ਰਾਹੁਲ ਗਾਂਧੀ ਨੇ ਚੇਅਰਮੈਨੀਆਂ ਵੰਡਣ ਲਈ ਦਿੱਤੀ ਹਰੀ ਝੰਡੀ ?

845

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਪੰਜਾਬ ਵਿਚਲੇ ਹੇਠਲੀ ਕਤਾਰ ਦੇ ਆਗੂਆਂ ਨੂੰ ਬੋਰਡਾਂ, ਨਿਗਮਾਂ, ਮਾਰਕੀਟ ਕਮੇਟੀਆਂ ਆਦਿ ਦੇ ਚੇਅਰਮੈਨ, ਉਪ ਚੇਅਰਮੈਨ ਅਤੇ ਮੈਂਬਰ ਲਗਾਉਣ ਲਈ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਹਰੀ ਝੰਡੀ ਦੇ ਦਿੱਤੀ ਹੈ । ਖ਼ਬਰਾਂ ਅਨੁਸਾਰ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਸਭ ਤੋਂ ਪਹਿਲਾਂ ਪਾਰਟੀ ਵਰਕਰਾਂ ਨੂੰ ਐਡਜਸਟ ਕੀਤਾ ਜਾਵੇ ਤੇ ਉਨ੍ਹਾਂ ਦੀਆਂ ਜਲਦੀ ਤਜਵੀਜ਼ਾਂ ਤਿਆਰ ਕਰ ਕੇ ਹਾਈਕਮਾਂਡ ਨੂੰ ਭੇਜੋ ਤੇ ਪ੍ਰਵਾਨਗੀ ਲੈ ਕੇ ਐਡਜਸਟ ਕਰੋ। ਸੂਬੇ ਵਿਚ ਸਰਕਾਰ ਬਣਿਆਂ ਤਕਰੀਬਨ ਦੋ ਸਾਲ ਹੋ ਚਲੇ ਹਨ ਪਰ ਅਜੇ ਤਕ ਪਾਰਟੀ ਵਰਕਰ ਐਡਜਸਟ ਨਹੀਂ ਕੀਤੇ ਗਏ ਤੇ ਇਸ ਲਈ ਪਹਿਲਾਂ ਉਨ੍ਹਾਂ ਵੱਲ ਧਿਆਨ ਦਿਓ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਣ ਤੇ ਵੱਖ ਵੱਖ ਕਮੇਟੀਆਂ ਜਿਨਾਂ ਵਿਚ ਚੋਣ ਪ੍ਰਚਾਰ ਕਮੇਟੀ, ਉਮੀਦਵਾਰ ਦੀ ਚੋਣ ਬਾਰੇ ਕਮੇਟੀਆਂ ਗਠਿਤ ਕੀਤੀਆਂ ਜਾਣ ਤੇ ਉਮੀਦਵਾਰਾਂ ਦੇ ਸੰਭਾਵੀ ਨਾਵਾਂ ਦੇ ਪੈਨਲ ਤਿਆਰ ਕੀਤੇ ਜਾਣ।
ਇਸ ਫੈਸਲੇ ਨਾਲ ਵਿਧਾਇਕਾਂ ਨੂੰ ਚੇਅਰਮੈਨ ਲਾਉਣ ਦਾ ਕੰਮ ਇਕ ਵਾਰ ਮੁੜ ਅੱਗੇ ਪੈ ਗਿਆ ਜਾਪਦਾ ਹੈ। ਇਸ ਮੰਤਵ ਲਈ ਪੰਜਾਬ ਸਰਕਾਰ ਨੇ ਐਕਟ ਵਿਚ ਸੋਧ ਪਾਸ ਕਰਵਾ ਕੇ ਨਵਾਂ ਐਕਟ ਬਣਾ ਲਿਆ ਹੈ ਪਰ ਮਾਮਲਾ ਹੋਰ ਲਟਕਣ ਦੀ ਸੰਭਾਵਨਾ ਹੈ।

Real Estate