CBI ਵਿਵਾਦ ਤੇ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਦਾ ਝਟਕਾ

997

ਸੁਪਰੀਮ ਕੋਰਟ ਨੇ ਅੱਜ ਸੀ। ਬੀ। ਆਈ। ਵਿਚਲੇ ਚੱਲ ਰਹੇ ਵਿਵਾਦ ‘ਤੇ ਕੇਂਦਰ ਸਰਕਾਰ ਨੂੰ ਝਟਕਾ ਦਿੰਦਿਆਂ ਸੀ। ਬੀ। ਆਈ। ਡਾਇਰੈਕਟਰ ਅਲੋਕ ਵਰਮਾ ਨੂੰ ਛੁੱਟੀ ‘ਤੇ ਭੇਜਣ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ। ਕੋਰਟ ਨੇ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਦੇ ਫ਼ੈਸਲੇ ਨੂੰ ਪਲਟਦਿਆਂ ਫ਼ੈਸਲੇ ਨੂੰ ਰੱਦ ਕੀਤਾ ਹੈ।ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ‘ਚ ਕਿਹਾ ਕਿ ਆਲੋਕ ਵਰਮਾ ਨੂੰ ਹਟਾਉਣ ਤੋਂ ਪਹਿਲਾਂ ਚੋਣ ਕਮੇਟੀ ਤੋਂ ਸਹਿਮਤੀ ਲੈਣੀ ਚਾਹੀਦੀ ਸੀ। ਜਿਸ ਤਰ੍ਹਾਂ ਸੀ। ਵੀ। ਸੀ। ਨੇ ਆਲੋਕ ਵਰਮਾ ਨੂੰ ਹਟਾਇਆ, ਉਹ ਅਸੰਵਿਧਾਨਿਕ ਸੀ। ਕੋਰਟ ਦੇ ਫੈਸਲੇ ਅਨੁਸਾਰ ਆਲੋਕ ਵਰਮਾ ਸੀ। ਬੀ। ਆਈ। ਦੇ ਨਿਰਦੇਸ਼ਕ ਬਣੇ ਰਹਿਣਗੇ। ਪਰ ਆਲੋਕ ਵਰਮਾ ਕੋਈ ਵੀ ਨੀਤੀਗਤ ਫ਼ੈਸਲਾ ਨਹੀਂ ਲੈਣਗੇ।
ਸੁਣਾਏ ਫ਼ੈਸਲੇ ‘ਤੇ ਬੋਲਦਿਆਂ ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਉਹ ਕਿਸੇ ਵਿਅਕਤੀ ਦੇ ਵਿਰੁੱਧ ਨਹੀਂ ਹਨ। ਖੜਗੇ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਨ ਅਤੇ ਇਹ ਕੇਂਦਰ ਸਰਕਾਰ ਲਈ ਸਬਕ ਹੈ। ਉਨ੍ਹਾਂ ਕਿਹਾ, ”ਅੱਜ ਤੁਸੀਂ ਇਨ੍ਹਾਂ ਏਜੰਸੀਆਂ ਨੂੰ ਲੋਕਾਂ ‘ਤੇ ਦਬਾਅ ਪਾਉਣ ਲਈ ਵਰਤੋਗੇ, ਕੱਲ੍ਹ ਕੋਈ ਹੋਰ ਕਰੇਗਾ। ਫਿਰ ਲੋਕਤੰਤਰ ਦਾ ਕੀ ਹੋਵੇਗਾ?”

Real Estate