ਹਰਿਆਣਾ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਹਿੰਦੇ ਸੀ ਰਾਮ ਰਹੀਮ ਦਾ ਕੁਝ ਨਹੀਂ ਵਿਗੜਣਾ , ਸਮਝੌਤਾ ਕਰ ਲਵੋ – ਅੰਸ਼ਲ ਛਤਰਪਤੀ

4567

ਸਿਰਸਾ : ਮਨੋਜ ਕੌਸਿ਼ਕ – ਪੱਤਰਕਾਰ ਰਾਮ ਚੰਦਰ ਛਤਰਪਤੀ ਦੀ ਹੱਤਿਆ ਦੇ ਮਾਮਲੇ ‘ਚ ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਹੈ । ਪੱਤਰਕਾਰ ਦੇ ਪੁੱਤਰ ਅੰਸ਼ਲ ਛਤਰਪਤੀ ਨੇ ਰਾਮ ਰਹੀਮ ਲਈ ਫਾਂਸੀ ਦੀ ਸਜ਼ਾ ਸੁਣਾਉਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਨੇਤਾ , ਉਸਦੇ ਪਰਿਵਾਰ ਜਾਂ ਦੋਸਤਾਂ ਨੂੰ ਕਹਿੰਦੇ ਸਨ ਕਿ ਰਾਮ ਰਹੀਮ ਨਾਲ ਸਮਝੌਤਾ ਕਰ ਲਵੋ । ਨਾਮ ਨਾ ਦੱਸਦੇ ਹੋਏ ਅੰਸ਼ਲ ਨੇ ਕਿਹਾ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਨੇ ਉਸਦੇ ਪਿਤਾ ਦੇ ਇੱਕ ਦੋਸਤ ਨੂੰ ਕਿਹਾ ਸੀ ਕਿ ਬਾਬਾ ਦਾ ਕੁਝ ਨਹੀਂ ਵਿਗੜੇਗਾ । ਪੰਜਾਬ ਦੇ ਇੱਕ ਸਾਬਕਾ ਮੁੱਖ ਮੰਤਰੀ ਨੇ ਵੀ ਸਮਝੌਤੇ ਦੀ ਸਲਾਹ ਦਿੱਤੀ ਸੀ । ਪਰ ਅਸੀਂ ਕਾਨੂੰਨੀ ਲੜਾਈ ਜਾਰੀ ਰੱਖੀ ।
ਕੀ ਕਿਤੇ ਗੁਰਮੀਤ ਰਾਮ ਰਹੀਮ ਨੇ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਨੂੰ ਸਿੱਧੀ ਧਮਕੀ ਦਿੱਤੀ ਸੀ ?
“ਰਾਮ ਰਹੀਮ ਨੇ ਕਿਤੇ ਸਿੱਧੀ ਧਮਕੀ ਨਹੀਂ ਦਿੱਤੀ । ਹਾਂ, ਉਸਦੇ ਗੁੰਡਿਆਂ ਨੇ ਗਵਾਹਾਂ ਨੂੰ ਲਗਾਤਾਰ ਧਮਕਾਉਂਦੇ , ਡਰਾਉਂਦੇ ਅਤੇ ਸੈਟਲਮੈਂਟ ਕਰਨ ਦੇ ਲਈ ਦਬਾਅ ਪਾਇਆ ”
ਕਿਤੇ ਕੋਈ ਵੱਡੇ ਨੇਤਾ , ਚਰਚਿਤ ਹਸਤੀ ਜਾਂ ਪਰਿਵਾਰ ਕਿਸੇ ਮੈਂਬਰ ਨੇ ਸਮਝੌਤਾ ਕਰਾਉਣ ਦੀ ਕੋਸਿ਼ਸ਼ ਕੀਤੀ ?
” ਹਾਂ, ਇੱਕ ਵਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਸਾਡੇ ਰਿਸ਼ਤੇਦਾਰ ਨੂੰ ਬੁਲਾ ਕੇ ਸਮਝੌਤਾ ਕਰਨ ਲਈ ਕਿਹਾ ਸੀ । ਉਹਨਾਂ ਨੇ ਕਿਹਾ ਮਨ੍ਹਾ ਕਰ ਦਿੱਤਾ ਥਾ ਉਨ੍ਹਾਂ ਕਿਹਾ ਕਿ ਛੱਤਰਪਤੀ ਦੇ ਪਰਿਵਾਰ ਪਹਿਲਾਂ ਹੀ ਬਹੁਤ ਕੁਝ ਵਿਗੜ ਚੁੱਕਾ ਹੈ । ਹੁਣ ਹੋਰ ਨਾ ਵਿਗੜੇ ਇਸ ਲਈ ਉਹਨਾਂ ਨੂੰ ਕਹੋ ਸਮਝੌਤਾ ਕਰ ਲਵੋ । ਇਸ ਤੋਂ ਬਾਅਦ ਸਾਡੇ ਪਿਤਾ ਦੇ ਦੋਸਤ ਇੱਕ ਸਰਪੰਚ ਨੂੰ ਹਰਿਆਣਾ ਦੇ ਇੱਕ ਸਾਬਕਾ ਮੁੱਖ ਮੰਤਰੀ ਨੇ ਬੁਲਾਇਆ ਅਤੇ ਸਮਝੌਤੇ ਲਈ ਕਿਹਾ ਸੀ । ਉਹਨਾਂ ਨੇ ਮਨ੍ਹਾ ਕਰ ਦਿੱਤਾ ਤਾਂ ਉਸ ਮੁੱਖ ਮੰਤਰੀ ਨੇ ਕਿਹਾ ਸੀ ਕਿ ਜੋ ਮਰਜੀ ਕਰ ਲਵੋ ਬਾਬਾ ਦਾ ਕੁਝ ਨਹੀਂ ਵਿਗੜਣ ਵਾਲਾ । 2017 ਵਿੱਚ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਰਾਮ ਰਹੀਮ ਨੂੰ ਸਜ਼ਾ ਹੋਈ ਤਾਂ ਸਾਬਕਾ ਮੁੱਖ ਮੰਤਰੀ ਦੀ ਮੌਤ ਹੋ ਚੁੱਕੀ ਸੀ । ਉਦੋਂ ਸਾਡੇ ਉਹੀ ਸਰਪੰਚ ਆਏ ਤੇ ਬੋਲੇ ਕਿ ਜੇ ਅੱਜ ਉਹ ਸਾਬਕਾ ਮੁੱਖ ਮੰਤਰੀ ਜਿੰਦਾ ਹੁੰਦੇ ਤਾਂ ਉਹਨਾਂ ਨੂੰ ਦਿਖਾਉਂਦਾ ਕਿ ਰਾਮ ਰਹੀਮ ਦੀ ਕੀ ਹਾਲਤ ਹੈ ।”
ਸੀਬੀਆਈ ਅਤੇ ਪੁਲੀਸ ਦੀ ਜਾਂਚ ਵਿੱਚ ਕੀ ਭੂਮਿਕਾ ਰਹੀ ?
” 2003 ਵਿੱਚ ਇਹ ਕੇਸ ਸੀਬੀਆਈ ਦੇ ਹਵਾਲੇ ਹੋਇਆ । ਰਾਮ ਰਹੀਮ ਬਹੁਤ ਪ੍ਰਭਾਵਸ਼ਾਲੀ ਵਿਅਕਤੀ ਸੀ । ਉਸਨੇ ਕੇਂਦਰ ਤੱਕ ਦਬਾਅ ਬਣਾ ਕੇ ਸੀਬੀਆਈ ਦੀ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕੀਤੀ । ਸੀਬੀਆਈ ਦੇ ਤਿੰਨ ਨੋਟਿਸ ਦੇ ਬਾਵਜੂਦ ਰਾਮ ਰਹੀਮ ਦਿੱਲੀ ਵਿੱਚ ਪੁੱਛਗਿੱਛ ਲਈ ਨਹੀਂ ਪੇਸ਼ ਹੋਇਆ। ਆਖਿਰ ਸੀਬੀਆਈ ਨੂੰ ਖੁਦ ਸਿਰਸਾ ਆਉਣਾ ਪਿਆ। ਇੱਥੇ ਵੀ ਸੀਬੀਆਈ ‘ਤੇ ਕਈ ਤਰ੍ਹਾਂ ਦੀ ਸ਼ਰਤਾਂ ਲਗਾ ਦਿੱਤੀਆਂ ਗਈਆਂ । ਪਰ , ਸੀਬੀਆਈ ਨੇ ਸਾਰੀਆਂ ਸ਼ਰਤਾਂ ਨੂੰ ਦਰਕਿਨਾਰ ਕਰਦੇ ਹੋਏ ਜਾਂਚ ਕੀਤੀ ਅਤੇ 2007 ਵਿੱਚ ਚਲਾਨ ਪੇਸ਼ ਕਰ ਦਿੱਤਾ । ਉੱਥੇ ਪੁਲੀਸ ਨੇ ਚਾਰਜਸ਼ੀਟ ਵਿੱਚੋਂ ਰਾਮ ਰਹੀਮ ਦਾ ਨਾਂਮ ਦਿੱਤਾ ਸੀ । ਸਰਕਾਰ ਦੇ ਦਬਾਅ ‘ਚ ਚਾਰਜਸ਼ੀਟ ਪੇਸ਼ ਕਰਕੇ ਸਿਰਸਾ ਅਦਾਲਤ ਵਿੱਚ ਟਰਾਇਲ ਸੁਰੂ ਕਰਵਾ ਦਿੱਤਾ । ਪੁਲੀਸ ਨੇ ਹਰ ਕਦਮ ‘ਤੇ ਸਾਨੂੰ ਨਿਰਾਸ਼ ਹੀ ਕੀਤਾ ।”
ਤੁਹਾਡੀ ਨਜ਼ਰ ‘ਚ ਰਾਮ ਰਹੀਮ , ਕੁਲਦੀਪ , ਨਿਰਮਲ ਅਤੇ ਕਿਸ਼ਨ ਲਾਲ ਵਿੱਚੋਂ ਸਭ ਤੋਂ ਵੱਡਾ ਦੋਸ਼ੀ ਕੌਣ ਹੈ ?
” ਕੁਲਦੀਪ ਅਤੇ ਨਿਰਮਲ ਸੂਟ ਕਰਨ ਆਏ ਸੀ । ਕਿਸ਼ਨ ਲਾਲ ਦੀ ਲਾਇਸੈਂਸੀ ਰਿਵਾਲਵਰ ਦਾ ਇਸਤੇਮਾਲ ਹੋਇਆ । ਇਹ ਲੋਕ ਤਾਂ ਮਹਿਜ਼ ਜ਼ਰੀਆ ਸੀ । ਇਹ ਸਾਰੇ ਡੇਰੇ ਦੇ ਅੰਦਰ ਰਹਿੰਦੇ ਸੀ , ਇਹ ਸ਼ਰਧਾਲੂ ਸੀ । ਉਨ੍ਹਾ ਦੀ ਸ਼ਰਧਾ ਸੀ , ਜਿਸਨੂੰ ਰਾਮ ਰਹੀਮ ਨੇ ਆਪਣੇ ਲਈ ਵਰਤਿਆ । ਵੱਡਾ ਦੋਸ਼ੀ ਗੁਰਮੀਤ ਰਾਮ ਰਹੀਮ ਹੈ। ਕੁਲਦੀਪ ਅਤੇ ਨਿਰਮਲ ਦੀ ਮੇਰੇ ਪਿਤਾ ਨਾਲ ਕੋਈ ਦੁਸ਼ਮਣੀ ਨਹੀਂ ਸੀ । ਹਾਂ, ਇਹ ਇੱਕ ਸਾਜਿਸ਼ ਤੇ ਤਹਿਤ ਹੋਇਆ ਇਸ ਤਰ੍ਹਾਂ ਇਹ ਵੀ ਭਾਗੀਦਾਰ ਵੀ ਹਨ ।”
ਰਾਮ ਰਹੀਮ ਤਾਂ ਪਹਿਲਾਂ ਹੀ 20 ਸਾਲ ਦੀ ਸਜਾ ਕੱਟ ਰਿਹਾ ਹੈ, ਇਸ ਫੈਸਲੇ ਨਾਲ ਕੀ ਫਰਕ ਪਵੇਗਾ ?
“ਰਾਮ ਰਹੀਮ ਨੂੰ ਬਹੁਤ ਫਰਕ ਪਵੇਗਾ। ਹੌਸਲੇ ਦੀ ਡੌਰ ਹੈ , ਉਹ ਟੁੱਟ ਜਾਵੇਗੀ । ਰਾਮ ਰਹੀਮ ਵਿੱਚ ਜੋ ਥੋੜਾ ਬਹੁਤ ਹੌਸਲਾ ਬਚਿਆ ਹੈ, ਉਹ ਵੀ ਟੁੱਟ ਜਾਵੇਗਾ। 2017 ਵਿੱਚ ਸਾਧਵੀ ਨਾਲ ਬਲਾਤਕਾਰ ਦਾ ਫੈਸਲਾ ਆਇਆ ਤਾਂ ਡੇਰਾ ਸੱਚਾ ਸੌਦਾ ਦਾ ਸਾਮਰਾਜ ਹਿੱਲ ਗਿਆ , ਜਿਸ ਨਾਲ ਮੈਨੇਜਮੈਂਟ ਨੂੰ ਬਹੁਤ ਦੁੱਖ ਹੋਇਆ । ਹੁਣ ਕੋਰਟ ਦੇ ਹਥੌੜੇ ਨਾਲ ਇਹਨਾ ਦਾ ਨੈਟਵਰਕ ਵੀ ਖਿਲਰ ਜਾਵੇਗਾ । ਅੱਜ ਵੀ ਡੇਰਾ ਪ੍ਰਬੰਧਕ ਸਮਰਥੱਕਾਂ ਨੂੰ ਇਹ ਲਾਲੀਪਾਪ ਦੇ ਰਹੇ ਹਨ ਕਿ ਬਾਬਾ ਜਲਦੀ ਬਾਹਰ ਆ ਜਾਣਗੇ। ਹੁਣ ਉਹਨਾਂ ਦਾ ਵੀ ਨਾਤਾ ਵੀ ਟੁੱਟ ਜਾਵੇਗਾ ਅਤੇ ਉਨ੍ਹਾਂ ਦੀ ਆਖਿਰੀ ਕਿਰਨ ਵੀ ਬੁੱਝ ਜਾਵੇਗੀ ।”
16 ਲੜਾਈ ਕਿਵੇਂ ਲੜੀ , ਕੀ ਕਦੇ ਲੱਗਿਆ ਕਿ ਪਿੱਛੇ ਹੱਟ ਜਾਣਾ ਚਾਹੀਦਾ ?
” ਇਹ ਲੜਾਈ ਲੰਬੀ ਜਰੂਰ ਸੀ , ਪਰ ਕਦੇ ਅਜਿਹਾ ਨਹੀਂ ਲੱਗਿਆ ਕਿ ਪਿੱਛੇ ਹੱਟ ਜਾਣਾ ਚਾਹੀਦਾ । ਜਦੋਂ ਅਸੀਂ ਸੰਘਰਸ਼ ਸੁਰੂ ਕੀਤਾ ਤਾਂ ਮੇਰੇ 13 ਸਾਲ ਦੇ ਭਾਈ ਨੇ ਰਾਮ ਰਹੀਮ ਨੇ ਐਫ ਆਈ ਆਰ ਦਰਜ਼ ਕਰਵਾ ਦਿੱਤੀ ਸੀ । ਪੱਤਰਕਾਰਾਂ ਤੋਂ ਲੈ ਕੇ ਆਮ ਲੋਕਾਂ ਨੇ ਰਾਮ ਰਹੀਮ ਦੇ ਖਿਲਾਫ਼ ਡਟ ਕੇ ਪ੍ਰਦਰਸ਼ਨ ਕੀਤਾ ਸੀ । ਸਾਨੂੰ ਲੱਗਿਆ ਕਿ ਜਦੋਂ ਬਿਨਾ ਸਵਾਰਥ ਦੇ ਇਹ ਲੋਕ ਐਨੀ ਲੰਬੀ ਲੜਾਈ ਲੜ ਸਕਦੇ ਹਨ , ਅਸੀਂ ਤਾਂ ਫਿਰ ਉਹਨਾਂ ਦੇ ਬੇਟੇ ਹਾਂ। ਇਸ ਲੜਾਈ ਵਿੱਚ ਵਕੀਲ , ਸੀਬੀਆਈ , ਮੀਡੀਆ ਅਤੇ ਪਰਿਵਾਰ ਨੇ ਸਾਥ ਦਿੱਤਾ, ਤਾਂ ਇਹ ਲੜਾਈ ਲੜ ਸਕਿਆ ।

Real Estate