ਭਾਬੀ ਦੇ ਸੁਰਮੇ ਨੇ ਲਾੜੇ ਦੀ ਕੱਢੀ ਅੱਖ

2625

ਬਟਾਲਾ ਦੇ ਪ੍ਰੇਮ ਨਗਰ ਵਿਖੇ ਇੱਕ ਲਾੜੇ ਪ੍ਰਦੀਪ ਕੁਮਾਰ ਪੁੱਤਰ ਮਦਨ ਲਾਲ ਵਾਸੀ ਅਹਿਮਦਾਬਾਦ ਨੂੰ ਉਸ ਦੀ ਭਾਬੀ ਵੱਲੋਂ ਪਾਇਆ ਜਾਣ ਵਾਲਾ ਸੁਰਮਾ ਇੰਨਾ ਮਹਿੰਗਾ ਪਿਆ ਕਿ ਉਸ ਦੀ ਇਕ ਅੱਖ ਚਲੀ ਗਈ । ਜਦੋਂ ਬਰਾਤ ਦੀ ਰਵਾਨਗੀ ਸਮੇਂ ਉਕਤ ਲਾੜੇ ਦੀ ਭਾਬੀ ਦੀਪਿਕਾ ਸ਼ਰਮਾ ਘੋੜੀ ’ਤੇ ਸਵਾਰ ਲਾੜੇ ਦੀ ਅੱਖ ਵਿੱਚ ਸੁਰਮਾ ਪਾ ਰਹੀ ਸੀ ਤਾਂ ਅਚਾਨਕ ਘੋੜੀ ਬੇਕਾਬੂ ਹੋ ਕੇ ਭੜਕ ਗਈ ਜਿਸ ਕਰਕੇ ਸੁਰਮੇ ਵਾਲੀ ਸਲਾਈ ਲਾੜੇ ਪ੍ਰਦੀਪ ਦੀ ਅੱਖ ਵਿੱਚ ਧੱਸ ਗਈ ਤੇ ਖ਼ੂਨ ਦਾ ਫ਼ੁਹਾਰਾ ਛੁੱਟ ਪੈਣ ’ਤੇ ਸਾਰਾ ਖ਼ੁਸ਼ੀ ਦਾ ਮਾਹੌਲ ਇੱਕਦਮ ਗ਼ਮੀ ਵਿੱਚ ਤਬਦੀਲ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਲਾੜੇ ਨੂੰ ਤੁਰੰਤ ਅੱਖਾਂ ਦੇ ਮਾਹਿਰ ਡਾਕਟਰ ਕੋਲ ਪਹੁੰਚਾਇਆ ਜਿਨ੍ਹਾਂ ਨੇ ਜਾਂਚ ਕਰਨ ਅਤੇ ਡਾਕਟਰੀ ਮਦਦ ਦੇਣ ਤੋਂ ਬਾਅਦ ਦੱਸਿਆ ਕਿ ਉਸ ਦੀ ਖੱਬੀ ਅੱਖ ਹੁਣ ਸਦਾ ਲਈ ਨਕਾਰਾ ਹੋ ਗਈ ਹੈ ।

Real Estate