ਅਕਾਲੀ ਦਲ ਦੇ ਹਰਿਆਣਾ ਵਿਚਲੇ ਵਿਧਾਇਕ ਦਾ ਯੂ-ਟਰਨ, ਕਿਹਾ ਅਕਾਲੀ ਦਲ ਨਹੀਂ ਛੱਡਿਆ

896

ਹਰਿਆਣੇ ਵਿਚ ਅਕਾਲੀ ਦਲ ਦੇ ਇਕੋ ਵਿਧਾਇਕ ਬਲਕੌਰ ਸਿੰਘ ਜਿਸ ਨੇ ਐਤਵਾਰ ਨੂੰ ਨਵੀਂ ਬਣੀ ਜਨਨਾਇਕ ਜਨਤਾ ਪਾਰਟੀ (ਜੇਜੇਪੀ)ਦਾ ਝੰਡਾ ਫੜ ਲਿਆ ਸੀ  ਨੇ ਯੂ-ਟਰਨ ਮਾਰ ਲਿਆ ਹੈ। ਜੇਜੇਪੀ ਦੇ ਸਰਪ੍ਰਸਤ ਅਜੈ ਸਿੰਘ ਚੌਟਾਲਾ, ਜੋ ਕਿ ਪੈਰੋਲ ‘ਤੇ ਹਨ ਨੇ ਬਲਕੌਰ ਸਿੰਘ ਨੂੰ ਪਾਰਟੀ ‘ਚ ਸ਼ਾਮਲ ਕੀਤਾ ਸੀ।ਬਲਕੌਰ ਸਿੰਘ ਸਿਰਸਾ ਜ਼ਿਲੇ ਦੇ ਕਾਲਿਆਂਵਾਲੀ (ਰਾਖਵਾ ) ਦੇ ਮੌਜੂਦਾ ਵਿਧਾਇਕ ਹਨ। ਹੁਣ ਬਲਕੌਰ ਸਿੰਘ ਦਾ ਬਿਆਨ ਆਇਆ ਹੈ ਕਿ ਮੈ ਅਕਾਲੀ ਦਲ ਬਾਦਲ ਨਹੀਂ ਛੱਡਿਆ । ਮੈ ਜਨਨਾਇਕ ਜਨਤਾ ਦਲ ਨੂੰ ਸਮਰਥਨ ਦਿੱਆ ਹੈ ਅਕਾਲੀ ਦਲ ਛੱਡ ਕੇ ਜੇਜੇਪੀ ‘ਚ ਨਹੀਂ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਬਲਕੌਰ ਨਾਲ ਬੀਤੀ ਰਾਤ ਟੈਲੀਫੋਨ ਤੇ ਗੱਲਬਾਤ ਹੋਈ ਹੈ ਜਿਸ ਤੋਂ ਮਗਰੋਂ ਬਲਕੌਰ ਨੇ ਆਪਣਾ ਬਿਆਨ ਬਦਲਿਆ ਹੈ ।

Real Estate