ਮਨਮੋਹਨ ਸਿੰਘ ਬਾਰੇ ਵਿਵਾਦਤ ਫਿਲਮ ਬਣਾਉਣ ਦੇ ਮਾਮਲੇ ‘ਚ ਅਨੂਪਮ ਖੇਰ ਸਮੇਤ 14 ਲੋਕਾਂ ‘ਤੇ ਮਾਮਲਾ ਦਰਜ ਕਰਨ ਦੇ ਹੁਕਮ

1002

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਜੀਵਨ ‘ਤੇ ਬਣੀ ਫ਼ਿਲਮ ‘ਦਿ ਐਕਸੀਡੈਂਟਲ’ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ‘ਚ ਘਿਰ ਗਈ ਹੈ। ਬਿਹਾਰ ਦੇ ਮੁਜ਼ੱਫਰਪੁਰ ਦੀ ਇੱਕ ਸਥਾਨਕ ਅਦਾਲਤ ਨੇ ਅਭਿਨੇਤਾ ਅਨੁਪਮ ਖੇਰ ਅਤੇ 13 ਹੋਰ ਲੋਕਾਂ ਖਿਲਾਫ਼ ਮੁਕੱਦਮਾ ਦਰਜ ਕਰਨ ਦਾ ਆਦੇਸ਼ ਦਿੱਤਾ ਹੈ। ਅਦਾਲਤ ਨੇ ਇਹ ਆਦੇਸ਼ ਵਕੀਲ ਸੁਧੀਰ ਓਝ ਦੀ ਇੱਕ ਪਟੀਸ਼ਨ ‘ਤੇ ਸੁਣਵਾਈ ਤੋਂ ਬਾਅਦ ਦਿੱਤਾ, ਜੋ ਫ਼ਿਲਮ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਖਿਲਾਫ਼ ਦਾਖ਼ਲ ਕੀਤੀ ਗਈ ਸੀ। ਵਕੀਲ ਸੁਧੀਰ ਓਝ ਦੁਆਰਾ ਦਾਖ਼ਲ ਪਟੀਸ਼ਨ ‘ਚ ਇਸ ਫ਼ਿਲਮ ਦੇ ਰਿਲੀਜ਼ ‘ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ। ਸੁਧੀਰ ਓਝ ਦੀ ਪਟੀਸ਼ਨ ‘ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਦੇਸ਼ ਦੇ ਹੋਰ ਨੇਤਾਵਾਂ ਦੇ ਚਰਿੱਤਰ ਖਰਾਬ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਗਿਆ ਸੀ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਯੂ ਪੀ ਏ ਸਰਕਾਰ ‘ਤੇ ਬਣੀ ਫ਼ਿਲਮ ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ ਦਾ ਟ੍ਰੇਲਰ ਲਾਂਚ ਦੇ ਨਾਲ ਹੀ ਵਿਵਾਦਾਂ ‘ਚ ਆ ਗਈ ਸੀ।
ਇਹ ਫ਼ਿਲਮ 11 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਕਾਂਗਰਸ ਇਸ ਫ਼ਿਲਮ ਦਾ ਵਿਰੋਧ ਕਰ ਰਹੀ ਹੈ। ਕਾਂਗਰਸ ਦਾ ਦੋਸ਼ ਹੈ ਕਿ ਇਹ ਸਭ ਭਾਜਪਾ ਦੇ ਇਸ਼ਾਰੇ ‘ਤੇ ਕੀਤਾ ਜਾ ਰਿਹਾ ਹੈ, ਜਦਕਿ ਅਭਿਨੇਤਾ ਅਨੁਪਮ ਖੇਰ ਦਾ ਕਹਿਣਾ ਹੈ ਕਿ ਫ਼ਿਲਮ ਦਾ ਵਿਰੋਧ ਕਰਨ ਦਾ ਕੋਈ ਕਾਰਨ ਨਹੀਂ ਹੈ।

Real Estate