ਸਿੱਧੂ ਦੀ ਸਕਿਉਰਿਟੀ ਜ਼ੈੱਡ ਤੋਂ ਜ਼ੈੱਡ ਪਲੱਸ ਕਰਨ ਦੀ ਮੰਗ

1002

ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਵਧਾਉਣ ਲਈ ਪੰਜਾਬ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖ ਮੰਗ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਸਿੱਧੂ ਦੀ ਪਹਿਲਾਂ ਹੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਸਿੱਧੂ ਦੇ ਸਕਿਉਰਿਟੀ ਗਾਰਡਾਂ ਦੀ ਗਿਣਤੀ 12 ਤੋਂ 24 ਕਰ ਦਿੱਤੀ ਹੈ। ਤੇ ਨਾਲ ਹੀ ਸਿੱਧੂ ਦੇ ਘਰ ਦੀ ਵੀ ਸੁਰੱਖਿਆ ਵਧਾਈ ਗਈ ਹੈ।
ਕੇਂਦਰ ਨੂੰ ਲਿਖੀ ਚਿੱਠੀ ‘ਚ ਸਾਫ ਤੌਰ ‘ਤੇ ਲਿਖਿਆ ਗਿਆ ਹੈ ਕਿ ਸਿੱਧੂ ਦੇ ਪੰਜਾਬ ‘ਚ ਵਿਰੋਧੀ ਪਾਰਟੀਆਂ ਨਾਲ ਕਾਫੀ ਤਲਖੀ ਸਬੰਧ ਹਨ। ਸਾਲ 2018 ‘ਚ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਨੇ ਸਿੱਧੁ ਨੂੰ ਧਮਕੀ ਦਿੱਤੀ ਸੀ ਕਿਉਂਕਿ ਸਿੱਧੂ ਨੇ ਡੇਰਾ ਮੁਖੀ ਖਿਲਾਫ ਬੋਲਿਆ ਸੀ। ਨਵਜੋਤ ਸਿੱਧੂ ਜਦੋਂ ਤੋਂ ਪਾਕਿਸਤਾਨ ਗਏ ਹਨ ਤੇ ਉਨ੍ਹਾਂ ਦੀ ਪਾਕਿ ਫੌਜ ਮੁਖੀ ਨਾਲ ਜੱਫੀ ਵਿਵਾਦ ਭਖਿਆ ਸੀ, ਉਦੋਂ ਤੋਂ ਸਿੱਧੂ ਨੂੰ ਖਤਰਾ ਹੋਰ ਵੀ ਵਧ ਗਿਆ ਹੈ। ਹਾਲ ਹੀ ਵਿਚ ਸਿੱਧੂ ਨੂੰ ਹਿੰਦੂ ਯੁਵਾ ਵਾਹਿਨੀ, ਯੂਪੀ ਅਧਰਿਤ ਗਰੁੱਪ ਵੱਲੋਂ ਧਮਕੀ ਮਿਲ ਚੁੱਕੀ ਹੈ। ਹਾਲਾਂਕਿ ਇਸ ਗਰੁੱਪ ਨੇ ਸਿੱਧੂ ਨੂੰ ਮਾਰਨ ਤੱਕ ਦੀ ਧਮਕੀ ਵੀ ਦਿੱਤੀ ਸੀ। ਪੰਜਾਬ ਸਰਕਾਰ ਨੇ ਕੇਂਦਰ ਨੂੰ ਲਿਖਿਆ ਕਿ ਸਿੱਧੂ ਹਾਲ ਹੀ ‘ਚ ਕਾਂਗਰਸ ਦੇ ਸਟਾਰ ਪ੍ਰਚਾਰਕ ਰਹੇ ਸਨ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਵੀ ਉਹ ਇਸੇ ਤਰ੍ਹਾਂ ਕੰਪੇਨ ਜਾਰੀ ਰੱਖ ਸਕਦੇ ਹਨ ਤੇ ਜਿਸ ਲਈ ਉਨ੍ਹਾਂ ਨੂੰ ਪੂਰੇ ਦੇਸ਼ ‘ਚ ਵੱਖ ਵੱਖ ਥਾਵਾਂ ‘ਤੇ ਜਾਣਾ ਪਵੇਗਾ।ਸੂਬਾ ਸਰਕਾਰ ਅਨੁਸਾਰ ਇਸ ਵਕਤ ਸਿੱਧੂ ਕੋਲ ਪੰਜਾਬ ‘ਚ ਜ਼ੈੱਡ ਪਲੱਸ ਸਕਿਉਰਿਟੀ ਹੈ। ਸਿੱਧੂ ‘ਤੇ ਵਧਦੇ ਖਤਰੇ ਨੂੰ ਭਾਪਦਿਆਂ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਕੋਲ ਸਿਫਾਰਿਸ਼ ਕੀਤੀ ਹੈ ਕਿ ਨਵਜੋਤ ਸਿੱਧੂ ਨੂੰ ਸੀਏਪੀਐਫ ਸੁਰੱਖਿਆ ਕਵਰ ਦੇਣ ਦੀ ਮੰਗ ਕੀਤੀ ਹੈ ।

Real Estate