ਅਖਰੋਟ ਖਾਓ ਤੰਦਰੁਸਤ ਰਹੋ

2386

ਡਾ  ਬਲਰਾਜ ਬੈਂਸ- ਡਾ ਕਰਮਜੀਤ ਕੌਰ ਬੈਂਸ, 

94630-38229,

ਨੈਚਰੋਪੈਥੀ ਕਲੀਨਿਕ, ਰਾਮਾ ਕਲੋਨੀ,

ਅਕਾਲਸਰ ਰੋਡ ਰਤਨ ਸਿਨੇਮਾ ਦੀ ਬੈਕ ਮੋਗਾ

ਅਖਰੋਟ ਵਿੱਚ ਅਜੇਹੇ ਤੱਤ ਪਾਏ ਜਾਂਦੇ ਹਨ ਜੋ ਛਾਤੀ ਕੈਂਸਰ, ਪ੍ਰੌਸਟੇਟ ਕੈਂਸਰ, ਦਮਾ, ਅਲਰਜੀ, ਸਰੀਰ ਦਰਦ, ਜਲਦੀ ਬੁਢਾਪੇ ਆਦਿ ਤੋਂ ਬਚਾਅ ਕਰਦੇ ਹਨ। ਵਾਲ ਝੜਨਾ, ਵਾਰ ਵਾਰ ਜ਼ੁਕਾਮ ਲੱਗਣਾ, ਹੱਥ ਪੈਰ ਸੌਣਾ, ਥਕਾਵਟ, ਚਿੜਚਿੜਾਪਨ, ਸ਼ਾਮ ਜਾਂ ਰਾਤ ਨੂੰ ਲੱਤਾਂ ਬਾਹਾਂ ਦਰਦ ਹੋਣਾ, ਕਮਜ਼ੋਰ ਯਾਦਾਸ਼ਤ, ਵਾਰ ਵਾਰ ਪਥਰੀ ਬਣਨਾ, ਸ਼ੂਗਰ ਦਾ ਵਿਗੜਨਾ, ਪੈਂਕਰੀਆਜ਼ ਦੀ ਸੋਜ਼, ਲਿਵਰ ਦਾ ਘੱਟ ਕੰਮ ਕਰਨਾ, ਨਰਵਸ ਸਿਸਟਮ ਦੀ ਕਮਜ਼ੋਰੀ, ਸ਼ੁਕਰਾਣੂੰ ਨੁਕਸਦਾਰ ਬਣਨਾ, ਕਣਕ ਅਲਰਜੀ, ਨਿਮੋਨੀਆ ਵਿਗੜਨਾ, ਖਾਰਿਸ਼ ਦਾ ਵਿਗੜਨਾ, ਵਾਰ ਵਾਰ ਟਾਇਫਾਇਡ ਹੋਣਾ, ਚਮੜੀ ਦਾ ਧੁੱਪ ਵਿਚ ਜਲਦੀ ਕਾਲੇ ਪੈਣਾ, ਲੜਕੀਆਂ ਦੇ ਅੰਦਰੂੰਨੀ ਅੰਗਾਂ ਦਾ ਸਹੀ ਤਰਾਂ ਵਿਕਾਸ ਨਾਂ ਹੋਣਾ, ਮਾਹਵਾਰੀ ਘੱਟ ਜਾਂ ਵੱਧ ਜਾਂ ਦਰਦ ਨਾਲ ਆਦਿ ਰੋਗਾਂ ਵਿੱਚ ਅਖਰੋਟ ਬਹੁਤ ਫਾਇਦਾ ਕਰਦੇ ਹਨ। ਇਹ ਰੋਜ਼ਾਨਾ ਦਿਨ ਵਿੱਚ ਦੋ ਤਿੰਨ ਵਾਰ ਇੱਕ ਦੋ ਅਖਰੋਟ ਕਰਕੇ ਖਾਏ ਜਾ ਸਕਦੇ ਹਨ। ਸਭ ਤੋਂ ਵਧੀਆ ਅਖਰੋਟ ਉਹ ਹੁੰਦੇ ਹਨ ਜੋ ਦੰਦਾਂ ਨਾਲ ਹੀ ਟੁੱਟ ਸਕਦੇ ਹੋਣ ਜਾਂ ਆਸਾਨੀ ਨਾਲ ਟੁੱਟ ਸਕਦੇ ਹੋਣ ਅਤੇ ਜੋ ਸਾਈਜ਼ ਚ ਵੱਡੇ ਹੋਣ। ਬਜ਼ੁਰਗ ਨੂੰ ਦਿਨ ਭਰ ਵਿੱਚ ਤਿੰਨ ਚਾਰ ਅਖਰੋਟ ਦਿੱਤੇ ਜਾ ਸਕਦੇ ਹਨ। ਇਸੇ ਤਰਾਂ ਗਰਭਵਤੀ ਔਰਤ ਨੂੰ ਵੀ ਪੰਜ ਛੇ ਅਖਰੋਟ ਪੂਰੇ ਦਿਨ ਚ ਖਾਣੇ ਚਾਹੀਦੇ ਹਨ। ਬੱਚਿਆਂ ਨੂੰ ਦਿਨ ਭਰ ਵਿੱਚ ਦੋ ਦੋ ਅਖਰੋਟ ਦੋ ਤਿੰਨ ਵਾਰ ਦਿੱਤੇ ਜਾ ਸਕਦੇ ਹਨ। ਜਦੋਂ ਮਾਂਹਵਾਰੀ ਸ਼ੁਰੂ ਹੋ ਜਾਏ ਉਦੋਂ ਤੋਂ ਹਰ ਸਾਲ ਸਰਦੀਆਂ ਦੇ ਸ਼ੁਰੂ ਵਿੱਚ ਹੀ ਹਰ ਲੜਕੀ ਨੂੰ ਦੋ ਚਾਰ ਅਖਰੋਟ ਰੋਜ਼ਾਨਾ ਖਾਣ ਨੂੰ ਦਿੱਤੇ ਜਾਣ ਤਾਂ ਉਹਦੇ ਅੰਦਰੂੰਨੀ ਅੰਗਾਂ ਦਾ ਵਿਕਾਸ ਚੰਗੀ ਤਰ੍ਹਾਂ ਹੁੰਦਾ ਹੈ । ਸਾਰੀ ਉਮਰ ਕਿਸੇ ਵੀ ਹਾਲਤ ਉਹਦੇ ਕੈਂਸਰ ਨਹੀੰ ਬਣਦਾ ਤੇ ਨਾਂ ਹੀ ਉਹ ਬੇਔਲਾਦ ਰਹੇ। ਇਸੇ ਤਰਾਂ ਜਿਹਨਾਂ ਬੱਚਿਆਂ ਨੂੰ ਹਰ ਸਰਦੀ ਅਖਰੋਟ ਖੁਆਏ ਜਾਣ ਉਹ ਜ਼ਿਆਦਾ ਕੱਦ ਕਾਠ ਵਾਲੇ, ਜ਼ਿਆਦਾ ਦਿਮਾਗੀ, ਜ਼ਿਆਦਾ ਮਿਹਣਤੀ ਹੁੰਦੇ ਹਨ ਤੇ ਅਜੇਹੇ ਬੱਚਿਆਂ ਨੂੰ ਇਨਫੈਕਸ਼ਨਜ਼ ਵੀ ਬਹੁਤ ਘੱਟ ਹੁੰਦੀ ਹੈ। ਅਖਰੋਟ ਹਮੇਸ਼ਾ ਬਹੁਤ ਹੌਲੀ ਹੌਲੀ ਚੰਗੀ ਤਰ੍ਹਾਂ ਚਬਾਅ ਕੇ ਹੀ ਖਾਣਾ ਚਾਹੀਦਾ ਹੈ। ਇਹਨਾਂ ਨੂੰ ਭਿਉਂ ਕੇ ਰੱਖਕੇ ਵੀ ਖਾਧਾ ਜਾ ਸਕਦਾ ਹੈ ਤੇ ਕਿਸੇ ਪੰਜੀਰੀ, ਪਿੰਨੀਆਂ, ਖੀਰ, ਦਲੀਆ ਆਦਿ ਚ ਵੀ ਮਿਲਾਏ ਜਾ ਸਕਦੇ ਹਨ।

Real Estate