“ਆਪੇ ਬਣੇ ਅਖੌਤੀ ਸੂਰਮੇਂ” ਨੇ ਲਈ ਫੋਟੋਗ੍ਰਾਫਰ ਦੀ ਜਾਨ

819

ਦਸੂਹਾ ਨੇੜਲੇ ਪਿੰਡ ਹਰਦੋਥਲਾਂ ’ਚ ਇੱਕ ਵਿਆਹ ਸਮਾਗਮ ਮੌਕੇ ਕੱਢੀ ਗਈ ਜਾਗੋ ਦੌਰਾਨ ਫੋਟੋਗ੍ਰਾਫਰ ਇੱਕ ਅਖੋਤੀ ਸੂਰਮੇਂ ਦੀ ਭੇਂਟ ਚੜ੍ਹ ਗਿਆ। ਪਿੰਡ ਹਰਦੋਥਲਾਂ ਵਿੱਚ ਲੜਕੀ ਦੇ ਵਿਆਹ ਸਮਾਗਮ ‘ਚ ਜਾਗੋ ਕੱਢੀ ਜਾ ਰਹੀ ਸੀ ਕਿ ਇਸ ਰਿਸ਼ਤੇਦਾਰ ਵੱਲੋਂ ਅਚਾਨਕ ਚਲਾਈ ਗਈ ਗੋਲੀ ਜਾਗੋ ਦੀ ਵੀਡੀਓ ਬਣਾ ਰਹੇ ਫੋਟੋਗ੍ਰਾਫਰ ਜਸਵਿੰਦਰ ਸਿੰਘ ਉਰਫ਼ ਜੱਸੀ (22) ਵਾਸੀ ਮਨਸੂਰਪੁਰ ਦੇ ਵੱਜੀ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਦਸੂਹਾ ਕੇਆਰ ਸ਼ਰਮਾ ਮੌਕੇ ’ਤੇ ਪਹੁੰਚ ਗਏ ਤੇ ਮੌਕੇ ਦਾ ਜਾਇਜ਼ਾ ਲੈ ਕੇ ਲਾਸ਼ ਨੂੰ ਸਿਵਲ ਹਸਪਤਾਲ ਦਸੂਹਾ ਪਹੁੰਚਾਇਆ। ਇਸ ਘਟਨਾ ਮਗਰੋਂ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਜ਼ਿਲ੍ਹਾ ਪੱਧਰੀ ਆਗੂਆਂ ਨੇ ਹਸਪਤਾਲ ਵਿੱਚ ਰੋਸ ਮੁਜ਼ਾਹਰਾ ਕੀਤਾ ਤੇ ਦੋਸ਼ੀਆਂ ਖ਼ਿਲਾਫ਼ ਢੁੱਕਵੀਂ ਕਾਰਵਾਈ ਦੀ ਮੰਗ ਕੀਤੀ।

Real Estate