ਗੁਰਪੁਰਬ ਤੇ ਲੋਹੜੀ ਮਾਘੀ ਮੌਕੇ “ਮੇਰੇ ਦਸ਼ਮੇਸ ਗੁਰ “ ਮਿਊਜ਼ਿਕ ਵੀਡਿਓ ਕਨੇਡਾ ਵਿੱਚ ਰਿਲੀਜ

1976

ਟੋਰਾਂਟੋ -ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਤੇ ਲੋਹੜੀ ,ਮਾਘੀ ਦੇ ਮੌਕੇ ਸਮੇ ਕਨੇਡਾ ਦੇ ਸ਼ਹਿਰ ਬਰੈਪਟਨ ਨਾਰਥ ਤੋ ਮੈਂਬਰ ਪਾਰਲੀਮੈਂਟ ਬੀਬੀ ਰੂਬੀ ਸਹੋਤਾ ਵੱਲੋਂ ਕਨੇਡਾ ਵਿੱਚ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਕਲਾਕਾਰ ਬਲਜਿੰਦਰ ਸੇਖਾ ਦੀ ਆਵਾਜ਼ ਵਿੱਚ ਗਾਈ ਤੇ ਮਹਾਂ ਕਵੀ ਬਾਬੂ ਰਜਬ ਅਲੀ ਖਾਨ ਸਾਹੋਕੇ ਦੁਆਰਾ ਸਾਹਿਬ ਸ੍ਰੀ ਗੇਬਿੰਦ ਸਿੰਘ ਜੀ ਉਪਮਾ ਵਿੱਚ ਲਿਖੀ ਗਈ ਨਿਵੇਕਲੀ ਕਵੀਸ਼ਰੀ “ ਮੇਰੇ ਦਸਮੇਸ਼ ਗੁਰ “ ਦਾ ਪੋਸਟਰ ਰਿਲੀਜ ਕੀਤਾ ।ਸਾਡੇ ਨਾਲ ਗੱਲ ਬਾਤ ਕਰਦੇ ਹੋਏ ਬਲਜਿੰਦਰ ਸੇਖਾ ਨੇ ਦੱਸਿਆ ਕਿ ਇਸ ਸਾਲ ਜਦ ਕਰਤਾਰਪੁਰ ਸਾਹਿਬ ਦੇ ਲਾਂਘੇ ਖੁੱਲਣ ਜਾ ਰਹੇ ਹਨ ਤਾਂ ਇਸ ਮੌਕੇ ਤੇ ਦੁਨੀਆ ਦੇ ਸ਼ਾਂਤੀ ਪਸੰਦ ਦੇਸ ਕਨੇਡਾ ਦੇ ਨਾਗਰਿਕ ਤੇ ਕਲਾਕਾਰ ਹੋਣ ਦੇ ਨਾਤੇ ਉਹਨਾਂ ਨੇ ਮਹਾਂ ਕਵੀ ਬਾਬੂ ਰਜਬ ਅਲੀ ਖਾਨ ਸਾਹੋਕੇ ਦੀ ਰਚਨਾ ਪੇਸ ਕੀਤੀ ਹੈ ਯਾਦ ਰਹੇ ਇਸਦੇ ਲੇਖਕ ਬਾਬੂ ਰਜਬ ਅਲੀ ਜੀ ਨੂੰ ਸੰਨ ਸੰਤਾਲੀ ਦੀ ਵੰਡ ਸਮੇਂ ਭਾਰਤ ਛੱਡਣਾ ਪਿਆਂ ਸੀ ।ਇਸਦਾ ਸੰਗੀਤ ਰਣਜੀਤ ਸਿੰਘ ਗਿੱਲ ਸਾਰੰਗ ਸਟੂਡੀਓ ਬਰਨਾਲਾ ਵੀਡਿਓ ਗੁਰਲਵਲੀਨ ਸਿੰਘ ਗਿੱਲ ਦੁਆਰਾ ਕੀਤਾ ਗਿਆ ਹੈ ।ਪ੍ਰਸਿੱਧ ਕੰਪਨੀ ਅਮਰ ਆਡੀਓ ਵੱਲੋਂ ਬਾਬਾ ਜੀ ਇੰਟਰਪਾਂਈਜਜ ਦੇ ਸਹਿਯੋਗ ਨਾਲ ਨਿਰਸੁਆਰਥ ਪੰਜਾਬੀ ਬੋਲੀ ਦੀ ਸੇਵਾ ਵਜੋਂ ਦੁਨੀਆ ਭਰ ਵਿੱਚ ਰਿਲੀਜ ਕੀਤਾ ਗਿਆ ਹੈ ।ਇਸ ਪ੍ਰੋਜੇਕਟ ਵਿੱਚ ਕਨੇਡਾ ਦੇ ਪ੍ਰਸਿੱਧ ਗਾਇਕ ਹੈਰੀ ਸੰਧੂ ,ਵੀਡੀਓਗ੍ਰਾਫਿਰ ਨਿਰਲੇਪ ਗਿੱਲ ,ਹਮਰਾਜ ਗਿੱਲ ਤੋ ਕਨੇਡਾ ਦੇ ਸਾਰੇ ਮੀਡੀਏ ਨੇ ਭਰਪੂਰ ਸਹਿਯੋਗ ਦਿੱਤਾ ਹੈ ।ਇਸ ਕਾਵਿਸ਼ਰੀ ਦੀ ਕਨੇਡਾ ਅਮਰੀਕਾ ਸਾਰੇ ਭਰਪੂਰ ਪ੍ਰਸੰਸਾ ਹੋ ਰਹੀ ਹੈ ।ਪਾਿਕਸਤਾਨ ਵਿੱਚ ਵਸਦੇ ਬਾਬੂ ਰਜਬ ਅਲੀ ਖਾਨ ਦੀ ਪੋਤਰੀ ਬੀਬੀ ਰੇਹਾਨਾ ਬੇਗਮ ਨੇ ਪਰੀਵਾਰ ਦੀ ਤਰਫੋ ਸਾਰੀ ਟੀਮ ਨੂੰ ਵਧਾਈ ਦਿੱਤੀ ਹੈ ।

Real Estate