ਜੈਤੋ ਵਾਲਾ ਤਾਰੀ

1378

ਹਰਫੂਲ ਸਿੰਘ ਭੁੱਲਰ,

ਮੰਡੀ ਕਲਾਂ,

9876870157

ਸਿਆਣੇ ਕਹਿੰਦੇ ਆ ਕਿ, ਚਿੜਚਿੜੇ ਬੰਦੇ ਨੂੰ ਦੁਕਾਨ ਨਹੀਂ ਖੋਲ੍ਹਣੀ ਚਾਹੀਦੀ, ਪਰ ਜੈਤੋ ਵਾਲੇ ਤਾਰੀ ਸਾਹਬ ਨੇ ਜੋ ਦੁਕਾਨ ‘ਚੋ ਖੱਟਿਆ, ਕੋਈ ਵੀ ਨਹੀਂ ਖੱਟ ਸਕਦਾ! ਫਰੀਦਕੋਟ ਦੇ ਸ਼ਹਿਰ ਜੈਤੋ ਦਾ ਵਸ਼ਨੀਕ, ਸਪੀਕਰਾਂ ਵਾਲਾ ਤਾਰੀ ਜਿਸ ਦੇ ਨਾਮ ਦੀ ਕਦੇਂ ਤੂਤੀ ਬੋਲਦੀ ਹੁੰਦੀ ਸੀ। ਉਸ ਸਮੇਂ ਦੇ ਵੱਡੇ-ਵੱਡੇ ਗਾਇਕਾਂ, ਗੀਤਕਾਰਾਂ ਦੇ ਬਰਾਬਰ ਉਸਦਾ ਨਾਮ ਬੋਲਦਾ ਸੀ। ਪੰਜਾਬੀ ਗੀਤਾਂ ਵਿੱਚ ਇੱਕ ਬਹੁਤ ਵੱਡਾ ਪਾਤਰ ਬਣ ਕੇ ਜੀਵਿਆ ਹੈ, ਜੈਤੋ ਵਾਲਾ ਤਾਰੀ। ਸਮੁੱਚੀ ਪੰਜਾਬੀਅਤ ਲਈ ਉਹ ਬਹੁਤ ਹੀ ਮੋਹ ਭਰਿਆ ਤੇ ਸਤਿਕਾਰਤ ਇਨਸਾਨ ਸੀ। ਉਨ੍ਹਾਂ ਨੂੰ ਡੂੰਘਾ ਗਿਆਨ ਸੀ, ਜਿਸ ਕਰਕੇ ਉਨ੍ਹਾਂ ਦਾ ਮਨ ਚੋੜਾ, ਆਦਤਾਂ ਨਰਮ, ਵਿਹਾਰ ਲਚਕੀਲਾ, ਤੱਕਣੀ ਪਿਆਰੀ ‘ਤੇ ਕੂਲੀ, ਬਿੰਨ ਸਵਾਰਥ ਕਿਸੇ ਦੇ ਕੰਮ ਆਉਣਾ, ਆਪਣੇ ਖ਼ੇਤਰ ਦੇ ਹਰ ਇੱਕ ਨੂੰ, ਆਪਣੇ ਵਿਤ ਮੁਤਾਬਿਕ ਪਿਆਰ ‘ਤੇ ਸਤਿਆਕ ਦੇਣਾ, ਇਹ ਸਭ ਗਿਆਨ ਬਿੰਨ ਸੰਭਵ ਨਹੀਂ! ਕਿਸੇ ਦੇ ਦਿਲ ‘ਚ ਬਿੰਦੀ ਜਿੰਨੀ ਜਗ੍ਹਾਂ ਬਣਾਉਂਣ ਲਈ ਬਹੁਤ ਤਪੱਸਿਆ ਕਰਨੀ ਪੈਂਦੀ ਐ ਜੀ। ਕਿਸੇ ਦੀ ਦਿਲੋ ਪ੍ਰਾਹੁਣਾਚਾਰੀ ਕਰਨੀ, ਰੱਬ ਦੀ ਪੂਜਾ ਕਰਨ ਵਾਂਗ ਤਾਂ ਹੁੰਦੀ ਹੈ, ਇਹ ਦਾਤ ਦਾਤਾ ਵਿਰਲਿਆਂ ਨੂੰ ਵਖ਼ਦਾ ਹੈ। ਐਵੇ ਨਹੀਂ ਪੰਜਾਬ ਦੇ ਨਾਮੀ ਗਾਇਕ ਤਾਰੀ ਜੀ ਦੇ ਘਰ ਰੁਕਦੇ ਸਨ, ਉਨ੍ਹਾਂ ਦਾ ਤਾਰੀ ਜੀ ਦੇ ਨਾਲ ਬਹੁਤ ਗੂੜਾ ਪਿਆਰ ਸੀ, ‘ਤੇ ਇਸੇ ਪਿਆਰ ਕਰਕੇ ਉਹ, ਇਹਨਾਂ ਦਾ ਨਾਮ ਆਪਣੇ ਗੀਤਾਂ ‘ਚ ਪਿਆਰ/ਸਤਿਕਾਰ ਵਜੋਂ ਵਰਤ ਲਿਆ ਕਰਦੇ ਸਨ। ਆਪਣੇ ਆਪ ਨਾਲ ਰਹਿਣ ਲਈ ਬਹੁਤ ਗੁਣਾਂ ਦੀ ਲੋੜ ਪੈਂਦੀ ਹੈ ਦੋਸਤੋ, ਪਰ ਜ਼ਿਆਦਾ ਲੋਕ ਆਪਣੇ ਔਗਣਾਂ ਨਾਲ ਰਹਿੰਦੇ ਨੇ! ਤਾਂਹੀ ਤਾਂ ਹੁਣ ਹੈਂਕੜਾਂ ਕਰਕੇ, ਰਿਸ਼ਤਿਆਂ ਦੇ ਬੂਹੇ ਬੰਦ ਹੋ ਰਹੇ ਹਨ! ਅੱਜ ਲੋਕਾਂ ਦੀ ਹਾਉਮੈ ਵੱਡੀ ਹੋ ਗਈ, ਜ਼ਿੰਦਗੀ ਦਾ ਘੇਰਾ ਤੰਗ! ਸੋ ਜੋ ਵੀ ਹੈ, ਜੈਤੋ ਵਾਲਾ ਤਾਰੀ ਪੰਜਾਬੀ ਬੋਲੀ ਦਾ ਲਾਡਲਾ ਪੁੱਤਰ ਸੀ, ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਸਥਾਨ ਦੇਣ, ਮੇਰੇ ਵੱਲੋ ਨਿੱਘੀ ਸ਼ਰਧਾਜਲੀ ਸਤਿਕਾਰਯੋਗ ਤਾਰੀ ਜੀ ਨੂੰ! ਆਪ ਜੀ ਵੀ, ਕੰਮ ਕੋਈ ਵੀ ਕਰੋ, ਤਾਰੀ ਜੀ ਵਾਂਗੂ ਵੱਖਰੇ ਤਰੀਕੇ ਨਾਲ ਕਰੋ ਜੀ।

Real Estate