ਛੱਤਰਪਤੀ ਕਤਲ ਕੇਸ : ਰਾਮ ਰਹੀਮ ਨੂੰ ਵੀਡਿਓ ਕਾਨਫਰੰਸ ਰਾਹੀ ਪੇਸ਼ ਕੀਤਾ ਜਾਵੇਗਾ

919

‘ਪੂਰਾ ਸੱਚ’ ਅਖ਼ਬਾਰ ਦੇ ਸੰਪਾਦਕ ਰਾਮ ਚੰਦਰ ਛਤਰਪਤੀ ਦੇ ਕਤਲ ਕੇਸ ਵਿੱਚ ਘਿਰੇ ਗੁਰਮੀਤ ਰਾਮ ਰਹੀਮ ਨੂੰ 11 ਜਨਵਰੀ ਨੂੰ ਵੀ ਬਾਹਰ ਦੀ ਹਵਾ ਨਹੀਂ ਲੱਗੇਗੀ । ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਅੱਜ ਫੈਸਲਾ ਦਿੱਤਾ ਕਿ 11 ਜਨਵਰੀ ਨੂੰ ਉਸਨੂੰ ਅਦਾਲਤ ‘ਚ ਪੇਸ਼ ਕਰਨ ਦੀ ਬਜਾਏ ਵੀਡਿਓ ਕਾਨਫਰਸਿੰਗ ਰਾਹੀਂ ਪੇਸ਼ ਕੀਤਾ ਜਾਵੇ। ਜਿ਼ਕਰਯੋਗ ਹੈ , ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ‘ਚ 25 ਅਗਸਤ 2017 ਨੂੰ ਜਦੋਂ ਅਦਾਲਤ ਨੇ ਦੋਸ਼ੀ ਰਾਮ ਰਹੀਮ ਨੂੰ ਸਜ਼ਾ ਸੁਣਾਈ ਸੀ ਤਾਂ ਉਸਦੇ ਪੈਰੋਕਾਰਾਂ ਨੇ ਪੰਚਕੂਲਾ ਸਮੇਤ ਬਹੁਤ ਥਾਵਾਂ ਤੇ ਹਿੰਸਕ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਸੀ ।
ਅਜਿਹੀਆ ਹਿੰਸਕ ਘਟਨਾਵਾਂ ਨੂੰ ਟਾਲਣ ਲਈ ਹੀ ਅਦਾਲਤ ਨੇ ਵੀਡਿਓ ਕਾਨਫਰੰਸ ਰਾਹੀ ਮੁਲਜਿ਼ਮ ਨੂੰ ਪੇਸ਼ ਕਰਨ ਦਾ ਹੁਕਮ ਸੁਣਾਇਆ ਹੈ।
ਸਜ਼ਾ ਦੇ ਫੈਸਲੇ ਦੀ ਤਾਰੀਖ ਨੂੰ ਦੇਖਦੇ ਹੋਏ ਡੇਰਾ ਸੱਚਾ ਸੌਦਾ , ਸਿਰਸਾ ਵਿੱਚ ਜਨਤਕ ਇਕੱਠ ਕਰਨ ‘ਤੇ ਪ੍ਰਸ਼ਾਸਨ ਵੱਲੋਂ ਰੋਕ ਲਗਾ ਦਿੱਤੀ ਗਈ ਹੈ।

Real Estate