ਜਦੋਂ ਸੈਕਸ ਸਵੀਕਾਰਿਆ ਜਾਵੇਗਾ , ਉਦੋਂ ਅਸ਼ਲੀਲ ਪੋਸਟਰ ਨਹੀਂ ਲੱਗਣਗੇ

ਓਸੋ਼ 
ਜਿਸ ਦਿਨ ਦੁਨੀਆਂ ਵਿੱਚ ਸੈਕਸ ਸਵੀਕਾਰਿਆ ਜਾਵੇਗਾ, ਜਿਵੇਂ ਭੋਜਨ , ਇਸਨਾਨ ਸਵੀਕਾਰ ਹੈ। ਉਸ ਦਿਨ ਦੁਨੀਆ ‘ਚ ਅਸ਼ਲੀਲ ਪੋਸਟਰ ਨਹੀਂ ਲੱਗਣਗੇ । ਅਸ਼ਲੀਲ ਮੰਦਿਰ ਨਹੀਂ ਬਣਨਗੇ । ਕਿਉਂਕਿ ਜਿਵੇਂ ਜਿਵੇਂ ਉਹ ਸਵੀਕਾਰਿਆ ਜਾਵੇਗਾ । ਅਸ਼ਲੀਲ ਪੋਸਟਰਾਂ ਨੁੰ ਬਣਾਉਣ ਦੀ ਕੋਈ ਜਰੂਰਤ ਨਹੀਂ ਰਹੇਗੀ ।
ਅਗਰ ਕਿਸੇ ਸਮਾਜ ਵਿੱਚ ਭੋਜਨ ਵਰਜਿਤ ਹੈ, ਕੀ ਭੋਜਨ ਛਿਪ ਕੇ ਖਾਣਾ ਹੈ। ਕੋਈ ਦੇਖ ਨਾ ਲਵੇ । ਜੇ ਕਿਸੇ ਸਮਜਾ ਵਿੱਚ ਇਹ ਹੋਵੇ ਕਿ ਭੋਜਨ ਕਰਨਾ ਪਾਪ ਹੈ , ਤਾਂ ਭੋਜਨ ਦੇ ਪੋਸਟਰ ਸੜਕਾਂ ‘ਤੇ ਲੱਗਣਗੇ ਤੁਰੰਤ ।
ਕਿਉਂਕਿ ਆਦਮੀ ਉਦੋਂ ਪੋਸਟਰਾਂ ਤੋਂ ਵੀ ਤ੍ਰਿਪਤੀ ਕਰਨ ਦੀ ਕੋਸਿ਼ਸ਼ ਕਰੇਗਾ।
ਪੋਸਟਰ ਤੋਂ ਤ੍ਰਿਪਤੀ ਉਦੋਂ ਹੀ ਪਾਈ ਜਾਂਦੀ ਜਦੋਂ ਜਿੰਦਗੀ ਤ੍ਰਿਪਤੀ ਦੇਣਾ ਬੰਦ ਕਰ ਦਿੰਦੀ ਅਤੇ ਜਿੰਦਗੀ ਵਿੱਚ ਤ੍ਰਿਪਤੀ ਪਾਉਣ ਦਾ ਦਵਾਰ ਬੰਦ ਹੋ ਜਾਂਦਾ ਹੈ। ਇਹ ਜੋ ਐਨੀ ਅਸ਼ਲੀਲਤਾ, ਕਾਮੁਕਤਾ ਅਤੇ ਸੈਕਸੂਲਿਟੀ ਹੈ ,ਉਹ ਸਾਰੀ ਦੀ ਸਾਰੀ ਬੰਦਿਸਾਂ ਦਾ ਆਖਰੀ ਨਤੀਜਾ ਹੈ।
ਮੈਂ ਨੌਜਵਾਨਾਂ ਨੂੰ ਕਹਿਣਾ ਚਾਹੁੰਗਾ ਕਿ ਤੁਸੀ ਜਿਸ ਦੁਨੀਆ ਨੂੰ ਬਣਾਉਣ ਵਿੱਚ ਮਗਨ ਹੋ , ਉਸ ਵਿੱਚ ਸੈਕਸ ਤੇ ਪਾਬੰਦੀ ਨਾ ਰੱਖਣਾ ਨਹੀਂ ਤਾਂ ਆਦਮੀ ਹੋਰ ਵੀ ਕਾਮੁਕ ਹੁੰਦਾ ਚਲਾ ਜਾਵੇਗਾ। ਮੇਰੀ ਇਹ ਗੱਲ ਦੇਖਣ ਨੂੰ ਬਹੁਤ ਉਲਟੀ ਲੱਗੇਗੀ । ਅਖ਼ਬਾਰ ਵਾਲੇ ਅਤੇ ਨੇਤਾ ਚੀਕ -ਚੀਕ ਕੇ ਐਲਾਨ ਕਰਦੇ ਹਨ ਕਿ ਮੈਂ ਲੋਕਾਂ ਵਿੱਚ ਕਾਮ ਦਾ ਪ੍ਰਚਾਰ ਕਰ ਰਿਹਾ ਹਾਂ। ਸੱਚਾਈ ਉਲਟੀ ਹੈ ਕਿ ਮੈਂ ਲੋਕਾਂ ਨੂੰ ਕਾਮ ਤੋਂ ਮੁਕਤ ਕਰਨਾ ਚਾਹੁੰਦਾ ਹਾਂ ਅਤੇ ਪ੍ਰਚਾਰ ਉਹ ਕਰ ਰਹੇ ਹਨ।
ਪਰ ਉਹਨਾ ਦਾ ਪ੍ਰਚਾਰ ਦਿਖਾਈ ਨਹੀਂ ਦਿੰਦਾ । ਕਿਉਂਕਿ ਹਜ਼ਾਰਾਂ ਸਾਲ ਦ ਪਰੰਪਰਾ ਵਿੱਚ ਉਹਨਾਂ ਦੀਆਂ ਗੱਲਾਂ ਸੁਣ -ਸੁਣ ਕੇ ਅਸੀਂ ਅੰਨੇ ਅਤੇ ਬੋਲੇ ਹੋ ਗਏ ਹਾਂ। ਸਾਨੂੰ ਇਹ ਖਿਆਲ ਹੀ ਨਹੀਂ ਕਿ ਉਹ ਕੀ ਕਹਿ ਰਹੇ ਹਨ । ਮਨ ਦੇ ਸੂਤਰਾਂ ਦਾ , ਮਨ ਦੇ ਵਿਗਿਆਨ ਦਾ ਕੋਈ ਬੋਧ ਨਹੀਂ ਰਿਹਾ ਕਿ ਉਹ ਕੀ ਕਰ ਰਹੇ ਹਨ। ਉਹ ਕੀ ਕਰਵਾ ਰਹੇ ਹਨ। ਇਸ ਲਈ ਅੱਜ ਐਨਾ ਜਿੰਨਾ ਕਾਮੁਕ ਆਦਮੀ ਭਾਰਤ ਵਿੱਚ ਉਹਨਾ ਕਾਮੁਕ ਪ੍ਰਿਥਵੀ ਦੇ ਕਿਸੇ ਹੋਰ ਕੋਣੇ ਵਿੱਚ ਨਹੀਂ ਹੈ ।
ਧੰਨਵਾਦ ਸਾਹਿਤ  Dive Inside

Real Estate