ਕਥਨ ਸ਼ੇਖ ਸਾਅਦੀ

1123

# ਸ਼ੇਖ਼ ਸਾਅਦੀ ਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਏਨੀ ਅਕਲ ਅਤੇ ਦਾਨਿਸ਼ਮੰਦੀ ਕਿਸ ਤੋਂ ਸਿੱਖੀ?
ਸ਼ੇਖ਼ ਸਾਅਦੀ ਨੇ ਕਿਹਾ “ਮੂਰਖਾਂ ਅਤੇ ਜਾਹਲਾਂ ਤੋਂ।”
“ਉਹ ਕਿਵੇਂ?”
“ਮੈਂ ਇਸ ਗੱਲ ਲਈ ਸੁਚੇਤ ਹੋ ਗਿਆ ਕਿ ਮੈਂ ਉਨ੍ਹਾਂ ਵਿਚ ਜਿਹੜੀ ਗੱਲ ਵੇਖਾਂ ਕਮ -ਕਮ ਮੇਰੇ ਵਿਚ ਨਾ ਹੋਵੇ।”

# ਜਿਸ ਵਿਅਕਤੀ ਕੋਲ ਤਾਕਤ ਹੈ ਪਰ ਬੁੱਧੀ ਨਹੀਂ ਉਹ ਕਮਜ਼ੋਰ ਕੋਲੋਂ ਵੀ ਹਾਰ ਸਕਦਾ ਹੈ ਅਤੇ ਜ਼ਲਾਲਤ ਦੀ ਮੌਤ ਮਰਦਾ ਹੈ।

# ਇਕ ਧਰਮਾਤਮਾ ਰੂਪੀ ਪੁਰਸ਼ ਨੇ ਇਕ ਬੱਚੇ ਨਾਲ ਮਖੌਲ ਕੀਤਾ ਤੇ ਹੱਸਿਆ।
ਇਹ ਗੱਲ ਆਮ ਲੋਕਾਂ ਵਿਚ ਫੈਲ ਗਈ।
ਲੋਕਾਂ ਨੇ ਧਰਮਾਤਮਾ ਨਾਲ ਇਸ ਚਰਚਾ ਸੰਬੰਧੀ ਜ਼ਿਕਰ ਛੇੜਿਆ।
ਧਰਮਾਤਮਾ ਨੇ ਕਿਹਾ ਕਿ ਜੇ ਮੈਂ ਬੱਚੇ ਨਾਲ ਮਖੌਲ ਕਰ ਕੇ ਗੁਨਾਹ ਕੀਤਾ ਹੈ ਤਾਂ ਤੁਸੀਂ ਚੁਗਲੀ ਕਰ ਕੇ ਕਿਹੜਾ ਪੁੰਨ ਖੱਟ ਲਿਆ ਹੈ?

# ਇੱਕ ਸੁੰਦਰ ਇਸਤਰੀ ਹੀਰਾ ਹੈ ਪਰ ਸਿਆਣੀ ਇਸਤਰੀ ਖ਼ਜ਼ਾਨਾ ਹੈ।

# ਮਰਦੁਮ ਰਾ ਮੇ ਸ਼ਨਾਸਦ ਅਜ਼, ਰਫਤਾਰੋ ਗੁਫਤਾਰੋ ਦਸਤਾਰ।
(ਆਦਮੀ ਦੀ ਪਛਾਣ ਚਾਲ, ਬੋਲ ਤੇ ਪੱਗ ਅਰਥਾਤ ਲਿਬਾਸ ਤੋਂ ਹੁੰਦੀ ਹੈ।)

# ਕਾਨੂੰਨ ਇੱਕ ਮੱਕੜੀ ਦਾ ਜਾਲਾ ਹੈ, ਜਿਸ ਵਿੱਚ ਛੋਟੇ-ਮੋਟੇ ਕੀੜੇ-ਮਕੌੜੇ ਤਾਂ ਫਸ ਜਾਂਦੇ ਹਨ ਪਰ ਹਾਥੀ ਤੋੜ ਕੇ ਨਿੱਕਲ ਜਾਂਦਾ ਹੈ।

# ਇਲਮ ਚੰਦਾਂ ਕਿ ਬੇਸ਼ਤਰ ਖਾਮੀ ਗਰਅਮਲ ਦਸਤੇ ਨੇਸਤ ਨਾਦਾਨੀ ।
ਨ ਮੁਹਰਤ ਬਵਦ ਨ ਦਾਨਿਸ਼ਮੰਦ ਚਾਰ ਪਾਏ ਬਠੌਏ ਕਿਤਾਬੇ ਚੰਦ ।
ਸ਼ੇਖ ਸਾਅਦੀ ਕਹਿੰਦੇ ਨੇ ਕਈ ਮਨੁੱਖ ਪੜ੍ਹ ਲਿਖ
ਲੈਂਦੇ ਨੇ ਵਿਦਵਾਨ ਬਣ ਜਾਂਦੇ ਨੇ…
ਜੇ ਉਸ ਗਿਆਨ ਨੂੰ ਅਮਲ ਵਿੱਚ ਨਹੀਂ ਲੈ ਕੇ ਆਉਂਦੇ
ਤਾਂ ਉਹ ਬੰਦਾ ਉਸ ਖੋਤੇ ਦੀ ਤਰ੍ਹਾਂ ਹੈ..ਜੋ ਸਾਰੀਆਂ
ਕਿਤਾਬਾਂ ਚੁੱਕ ਕੇ ਤੁਰਦਾ ਹੈ।
ਇੰਨਾ ਭਾਰ ਸਿਰ ‘ਤੇ ਚੁੱਕਣ ਨਾਲ ਉਹ ਕੋਈ ਪੰਡਤ ਜਾਂ ਮਹਾਂ ਗਿਆਨੀ ਨਹੀ ਬਣ ਗਿਆ।
ਫਰਕ ਸਿਰਫ ਏਨਾ ਹੈ..ਇੱਥੇ ਗਰੰਥਾਂ ਦਾ ਭਾਰ ਖੋਤੇ ਦੇ ਤਨ ‘ਤੇ ਲੱਦਿਆ ਹੋਇਆ ਹੈ ਤੇ ਮਨੁੱਖ ਆਪਣੇ ਦਿਮਾਗ ‘ਤੇ ਲੱਦ ਲੈਂਦਾ ਹੈ। ਸਿਰ ‘ਤੇ ਲੱਦਣ ਨਾਲ ਉਹ ਕੋਈ ਮਹਾਂ ਗਿਆਨੀ ਜਾਂ ਸੰਤ ਨਹੀਂ ਬਣ ਗਿਆ।

# ਡੱਡੂ ਭਾਵੇਂ ਸੋਨੇ ਦੀ ਇੱਟ ‘ਤੇ ਬੈਠਾ ਹੋਵੇ ਪਰ ਛਾਲ ਓਹਨੇ ਛੱਪੜ ‘ਚ ਹੀ ਮਾਰਨੀ ਹੈ।

# ਰੜੇ ਮੈਦਾਨ ਨਾਲੋਂ ਚਰਾਂਦ ਹਜ਼ਾਰ ਦਰਜੇ ਚੰਗੀ ਹੈ, ਪਰ ਇਹ ਗੱਲ ਆਪਣੇ ਹੱਥ ਨਹੀਂ।

# ਉਹ ਮੂਰਖ ਜੋ ਦਿਨੇ ਦੀਵਾ ਜਗਾਈ ਫਿਰਦਾ ਹੈ, ਰਾਤ ਨੂੰ ਪਛਤਾਵੇਗਾ ਕਿਉਂਕਿ ਰਾਤ ਨੂੰ ਉਸਦਾ ਤੇਲ ਮੁੱਕ ਜਾਵੇਗਾ।

# ਜਿਸ ਨਸੀਹਤ ਵਿੱਚ ਸੁਆਰਥ ਨਾ ਹੋਵੇ ਉਹ ਕੌੜੀ ਦਵਾਈ ਵਾਂਗ ਹੁੰਦੀ ਹੈ।

# ਜੇਕਰ ਮਨੁੱਖ ਪਰਉਪਕਾਰੀ ਨਹੀਂ ਹੈ, ਉਹਦੇ ਅਤੇ ਕੰਧ ਉੱਤੇ ਉਲੀਕੇ ਚਿੱਤਰ ਵਿੱਚ ਕੋਈ ਫਰਕ ਨਹੀਂ ਹੈ।

# ਉਸ ਮਾਂ ਬਾਪ ਅੱਗੇ ਕਦੇ ਜ਼ੁਬਾਨ ਨਾ ਲੜਾਓ , ਜਿਸਨੇ ਤੁਹਾਨੂੰ ਬੋਲਣਾ ਸਿਖਾਇਆ ਹੈ।

# ਸਹੁੰ ਖਾ ਕੇ ਆਖਣ ਦੀ ਕੀ ਲੋੜ ਹੈ ਕਿ ਸੋਨਾ ਖਰਾ ਹੈ ਕਸਵੱਟੀ ਆਪ ਹੀ ਨਿਰਣਾ ਕਰ ਦੇਵੇਗੀ।

# ਜੇ ਤੁਸੀਂ ਕਿਸੇ ਨਾਲ ਉਮਰ ਭਰ ਰਿਸ਼ਤਾ ਨਿਭਾਉਣਾ ਹੈ ਤਾਂ ਆਪਣੇ ਦਿਲ ‘ਚ ਇਕ ਕਬਰਿਸਤਾਨ ਜਰੂਰ ਬਣਵਾ ਲਉ, ਜਿਥੇ ਤੁਸੀਂ ਆਪਣੇ ਪਿਆਰੇ ਦੀਆਂ ਗਲਤੀਆਂ ਨੂੰ ਦਫ਼ਨਾ ਸਕੋ।

# ਉਹ ਮਨੁੱਖ ਸਚਮੁੱਚ ਬੁੱਧੀਮਾਨ ਹੈ ਜਿਹੜਾ ਗੁੱਸੇ ਦੀ ਹਾਲਤ ਵਿੱਚ ਵੀ ਕੋਈ ਗੱਲ ਮੂੰਹੋਂ ਨਹੀਂ ਕੱਢਦਾ।

# ਅਕਲ ਦਾ ਉਮਰ, ਅਹੁਦੇ ਅਤੇ ਅਮੀਰੀ ਨਾਲ ਕੋਈ ਸਬੰਧ ਨਹੀਂ ਹੁੰਦਾ।

Real Estate