ਪੰਚਾਇਤੀ ਚੋਣਾਂ ਜਿੱਤ ਕੇ ਨਵੇਂ ਬਣੇ ਪੰਚਾਂ – ਸਰਪੰਚਾਂ , ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ ਨੂੰ ਫ਼ਿਰੋਜ਼ਪੁਰ ਵਿੱਚ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਹੁੰ ਚੁਕਾਉਣ ਪਹੁੰਚੇ।
ਫੈਲੇ ਨਸ਼ਿਆਂ ਦੇ ਖ਼ਾਤਮੇ ਲਈ ਸਹੁੰ ਚੁਕਾਉਣ ਸਬੰਧੀ ਪ੍ਰਸ਼ਾਸਨ ਵੱਲੋਂ ਰੱਖੇ ਗਏ ਸਹੁੰ ਚੁੱਕ ਸਮਾਗਮ ਦਾ ਕਾਂਗਰਸ ਦੇ ਹੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸਟੇਜ ‘ਤੇ ਖੜ੍ਹ ਕੇ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ।
ਉਨ੍ਹਾਂ ਦੋਸ਼ ਲਗਾਏ ਕਿ ਪੁਲਿਸ ਦੇ ਅੰਦਰ ਬੈਠੀਆਂ ਭੇਡਾਂ ਜੋ ਮਹੀਨੇ ਲੈ ਕੇ ਨਸ਼ੇ ਵਿਕਾਉਂਦੇ ਹਨ, ਦੇ ਖ਼ਿਲਾਫ਼ ਜਿੰਨੀ ਦੇਰ ਕਾਰਵਾਈ ਨਹੀ ਹੁੰਦੀ ਉਨੀਂ ਦੇਰ ਅਜਿਹੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਨਹੀ ਹੋਣਗੇ।
ਜੀਰਾ ਦੇ ਐਲਾਨ ਕਰਦੇ ਸਮੇਂ ਹੀ ਪੰਡਾਲ ‘ਚ ਬੈਠੇ ਜ਼ੀਰਾ ਹਲਕੇ ਨਾਲ ਸਬੰਧਿਤ ਪੰਚ ਸਰਪੰਚ ਉੱਠ ਕੇ ਚਲੇ ਗਏ ।
Real Estate