ਅਯੁੱਧਿਆ ਵਿਵਾਦ – ਅੱਜ ਤੋਂ 5 ਜੱਜਾਂ ਦਾ ਬੈਂਚ ਰੋਜ਼ਾਨਾ ਕਰੇਗਾ ਸੁਣਵਾਈ , ਛੇਤੀ ਵੱਡੇ ਫੈਸਲੇ ਦੀ ਉਮੀਦ

1193

ਅਯੁੱਧਿਆ ਵਿਵਾਦ ਉਪਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਅਗਵਾਈ ਵਾਲੀ ਪੰਜ ਮੈਂਬਰੀ ਕਮੇਟੀ ਅੱਜ ਤੋਂ ਸੁਣਵਾਈ ਕਰੇਗੀ । ਇਲਾਹਾਬਾਦ ਹਾਈਕੋਰਟ ਦੇ ਸਿਤੰਬਰ 2010 ਦੇ ਫੈਸਲੇ ਦੇ ਖਿਲਾਫ਼ ਦਾਇਰ 14 ਅਪੀਲਾਂ ਉਪਰ ਇਹ ਸੁਣਵਾਈ ਹੋਣੀ ਹੈ। ਅਦਾਲਤ ਇਹ ਵੀ ਤਹਿ ਕਰੇਗੀ ਕਿ ਇਸ ਮਾਮਲੇ ਵਿੱਚ ਜਲਦੀ ਅਤੇ ਲਗਾਤਾਰ ਸੁਣਵਾਈ ਹੋਣੀ ਚਾਹੀਦੀ ਹੈ।
ਵਕੀਲ ਹਰਿਨਾਥ ਰਾਮ ਨੇ ਨਵੰਬਰ ਵਿੱਚ ਜਨਹਿਤ ਪਟੀਸ਼ਨ ਪਾ ਕੇ ਸੁਣਵਾਈ ਲਗਾਤਾਰ ਕਰ ਦੀ ਮੰਗ ਕੀਤੀ ਸੀ ।
ਪਹਿਲਾਂ ਇਸ ਮਾਮਲੇ ਦੀ ਸੁਣਵਾਈ ਸਾਬਕਾ ਚੀਫ ਜਸਟਿਸ ਦੀਪਕ ਮਿਸਰਾ ਦੀ ਅਗਵਾਈ ਵਾਲਾ ਤਿੰਨ ਮੈਂਬਰੀ ਬੈਂਚ ਕਰ ਰਿਹਾ ਸੀ । 2 ਅਕਤੂਬਰ ਨੂੰ ਉਸਦੇ ਸੇਵਾਮੁਕਤ ਹੋਣ ਤੋਂ ਬਾਅਦ ਇਸ ਕੇਸ ਨੂੰ ਮੁੱਖ ਜੱਜ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਲਈ ਸੂਚੀਬੁੱਧ ਕੀਤਾ ਸੀ । ਇਸ ਬੈਂਚ ਨੇ 4 ਜਨਵਰੀ ਨੂੰ ਕੇਸ ਦੀ ਸੁਣਵਾਈ 10 ਜਨਵਰੀ ਲਈ ਨਿਰਧਾਰਿਤ ਕੀਤੀ ਸੀ ।
ਲੋਕ ਸਭਾ ਚੋਣਾ ਦੇ ਨੇੜੇ ਆਉਂਦੇ ਸਾਰ ਹੀ ਦੇਸ਼ ਵਿੱਚ ਰਾਮ ਮੰਦਰ ਦੇ ਮੁੱਦੇ ‘ਤੇ ਰਾਜਨੀਤੀ ਗਰਮਾ ਗਈ ਹੈ।

Real Estate