ਪੇਸ਼ੀ ਡੇਰਾ ਮੁਖੀ ਦੀ , ਅਦਾਲਤ ਪਹੁੰਚੇ ਮਾਮਲੇ ਦੇ ਬਾਕੀ ਦੋਸ਼ੀ ਤੇ ਗਵਾਹ

1036

ਪੱਤਰਕਾਰ ਛੱਤਰਪਤੀ ਕਤਲ ਮਾਮਲੇ ‘ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਅੱਜ ਪੰਚਕੂਲਾ ਦੀ ਸੀਬੀਆਈ ਅਦਾਲਤ ਫੈਸਲਾ ਸੁਣਾ ਸਕਦੀ ਹੈ।ਡੇਰਾ ਮੁਖੀ ਦੀ ਸੁਨਾਰੀਆ ਜੇਲ੍ਹ ਤੋਂ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਪੇਸ਼ੀ ਹੋਵੇਗੀ।ਦੋਹਾਂ ਸੂਬਿਆਂ ਵਿੱਚ ਪੁਲਿਸ ਚੌਕਸ ਹੈ। ਸਿਰਸਾ ਵਿੱਚ ਡੇਰਾ ਸੱਚਾ ਸੌਦਾ ਦਾ ਹੈਡਕੁਆਟਰ ਹੋਣ ਕਾਰਨ ਅਤੇ ਪੰਚਕੁਲਾ ਵਿੱਚ ਕੇਸ ਦੀ ਸੁਣਵਾਈ ਹੋਣ ਕਾਰਨ,ਦੋਵੇਂ ਸ਼ਹਿਰ ਸੰਵੇਦਨਸ਼ੀਲ ਇਸ ਲਈ ਸਿਰਸਾ ਵਿੱਚ ਧਾਰਾ 144 ਲਗਾਈ ਹੋਈ ਹੈ।
ਫ਼ੈਸਲਾ ਦੁਪਹਿਰ 2 ਵਜੇ ਤੱਕ ਆਉਣ ਦੀ ਆਸ ਹੈ। ਮਾਮਲੇ ਦੇ ਦੋਸ਼ੀ ਕਿਸ਼ਨ ਲਾਲ, ਕੁਲਦੀਪ ਸਿੰਘ, ਨਿਰਮਲ ਸਿੰਘ ਅਤੇ ਰਾਮ ਰਹੀਮ ਦੇ ਸਾਬਕਾ ਡਰਾਈਵਰ ਅਤੇ ਗਵਾਹ ਖੱਟਾ ਸਿੰਘ ਵੀ ਸੀਬੀਆਈ ਅਦਾਲਤ ‘ਚ ਪਹੁੰਚ ਚੁੱਕੇ ਹਨ।

Real Estate