ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਸੈਲਫੀਆਂ ਤੇ ਪਾਬੰਦੀ

926

ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ ‘ਚ ਖੜ੍ਹ ਕੇ ਸੈਲਫੀਆਂ ਜਾਂ ਵੀਡੀੳਗ੍ਰਾਂਫੀ ਕਰਨ ਵਾਲਿਆਂ ਤੋਂ ਆ ਰਹੀ ਸ਼ਰਧਾਲੂਆਂ ਨੂੰ ਪ੍ਰੇਸ਼ਾਨੀ ਦੇ ਚਲਦਿਆਂ ਸ਼੍ਰੋਮਣੀ ਕਮੇਟੀ ਨੇ ਸੈਲਫੀਆਂ ਲੈਣ ਜਾਂ ਵੀਡੀਓ ਬਣਾਉਣ ਤੇ ਪਾੰਦੀ ਲਗਾ ਦਿੱਤੀ ਹੈ। ਕਮੇਟੀ ਵੱਲੋਂ ਸੂਚਨਾ ਬੋਰਡ ‘ਤੇ ਪੰਜਾਬੀ, ਹਿੰਦੀ ਤੇ ਅੰਗ੍ਰੇਜ਼ੀ ਭਾਸ਼ਾ ‘ਚ ਲਿਖ ਕੇ ਜਾਣਕਾਰੀ ਦਿੱਤੀ ਗਈ ਹੈ।
ਕਮੇਟੀ ਅਨੁਸਾਰ ਸ਼ਰਧਾਲੂਆਂ ਨੂੰ ਫੋਟੋਆਂ ਜਾਂ ਵੀਡੀੳਗ੍ਰਾਫੀ ਕਰ ਰਹੇ ਲੋਕਾਂ ਤੋਂ ਕਾਫੀ ਪ੍ਰੇਸ਼ਾਨੀ ਆ ਰਹੀ ਹੈ ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ। ਦਰਬਾਰ ਸਾਹਿਬ ਦੇ ਮੈਨੇਜਰ ਅਨੁਸਾਰ ‘ਅੱਜ ਦੇ ਸਮੇਂ ‘ਚ ਸਮਾਰਟਫੋਨਾਂ ਦੀ ਤਾਦਾਦ ਵਧਣ ਕਾਰਨ ਹਰ ਕੋਈ ਇਸ ਪਵਿੱਤਰ ਜਗ੍ਹਾ ‘ਤੇ ਆ ਕੇ ਸੈਲਫੀਆਂ ਆਦਿ ਲੈਂਦਾ ਹੈ। ਜਿਸ ਕਾਰਨ ਰੂਹਾਨੀ ਵਾਤਾਵਰਨ ਭੰਗ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਧਾਰਮਿਕ ਸਥਾਨ ‘ਤੇ ਅਜਿਹਾ ਨਾ ਹੋਣ ਦੇਣ ਲਈ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਪ੍ਰੋਫੈਸ਼ਨਲ ਕੈਮਰਿਆਂ ‘ਤੇ ਅਜੇ ਫੈਸਲਾ ਨਹੀਂ ਲਿਆ ਗਿਆ ਤੇ ਆਉਣ ਵਾਲੇ ਦਿਨਾਂ ‘ਚ ਇਸ ਸਬੰਧੀ ਨਵੀਂ ਨੀਤੀ ਬਣਾਈ ਜਾਵੇਗੀ ਤੇ ਜਿਸ ਤੋਂ ਬਾਅਦ ਫੈਸਲਾ ਲਿਆ ਜਾਵੇਗਾ ਕਿਹੜੇ ਕੈਮਰਿਆਂ ‘ਤੇ ਪਾਬੰਦੀ ਲਾਈ ਜਾਵੇਗੀ’।

Real Estate