ਨੰਬਰ ਪਲੇਟਾਂ ਤੇ ਗਾਲ਼ਾਂ ਲਿਖ ਕੀ ਸਾਬਤ ਕਰਨਾ ਚਾਹੁੰਦੇ ਕੈਨੇਡੀਅਨ ਪੰਜਾਬੀ ?

1742

ਕੈਨੇਡਾ ‘ਚ ਇੱਕ ਪੰਜਾਬੀ ਮੂਲ ਦੇ ਬਰੈਂਪਟਨ ਨਿਵਾਸੀ ਨੇ ਪੰਜਾਬੀਆਂ ਦੀਆਂ ਕਾਰਾਂ ‘ਤੇ ਲੱਗੀਆਂ ਨੰਬਰ ਪਲੇਟਾਂ ਦੀ ਸ਼ਿਕਾਇਤ ਟ੍ਰਾਂਸਪੋਰਟ ਮਹਿਕਮੇ ਕੋਲ ਕੀਤੀ। ਕੈਨੇਡਾ ‘ਚ ਇੱਕ ਲੋਕਲ ਹਿੰਦੀ ਅਖਬਾਰ ਦੇ ਪੱਤਰਕਾਰ ਗਗਨਦੀਪ ਕੰਵਲ ਨੇ ਮਹਿਕਮੇ ਨੂੰ ਇਹੋ ਜਿਹੀਆਂ ਨੰਬਰ ਪਲੇਟਾਂ ਦੀਆਂ ਤਸਵੀਰਾਂ ਘੱਲੀਆਂ ਜੋ ਕਿ ਬੱਚਿਆਂ ‘ਤੇ ਮਾੜਾ ਪ੍ਰਭਾਵ ਪਾਉਂਦੀਆਂ ਹਨ। ਗਗਨਦੀਪ ਅਨੁਸਾਰ ਜਦੋਂ ਉਹ ਆਪਣੇ ਬੱਚਿਆਂ ਨਾਲ ਮਾਰਕਿਟ ਜਾਂ ਕਿਤੇ ਘੁੰਮਣ ਜਾਂਦੇ ਹਨ ਤਾਂ ਰਸਤੇ ‘ਚ ਪੰਜਾਬੀਆਂ ਦੀਆਂ ਕਾਰਾਂ ‘ਤੇ ਲੱਗੇ ਨੰਬਰ ਪਲੇਟਾਂ ਨੂੰ ਦੇਖ ਉਸਦੇ ਬੱਚੇ ਉਸਨੂੰ ਪੁੱਛਦੇ ਹਨ ਕਿ ਇਸਦਾ ਕੀ ਮਤਲਬ ਹੈ ਤੇ ਉਸ ਕੋਲ ਕੋਈ ਜਵਾਬ ਨਹੀਂ ਹੁੰਦਾ ਤੇ ਸ਼ਰਮ ਨਾਲ ਸਿਰ ਝੁਕਾ ਲੈਂਦਾ ਹੈ। ਇੰਨ੍ਹਾਂ ਪਲੇਟਾਂ ‘ਤੇ ਪੰਜਾਬੀਆਂ ਵੱਲੋਂ ‘ਅਫੀਮ’, ‘ਪੈੱਗ-ਸ਼ੈੱਗ’, ਅਤੇ ਗੰਦੀਆਂ ਗਾਲ਼ਾਂ ਤੱਕ ਵੀ ਵਰਤੀਆਂ ਗਈਆਂ ਹਨ।
ਟ੍ਰਾਂਸਪੋਰਟ ਮਿਨਿਸਟਰੀ ਨੇ 52 ਨੰਬਰ ਪਲੇਟਾਂ ਦੀ ਜਾਂਚ ਕੀਤੀ ਸੀ ਜਿਸ ‘ਚੋਂ ਕੁੱਲ 33 ਨੂੰ ਦੁਬਾਰਾ ਨੰਬਰ ਲੈਣ ਲਈ ਕਿਹਾ ਸੀ, ਕਿਉਂਕਿ ਇਹ ਨੰਬਰ ਨਿਯਮਾਂ ਦੀ ਉਲੰਘਣਾ ਕਰਦੇ ਸਨ, ਜੋ ਕਿ ਸ਼ਰਾਬ, ਸੈਕਸ, ਆਦਿ ਗਲਤ ਚੀਜ਼ਾਂ ਨੂੰ ਪ੍ਰਮੋਟ ਕਰਦੇ ਸਨ। ਗਗਨਦੀਪ ਕੰਵਲ ਨੇ ਕਿਹਾ ਕਿ ਹਾਲੇ ਵੀ ਬਹੁਤ ਅਜਿਹੀਆਂ ਗੱਡੀਆਂ ਸੜਕਾਂ ‘ਤੇ ਘੁੰਮਦੀਆਂ ਦਿਸ ਜਾਣਗੀਆਂ ਜਿੰਨ੍ਹਾਂ ਦੇ ਨੰਬਰ ਪੜ੍ਹ ਕੇ ਸ਼ਰਮ ਆਉਂਦੀ ਹੈ।
ਇਹ ਤਾਂ ਸਮਝ ਤੋਂ ਬਾਹਰ ਹੈ ਕਿ ਇਸ ਤਰ੍ਹਾਂ ਦੀਆਂ ਨੰਬਰ ਪਲੇਟਾਂ ਲੈ ਕੇ ਲੋਕ ਸਾਬਤ ਕੀ ਕਰਨਾ ਚਹੁੰਦੇ ਹਨ?

Real Estate