ਕੇਜਰੀਵਾਲ ਦੀ ਬੇਟੀ ਨੂੰ ਅਗਵਾ ਕਰਨ ਦੀ ਧਮਕੀ

1364

ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦੀ ਬੇਟੀ ਨੂੰ ਅਗਵਾ ਕਰਨ ਦੀ ਧਮਕੀ ਮਿਲਣ ਮਗਰੋਂ ਪੁਲਿਸ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਹੈ। ਇਹ ਧਮਕੀ ਸੀਐਮ ਆਫਿਸ ਨੂੰ ਈਮੇਲ ਰਾਹੀਂ ਭੇਜੀ ਗਈ ਹੈ। ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਮਿਲਣ ਉਪਰੰਤ ਇਸ ਮਾਮਲੇ ਦੀ ਜਾਂਚ ਸਪੈਸ਼ਲ ਸੈੱਲ ਹੇਠ ਆਉਣ ਵਾਲੀ ਸਾਈਬਰ ਸੈੱਲ ਨੂੰ ਸੌਂਪ ਦਿੱਤੀ ਹੈ। ਇਸਦੇ ਨਾਲ ਹੀ ਮੁੱਖ ਮੰਤਰੀ ਦੀ ਬੇਟੀ ਦੀ ਸੁਰੱਖਿਆ ਲਈ ਫੌਰਨ ਗਾਰਡ ਦੇ ਦਿੱਤਾ ਹੈ।
ਖ਼ਬਰਾਂ ਅਨੁਸਾਰ 9 ਜਨਵਰੀ ਨੂੰ ਇਕ ਅਣਪਛਾਤੇ ਸ਼ਖਸ ਨੇ ਮੁੱਖ ਮੰਤਰੀ ਆਫਿਸ ਨੂੰ ਈਮੇਲ ਕਰ ਕੇ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਆਪਣੀ ਬੇਟੀ ਬਚਾ ਸਕਦਾ ਹੈਂ ਤਾਂ ਬਚਾ ਲਉ। ਉਹ ਉਸਨੂੰ ਅਗਵਾ ਕਰ ਲਵੇਗਾ। ਮੇਲ ਆਉਣ ਨਾਲ ਹੀ ਉਸਦੀ ਸੂਚਨਾ ਪੁਲਿਸ ਕਮਿਸ਼ਨਰ ਕੋਲ ਦਿੱਤੀ ਗਈ । ਕਮਿਸ਼ਨਰ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਉਨ੍ਹਾਂ ਜਲਦ ਤੋਂ ਜਲਦ ਸਾਈਬਰ ਸੈੱਲ ਨੂੰ ਦੋਸ਼ੀ ਨੂੰ ਫੜਨ ਲਈ ਨਿਰਦੇਸ਼ ਦਿੱਤੇ ਹਨ।

Real Estate