ਲੋਕ ਸਭਾ ‘ਚ ਕਿਰਨ ਖੇਰ ਦੇ ਇਸ਼ਾਰੇ, ਵੀਡੀਓ ਵਾਇਰਲ

1159

ਫਿਲਮੀ ਅਦਾਕਾਰ ਤੇ ਸਿਆਸਤਦਾਨ, ਮੈਂਬਰ ਪਾਰਲੀਮੈਂਟ ਕਿਰਨ ਖੇਰ ਦੀ ਲੋਕ ਸਭਾ ਸਰਦ ਰੁੱਤ ਸੈਸ਼ਨ ਦੌਰਾਨ ਵੀਡੀੳ ਕਲਿੱਪ ਸਾਹਮਣੇ ਆਇਆ ਹੈ। ਇਹ ਵੀਡੀੳ ਉਸ ਸਮੇਂ ਕੈਪਚਰ ਹੋਇਆ ਜਦੋਂ ਮੰਗਲਵਾਰ ਨੂੰ ਲੋਕ ਸਭਾ ‘ਚ ਉੱਚ ਜਾਤੀ ਲਈ 10 ਪ੍ਰਤੀਸ਼ਤ ਰਿਜ਼ਰਵੇਸ਼ਨ ਦਾ ਬਿਲ ਪਾਸ ਕਰਨ ‘ਤੇ ਅਹਿਮ ਚਰਚਾ ਕੀਤੀ ਜਾ ਰਹੀ ਸੀ। ਪਰ ਇਸ ਬਹੁਤ ਹੀ ਜਰੂਰੀ ਚਰਚਾ ਦੌਰਾਨ ਚੰਡੀਗੜ੍ਹ ਤੋਂ ਭਾਜਪਾ ਮੈਂਬਰ ਪਾਰਲੀਮੈਂਟ ਕਿਰਨ ਖੇਰ ਆਪਣੇ ਸਾਹਮਣੇ ਬੈਠੇ ਕਿਸੇ ਮੈਂਬਰ ਪਾਰਲੀਮੈਂਟ ਨਾਲ ਵਿੰਗੇ ਟੇਢੇ ਮੂੰਹ ਬਣਾ ਕੇ ਇਸ਼ਾਰੇ ਕਰ ਰਹੇ ਸਨ। ਵੀਡੀੳ ਦੇਖ ਇੰਝ ਲੱਗ ਰਿਹਾ ਹੈ ਕਿ ਜਿਵੇਂ ਕਿਰਨ ਖੇਰ ਸਾਹਮਣੇ ਕਿਸੇ ਨੂੰ ਲਿਫਾਫੇ ‘ਚੋਂ ਸਾੜ੍ਹੀ ਕੱਢ ਕੇ ਦਿਖਾ ਰਹੇ ਹੋਣ।ਖੇਰ ਦੀ ਇਹ ਵੀਡੀੳ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਕਾਫੀ ਲੋਕ ਖੇਰ ਨੂੰ ਇਸ ਹਰਕਤ ਕਾਰਨ ਨਿੰਦ ਰਹੇ ਹਨ ਕਿ ਜਦੋਂ ਲੋਕ ਸਭਾ ‘ਚ ਇੰਨੀ ਜਰੂਰੀ ਚਰਚਾ ਹੋ ਰਹੀ ਹੈ ਤਾਂ ਕਿਰਨ ਖੇਰ ਮਸਤੀ ਕਰ ਰਹੇ ਹਨ।

ਵੀਡੀੳ ਦੇਖਣ ਲਈ ਹੇਠ ਲਿੰਕ ‘ਤੇ ਕਲਿੱਕ ਕਰੋ , ਵੀਡੀੳ ‘ਚ ਕਿਰਨ ਖੇਰ 5: 17 ਮਿੰਟ ‘ਤੇ ਹਰਕਤਾਂ ਕਰਦੇ ਦੇਖੇ ਜਾ ਸਕਦੇ ਹਨ।

Real Estate