ਅਗਸਤਾ ਡੀਲ – ਦੁਬਈ ਦੇ ਸਮਰਾਟ ਦੀ ਲਾਪਤਾ ਧੀ ਸੌਪਣ ਲਈ ਭਾਰਤ ਨੂੰ ਮਿਲਿਆ ਮਿਸੇ਼ਲ – ਦ ਟੈਲੀਗ੍ਰਾਫ਼

2467

ਅਗਸਤਾ ਵੇਸਟਲੈਂਡ ਹੈਲੀਕਾਪਟਰ ਡੀਲ ਸੌਦੇ ਦੇ ਮੁਲਜ਼ਮ ਕ੍ਰਿਸਚੀਅਨ ਮਿਸੇ਼ਲ ਨੂੰ ਸੌਂਪਣ ਬਦਲੇ ਭਾਰਤ ਨੂੰ ਸੰਯੁਕਤ ਅਰਬ ਅਮੀਰਾਤ ਦੇ ਸਮਰਾਟ ਦੀ ਲਾਪਤਾ ਧੀ ਸੌਂਪਣੀ ਪਈ ਸੀ । ਪ੍ਰਿੰਸੇਸ ਲਤੀਫਾ ਕੁਝ ਮਹੀਨੇ ਪਹਿਲਾਂ ਦੁਬਈ ਤੋਂ ਸਮੁੰਦਰ ਦੇ ਰਸਤੇ ਭਾਰਤ ਭੱਜ ਆਈ ਸੀ , ਪਰ ਭਾਰਤੀ ਜਲ ਸੈਨਾ ਨੇ ਉਸਨੂੰ ਸਮੁੰਦਰੀ ਖੇਤਰ ਵਿੱਚੋਂ ਗੁਜਰਦੇ ਸਮੇਂ ਹਿਰਾਸਤ ਵਿੱਚ ਲੈ ਲਿਆ ਸੀ । ਬ੍ਰਿਟਿਸ ਦੇ ਪ੍ਰਮੁੱਖ ਅਖ਼ਬਾਰ ‘ਦ ਟੈਲੀਗ੍ਰਾਫ਼ ‘ ਨੇ ਇਹ ਦਾਅਵਾ ਕੀਤਾ ਹੈ।
ਰਾਜਕੁਮਾਰੀ ਲਤੀਫ਼ਾ ਅਤੇ ਉਸਦੀ ਦੋਸਤ ਟੀਨ ਜੋਹਿਆਨੇਨੇ ਪਿਛਲੇ ਸਾਲ ਫਰੈਂਚ ਇੰਟੈਲੀਜੈਂਸ ਦੇ ਜਾਸੂਸ ਦੀ ਮੱਦਦ ਨਾਲ ਯਾਟ ਵਿੱਚ ਬੈਠ ਕੇ ਫਰਾਰ ਹੋਈਆਂ ਸਨ । ਇਸ ਲਈ ਉਹਨਾਂ ਨੇ ਭੇਸ ਬਦਲਿਆ ਸੀ । ਦਾਅਵਾ ਕੀਤਾ ਜਾਂਦਾ ਹੈ ਕਿ ਰਾਜਕੁਮਾਰੀ ਲਤੀਫਾ ਮਨੋਰੋਗੀ ਹੈ ਅਤੇ ਉਸਨੂੰ ਦਵਾਈਆਂ ਦੇ ਭਾਰੀ ਡੋਜ ਦਿੱਤੇ ਜਾਂਦੇ ਹਨ। ਕਿਹਾ ਜਾ ਰਿਹਾ ਕਿ ਆਖਿਰੀ ਵਾਰ 5 ਮਾਰਚ ਨੂੰ ਇੱਕ ਕਿਸ਼ਤੀ ਵਿੱਚ ਅਮੀਰਾਤ ਅਤੇ ਭਾਰਤੀ ਜਲ ਸੈਨਾ ਦੇ ਅਫ਼ਸਰਾਂ ਨਾਲ ਦੇਖਿਆ ਗਿਆ ਸੀ ।
ਨਵੀਂ ਦਿੱਲੀ ਦੇ ਯੂਰਪੀਅਨ ਅਤੇ ਏਸ਼ੀਆਈ ਸੁਤਰਾਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਇਸ ਡੀਲ ਦੇ ਲਈ ਭਾਰਤ ਨੇ ਪਹਿਲ ਕੀਤੀ ਸੀ । ਮਿਸ਼ੇਲ ਦੀ ਕਾਨੁੰਨੀ ਟੀਮ ਦੇ ਇੱਕ ਮੈਂਬਰ ਨੇ ਵੀ ਇਸਦਾ ਸ਼ੱਕ ਜ਼ਾਹਿਰ ਕੀਤਾ ।
ਅਪਰਾਧਿਕ ਸਾਜਿ਼ਸ ਦਾ ਦੋਸ਼ ਮਿਸ਼ੇਲ ਉਪਰ ਹੈਲੀਕਾਪਟਰ ਸੌਦੇ ਵਿੱਚ ਅਪਰਾਧਿਕ ਸਾਜਿ਼ਸ ਦਾ ਦੋਸ਼ ਹੈ। ਇਸ ਵਿੱਚ ਹਵਾਈ ਸੈਨਾ ਦੇ ਸਾਬਕਾ ਮੁਖੀ ਐਸ ਪੀ ਤਿਆਗੀ , ਉਸਦੇ ਪਰਿਵਾਰ ਦੇ ਮੈਂਬਰਾਂ ਅਤੇ ਅਫਸਰਾਂ ਦੇ ਨਾਂਮ ਵੀ ਸ਼ਾਮਿਲ ਹਨ । ਕਿਹਾ ਜਾ ਰਿਹਾ ਕਿ ਅਧਿਕਾਰੀਆਂ ਨੇ ਆਪਣੇ ਅਹੁਦਿਆਂ ਦਾ ਗਲਤ ਇਸਤੇਮਾਲ ਕਰਕੇ ਵੀਵੀਆਈਪੀ ਹੈਲੀਕਾਪਟਰ ਦੀ ਸਰਵਿਸ ਸੀਲਿੰਗ ( ਉਚਾਈ ਤੱਕ ਉਡਾਣ ਭਰਨ ਦੀ ਸਮਰੱਥਾ ) ਤਹਿ ਸੀਮਾ 6000 ਮੀਟਰ ਤੋਂ ਘੱਟ ਕਰਾਕੇ 4500 ਮੀਟਰ ਕਰਾ ਦਿੱਤੀ ਸੀ । ਸਰਵਿਸ ਸੀਲਿੰਗ ਘੱਟ ਹੋਣ ਦੇ ਬਾਦ ਵਿੱਚ 556.262 ਮਿਲੀਅਨ ਯੂਰੋ ( ਕਰੀਬ 44 ਲੱਖ ਕਰੋੜ ਰੁਪਏ) ਦੇ ਹੈਲੀਕਾਪਟਰ ਸਮਝੌਤੇ ਉਪਰ ਸਹੀ ਬਣੀ ਸੀ । ਇਸ ਲਈ ਰੱਖਿਆ ਮੰਤਰਾਲਾ (ਯੂਪੀਏ -3 ) ਨੇ 2 ਫਰਵਰੀ 2010 ਦੇ 12 ਵੀਵੀਆਈਪੀ ਹੈਲੀਕਾਪਟਰਾ ਦੇ ਲਈ ਪੈਸੇ ਦਿੱਤੇ ਸਨ।
ਮਿਸੇ਼ਲ ਕੰਪਨੀ ਵਿੱਚ 1980 ਤੋਂ ਕੰਮ ਕਰ ਰਿਹਾ ਸੀ । ਉਸਦੇ ਪਿਤਾ ਵੀ ਕੰਪਨੀ ਵਿੱਚ ਭਾਰਤੀ ਖੇਤਰ ਦੇ ਮਾਮਲਿਆਂ ਲਈ ਸਲਾਹਕਾਰ ਰਹੇ ਸਨ । ਸੀਬੀਆਈ ਦਾ ਕਹਿਣਾ ਹੈ ਕਿ ਮਿਸ਼ੇਲ ਕਾਫੀ ਭਾਰਤ ਆਉਦਾ ਜਾਂਦਾ ਸੀ ਅਤੇ ਰੱਖਿਆ ਸੌਦਿਆਂ ਵਿੱਚ ਹਵਾਈ ਫੌਜ ਅਤੇ ਰੱਖਿਆ ਮੰਤਰਾਲੇ ਵਿੱਚ ਵਿਚੌਲੇ ਦੀ ਭੂਮਿਕਾ ਨਿਭਾਉਂਦਾ ਸੀ । ਉਸਨੂੰ ਦੋਵੇ ਪਾਸਿਓ ਜਾਣਕਾਰੀਆਂ ਮਿਲਦੀਆਂ ਸਨ। ਇਹ ਜਾਣਕਾਰੀਆਂ ਉਹ ਇਟਲੀ ਅਤੇ ਸਵਿਟਜ਼ਰਲੈਂਡ ਫੈਕਸ ਦੇ ਜ਼ਰੀਏ ਭੇਜਦਾ ਸੀ ।
ਇਸ ਮਾਮਲੇ ਮਾਮਲੇ ਵਿੱਚ ਐਸਪੀ ਤਿਆਗੀ ਨੂੰ 2016 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ । ਤਿਆਗੀ ਤੇ ਦੋਸ਼ ਹੈ ਕਿ ਉਸ ਨੇ ਇਸ ਰੱਖਿਆ ਸੌਦੇ ਨੂੰ ਇਸ ਤਰ੍ਹਾਂ ਪ੍ਰਭਾਵਿਤ ਕੀਤਾ ਕਿ ਡੀਲ ਅਗਸਟਾ ਵੈਸਟਲੈਂਡ ਨੂੰ ਮਿਲੇ ।

Real Estate