਮ ਬੁਰੀ ਤਰਾਂ• ਫੇਲ ਹੋ ਗਈ ਹੈ। ਪੰਜਾਬ ਦੇ ਸਿਆਸਤਦਾਨ ਮਰ ਰਹੇ ਪੰਜਾਬ ਦੀ ਲਾਸ਼ ‘ਤੇ ਰੋਟੀਆਂ ਸੇਕ ਰਹੇ ਹਨ। ਪੰਜਾਬ ਦੇ ਵੱਡੀ ਗਿਣਤੀ ਦੇ ਪੁਜੇ ਅੰਗਹੀਣਾਂ ਨੇ ਆਖਿਆ ਕਿ ਅਸੀਂ ਸਰਕਾਰ ਤੋਂ ਭੀਖ ਨਹੀਂ ਮੰਗਦੇ ਪਰ ਆਪਣੇ ਹੱਕਾਂ ਦੇ ਲਈ ਅਸੀਂ ਗੋਲੀਆਂ ਨਾਲ ਮਰਨ ਦੇ ਲਈ ਵੀ ਤਿਆਰ ਹਾਂ। ਇਸ ਮੌਕੇ ਮਹਿੰਦਰ ਸਿੰਘ ਬਨੇਹ, ਮੰਗਲ ਸਿੰਘ ਜਲਾਲਬਾਦ, ਬੱਗਾ ਸਿੰਘ ਨਰੇਗਾ ਆਗੂ, ਅਮਰਜੀਤ ਕੌਰ ਫਾਜਿਲਕਾ, ਗੁਰਦਾਸ ਦੁਸਾਂਝ, ਗੁਰਬਾਜ਼ ਸਿੰਘ ਸਰਪੰਚ ਕਾਲੇ ਕੇ, ਹਰਜੀਤ ਕੁੱਸਾ, ਬਲਜੀਤ ਧਾਲੀਵਾਲ, ਸੱਤਿਆ ਬਿਲਾਸਪੁਰ, ਰਣਜੀਤ ਸਿੰਘ ਸਾਇਆ, ਛਿੰਦਰ ਸਿੰਘ ਜਵੱਦੀ, ਪ੍ਰਕਾਸ਼ ਹਿੱਸੋਵਾਲ, ਗੁਰਮੇਲ ਸਿੰਘ ਮੋਹੀ, ਪਰਮਿੰਦਰ ਕੁਮਾਰ, ਪ੍ਰੀਤਮ ਸਿੰਘ ਸਹਿਜੜਾ, ਸੁਰਜੀਤ ਸਿੰਘ ਹਿੱਸੋਵਾਲ, ਸੁਭਾਸ਼ ਰਾਣੀ ਆਂਗਨਵਾੜੀ ਆਗੂ, ਜਗਦੀਸ਼ ਚੰਦ ਟਰੇਡ ਯੂਨੀਅਨ ਆਗੂ, ਡਾ। ਬੁੱਧ ਸਿੰਘ ਨੀਲੋਂ, ਅਰਮਜੀਤ ਸਿੰਘ ਗਰੇਵਾਲ, ਹਰਬਖ਼ਸ ਸਿੰਘ ਗਰੇਵਾਲ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ, ਪ੍ਰੋ। ਜਗਮੋਹਣ ਸਿੰਘ ਜਮੂਰਹੀ ਆਗੂ, ਕਾ। ਤਰਸੇਮ ਜੋਧਾ ਸਾਬਕਾ ਵਿਧਾਇਕ, ਪ੍ਰੀਤਮ ਸਿੰਘ ਅਖਾੜਾ, ਅਮਰਨਾਥ ਕੂਮਕਲਾਂ ਸਮੇਤ ਪੰਜਾਬ ਭਰ ਤੋਂ ਬਹੁ ਗਿਣਤੀ ਅੰਗਹੀਣ ਨੌਜਵਾਨ ਅਤੇ ਬੀਬੀਆਂ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਵਰਕਰ ਆਗੂ ਹਾਜ਼ਰ ਸਨ।

Real Estate