ਪ੍ਰਕਾਸ ਸਿੰਘ ਬਾਦਲ ਨੇ 17 ਸਾਲ ਜੇਲ੍ਹ ਕੱਟੀ ਜਾਂ ਸਿਰਫ 110 ਦਿਨ

1095

 ਬਲਤੇਜ ਪੰਨੂੰ
ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਪੰਜਾਬੀਆਂ ਨੂੰ ਪੰਥ ਦੀ ਸਿਆਸਤ ਦਾ ਵਾਸਤਾ ਦੇ ਕੇ ਪੰਜ ਵਾਰ ਮੁੱਖ ਮੰਤਰੀ ਬਣੇ ਤੇ ਇਹ ਅੱਜ ਵੀ ਕਹਿੰਦੇ ਹਨ ਕਿ ਉਨ੍ਹਾਂ ਨੇ ਪੰਥ ਖਾਤਿਰ 17 ਸਾਲ ਜੇਲ੍ਹ ਕੱਟੀ ਹੈ। ਆਰਟੀਆਈ ਰਾਹੀਂ ਨਿਕਲੀ ਜਾਣਕਾਰੀ ਦੇ ਅੰਕੜੇ ਨਿਵੇਕਲੇ ਹਨ,   ਕੇਂਦਰੀ ਜੇਲ੍ਹ ਫਿਰੋਜ਼ਪੁਰ 10 ਜੁਲਾਈ 1975 ਤੋਂ 11 ਜੁਲਾਈ 1975 ਜੁਰਮ ਅਮਨ ਸ਼ਾਂਤੀ ਭੰਗ ਕਰਨ (107/151 ਕੋਤਵਾਲੀ ਅੰਮ੍ਰਿਤਸਰ)

ਲੁਧਿਆਣਾ ਜੇਲ੍ਹ 5 ਅਗਸਤ 1982 ਤੋਂ 16 ਅਕਤੂਬਰ 1982 ਤੱਕ 73 ਦਿਨ ਜੁਰਮ ਅਮਨ ਸ਼ਾਂਤੀ ਭੰਗ ਕਰਨਾ ਧਾਰਾ 107/151

ਲੁਧਿਆਣਾ ਜੇਲ੍ਹ 28 ਅਗਸਤ 1992 ਤੋਂ ਸਿਤੰਬਰ 1992 ਤੱਕ 5 ਦਿਨ ਜੁਰਮ ਅਮਨ ਸ਼ਾਂਤੀ ਭੰਗ ਕਰਨ 107/151 ਲੁਧਿਆਣਾ ਜੇਲ੍ਹ

5/6 ਜਨਵਰੀ 1993 ਤੋਂ 13 ਜਨਵਰੀ 1993 ਤੱਕ 9 ਦਿਨ ਜੁਰਮ ਅਮਨ ਸ਼ਾਂਤੀ ਭੰਗ ਕਰਨਾ ਧਾਰਾ 107/151 ਕੇਂਦਰੀ ਜੇਲ੍ਹ

ਫਰੀਦਕੋਟ 21 ਅਕਤੂਬਰ 1993 ਤੋਂ 25 ਅਕਤੂਬਰ 1993 ਤੱਕ 5 ਦਿਨ ਜੁਰਮ ਅਮਨ ਸ਼ਾਂਤੀ ਭੰਗ ਕਰਨਾ ਧਾਰਾ 107/151

ਸਬ ਜੇਲ੍ਹ ਪਠਾਨਕੋਟ 26 ਅਕਤੂਬਰ 1993 ਤੋਂ 1 ਨਵੰਬਰ 1993 ਤੱਕ 7 ਦਿਨ ਜੁਰਮ ਅਮਨ ਸ਼ਾਂਤੀ ਭੰਗ ਕਰਨਾ ਧਾਰਾ 107/151

ਕੇਂਦਰੀ ਜੇਲ੍ਹ ਪਟਿਆਲਾ 1 ਦਿਸੰਬਰ 2003 ਤੋਂ 10 ਦਿਸੰਬਰ 2003 ਤੱਕ 10 ਦਿਨ ਜੁਰਮ ਠੱਗੀ, ਜਾਅਲੀ ਦਸਤਾਵੇਜ਼ ਤਿਆਰ ਕਰਨਾ ਸਾਜ਼ਿਸ਼ ਰਚਣਾ ਧਾਰਾ 420/467/468 ਕੇਸ ਮੁਹਾਲੀ

ਇਹ ਜਾਣਕਾਰੀ ਆਰ ਟੀ ਆਈ ਦੀ ਹੈ ਜਿਸ ਤਹਿਤ 7 ਮਾਮਲਿਆਂ ਤਹਿਤ ਕੁਲ ਜੇਲ੍ਹ ਦੇ ਦਿਨ 110 ਬਣਦੇ ਹਨ। ਇਹ ਜਾਣਕਾਰੀ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਜੇਲ ਪੰਜਾਬ ਵੱਲੋਂ ਚਿੱਠੀ ਨੰਬਰ 15581 ਰਾਹੀਂ ਦਿੱਤੇ ਗਏ ਹਨ।

Real Estate